Friday, August 1, 2025
Breaking News

ਪ੍ਰਾਈਵੇਟ ਸਕੂਲਾਂ ਮੁੱਖੀਆਂ ਨੂੰ ਦਿਤੀ ਈ-ਪੰਜਾਬ ਸਕੂਲ ਦੀ ਟ੍ਰੇਨਿੰਗ

ਹਰ ਸਕੂਲ ਮੁੱਖੀ ਆਪਣੇ ਸਕੂਲ ਦਾ ਸਮੁੱਚਾ ਡਾਟਾ ਕਰੇਗਾ ਵੈਬ ਪੋਰਟਲ ਤੇ ਅਪਲੋਡ

PPN2512201406

ਫਾਜ਼ਿਲਕਾ 25 ਦਸੰਬਰ ( ਵਿਨੀਤ ਅਰੋੜਾ ): ਡਾਇਰੈਕਟਰ ਜਨਰਲ ਸਕੂਲ ਸਿਖਿਆ ਪੰਜਾਬ ਦੀਆਂ ਹਦਾਇਤਾਂ ਤੇ ਜਿਲਖ਼ਾ ਸਿਖਿਆ ਅਧਿਕਾਰੀ ਹਰੀ ਚੰਦ ਦੇ ਬੀਪੀਈਓ ਸ਼ਾਮ ਸੁੰਦਰ ਸ਼ਰਮਾ ਦੀ ਅਗਵਾਈ ਵਿਚ ਬਲਾਕ ਫਾਜ਼ਿਲਕਾ-2 ਅਧੀਨ ਆਉਂਦੇ ਸਮੂਹ ਸਕੂਲ ਮੁੱਖੀਆਂ ਦੀ ਈ ਪੰਜਾਬ ਸਕੂਲ ਵੈਬ ਪੋਰਟਲ ਤੇ ਸਕੂਲ ਦਾ ਸਮੁੱਚਾ ਡਾਟਾ ਅਪਡੇਟ ਕਰਨ ਦੀ ਟ੍ਰੇਨਿੰਗ ਦਿਤੀ ਗਈ। ਇਹ ਟ੍ਰੇਨਿੰਗ ਸੁਰਿੰਦਰ ਕੰਬੋਜ਼, ਅਮਨ ਕੁਮਾਰ, ਮਨੋਜ਼ ਗੁਪਤਾ ਤੇ ਮੈਡਮ ਸੋਨਮ ਤੇ ਸੋਨੀਆ ਵੱਲੋਂ ਸਕੂਲ ਮੁੱਖੀਆਂ ਵੱਲੋਂ ਨੂੰ ਦਿਤੀ ਗਈ। ਜਾਣਕਾਰੀ ਦਿੰਦਿਆਂ ਟ੍ਰੇਨਰ/ਬਲਾਕ ਕੋਆਰਡੀਨੇਟਰ ਮੈਡਮ ਸੋਨੀਆ ਤੇ ਸੋਨਮ ਨੇ ਦੱਸਿਆ ਕਿ ਅੱਜ 49 ਸਕੂਲਾਂ ਨੂੰ ਇਹ ਟ੍ਰੇਨਿੰਗ ਦੋ ਚਰਨਾਂ ਵਿਚ ਦਿਤੀ ਗਈ ਹੈ।ਹਰ ਪ੍ਰਾਈਵੇਟ ਸਕੂਲ ਨੂੰ ਮੁੱਖ ਦਫਤਰ ਪੰਜਾਬ ਦੀਆਂ ਹਦਾਇਤਾ ਅਨੁਸਾਰ ਵੱਖ-ਵੱਖ ਯੂਜ਼ਰ ਆਈਡੀ ਤੇ ਪਾਸਵਰਡ ਦਿਤਾ ਗਿਆ ਹੈ। ਜਿਸ ਨਾਲ ਹਰੇਕ ਸਕੂਲ ਮੁੱਖੀ ਆਪਣੇ ਟੀਚਿੰਗ ਤੇ ਨਾਨ ਟੀਚਿੰਗ ਸਟਾਫ ਦਾ ਡਾਟਾ ਬੱਚਿਆਂ ਸੰਬੰਧੀ ਜਾਣਕਾਰੀ ਤੇ ਸਕੂਲ ਦੇ ਬੁਨਿਆਦੀ ਢਾਂਚੇ ਤੇ ਸਕੂਲ ਸੁਵਿਧਾਵਾਂ ਦੀ ਸਾਰੀ 15 ਜਨਵਰੀ ਤੱਕ ਈ-ਪੰਜਾਬ ਸਕੂਲ ਵੈਬ ਪੋਰਟਲ ਤੇ ਅਪਲੋਡ ਕੀਤੀ ਜਾਵੇਗੀ। ਇਸ ਟ੍ਰੇਨਿੰਗ ਵਿਚ ਪ੍ਰਾਈਵੇਟ ਸਕੂਲ ਮੁੱਖੀਆਂ ਨੇ ਡਾਟਾ ਅਪਡੇਸ਼ਨ ਸੰਬੰਧੀ ਟ੍ਰੇਨਰਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।ਜਿਹੜੇ ਪ੍ਰਾਈਵੇਟ ਸਕੂਲ ਅੱਜ ਟ੍ਰੇਨਿੰਗ ਲੈਣ ਤੋਂ ਵਾਂਝੇ ਰਹਿ ਗਏ ਹਨ, ਉਨਾਂ ਦੀ ਟ੍ਰੇਨਿੰਗ 26 ਦਸੰਬਰ ਨੂੰ ਮੁੜ ਬੀਆਰਸੀ ਹਾਲ ਵਿਚ ਹੋਵੇਗੀ।ਉਨਾਂ ਸਕੂਲ ਮੁੱਖੀਆਂ ਨੂੰੂ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਸੰਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply