Wednesday, December 4, 2024

ਗੁਰਪੁਰਬ ਮੌਕੇ ਲਗਾਇਆ ਗਿਆ ਵਿਸ਼ਾਲ ਖੂਨਦਾਨ ਕੈਂਪ, ਇਕੱਤਰ ਕੀਤਾ 61 ਯੂਨਿਟ ਹੋਏ

ਸਮਰਾਲਾ, 27 ਨਵੰਬਰ (ਇੰਦਰਜੀਤ ਸਿੰਘ ਕੰਗ) – ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 554ਵੇਂ ਪ੍ਰਕਾਸ਼ ਦਿਹਾੜ੍ਹੇ ‘ਤੇ ਰੇਨਵੋ ਗਾਰਮੈਂਟਸ (ਨੇੜੇ ਗੁਰੂ ਨਾਨਕ ਰੋਡ) ਚੰਡੀਗੜ੍ਹ ਰੋਡ ਸਮਰਾਲਾ ਵਿਖੇ ਸਮਾਜਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਵਿਸ਼ਾਲ ਖੂਨ ਕੈਂਪ ਦਾ ਆਯੋਜਨ ਕੀਤਾ ਗਿਆ।ਸਮਾਜਸੇਵੀ ਨੀਰਜ ਸਿਹਾਲਾ ਨੇ ਦੱਸਿਆ ਕਿ ਖੂਨਦਾਨ ਕੈਂਪ ਦਾ ਉਦਘਾਟਨ ਸਮਾਜਸੇਵੀ ਰੂਪਮ ਗੰਭੀਰ ਨੇ ਰਿਬਨ ਕੱਟ ਕੇ ਕੀਤਾ।ਖੂਨਦਾਨ ਕਰਨ ਲਈ ਨੌਜਵਾਨਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ, ਜਿਸ ਦੇ ਫਲਸਰੂਪ 61 ਯੂਨਿਟ ਖੂਨ ਇਕੱਤਰ ਕੀਤਾ ਗਿਆ।ਇਸ ਖੂਨਦਾਨ ਕੈਂਪ ਵਿੱਚ ਬਲੱਡ ਬੈਂਕ ਸਮਰਾਲਾ ਤੋਂ ਡਾਕਟਰਾਂ ਦੀ ਪੁੱਜੀ।ਵੱਖ-ਵੱਖ ਰਾਜਨੀਤਕ, ਸਮਾਜਿਕ ਅਤੇ ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਕੈਂਪ ਵਿੱਚ ਹਾਜ਼ਰੀ ਭਰੀ ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ‘ਤੇ ਜਗਜੀਵਨ ਸਿੰਘ ਖੀਰਨੀਆਂ ਸਾਬਕਾ ਵਿਧਾਇਕ, ਰੁਪਿੰਦਰ ਸਿੰਘ ਰਾਜਾ ਗਿੱਲ ਹਲਕਾ ਇੰਚਾਰਜ਼ ਕਾਂਗਰਸ ਪਾਰਟੀ, ਪਰਮਜੀਤ ਸਿੰਘ ਢਿੱਲੋਂ ਹਲਕਾ ਇੰਚਾਰਜ਼ ਸ਼੍ਰੋਮਣੀ ਅਕਾਲੀ ਦਲ, ਰਮਨ ਵਡੇਰਾ ਪ੍ਰਧਾਨ ਯੂਥ ਵਿੰਗ ਸ਼ਿਵ ਸੈਨਾ, ਹਰਦੀਪ ਸਿੰਘ ਗਿਆਸਪੁਰਾ ਪ੍ਰਧਾਨ ਜ਼ਿਲ੍ਹਾ ਲੁਧਿਆਣ ਬੀ.ਕੇ.ਯੂ (ਕਾਦੀਆਂ), ਸੰਨੀ ਦੂਆ ਸੀਨੀਅਰ ਪ੍ਰਧਾਨ ਨਗਰ ਕੌਂਸਲ ਸਮਰਾਲਾ, ਭਾਈ ਅੰਤਰਜੋਤ ਸਿੰਘ ਪ੍ਰਧਾਨ ਭਾਈ ਮਰਦਾਨਾ ਚੈਟੀਟੇਬਲ ਟਰੱਸਟ ਇਕਾਈ ਸਮਰਾਲਾ ਸ਼ਾਮਲ ਸਨ।ਜਿਨ੍ਹਾਂ ਨੇ ਖੂਨਦਾਨ ਦੀ ਮਹੱਤਤਾ ਸਬੰਧੀ ਸੰਬੋਧਨ ਕਰਦਿਆਂ ਹਰੇਕ ਤੰਦਰੁਸਤ ਨੌਜਵਾਨ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਉਹ ਦਾਨ ਕੀਤਾ ਖੂਨ ਕਿਸੇ ਲੋੜਵੰਦ ਦੇ ਕੰਮ ਆ ਸਕੇ।ਇਸ ਮੌਕੇ ਖੂਨਦਾਨ ਕਰਨ ਵਾਲੇ ਡੋਨਰਾਂ ਨੂੰ ਵਧੀਆ ਰਿਫੈਰਸ਼ਮੈਂਟ ਦਿੱਤੀ ਗਈ।
ਖੂਨਦਾਨ ਕੈਂਪ ਦੇ ਕਾਰਜ਼ ਨੂੰ ਨੇਪਰੇ ਚਾੜਨ ਲਈ ਮਨਦੀਪ ਟੋਡਰਪੁਰ, ਵਿੱਕੀ ਵਡੇਰਾ, ਵਿੱਕੀ ਰਾਣਾ, ਬਲਜੀਤ ਸਿੰਘ ਐਂਗਰ, ਬੇਅੰਤ ਸਿੰਘ ਬਲਾਲਾ, ਸ਼ੈਲੀ ਸਮਰਾਲਾ, ਡੀ.ਸੀ ਸਮਰਾਲਾ, ਜੀਤੀ ਦਿਉਲ, ਗੁਰਪ੍ਰੀਤ ਦਿਉਲ, ਕੁਲਦੀਪ ਚੰਡੀਗੜ੍ਹ, ਰਾਮ ਗੋਪਾਲ ਸ਼ਰਮਾ, ਸੰਦੀਪ ਕਿਸ਼ਨਗੜ੍ਹ, ਸਾਹਿਲ ਭਨੋਟ, ਪਵਨ ਸਹੋਤਾ, ਪਵਨਪ੍ਰੀਤ ਸਿੰਘ ਉਟਾਲ, ਹਰਜਿੰਦਰ ਪਾਸਲਾ, ਭੂਰਾ ਇਟਲੀ, ਗੋਗੀ ਸਿਹਾਲਾ, ਮਨੀ ਪਾਠਕ ਆਦਿ ਤੋਂ ਇਲਾਵਾ ਸਮਰਾਲਾ ਦੇ ਸਮੂਹ ਪੱਤਰਕਾਰ ਭਾਈਚਾਰੇ ਦਾ ਭਰਪੂਰ ਸਹਿਯੋਗ ਰਿਹਾ।

Check Also

ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵਲੋਂ ਵਿਚਾਰ ਗੋਸ਼ਟੀ ਦਾ ਆਯੋਜਨ

ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ) – ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵਲੋਂ ਬੀ.ਐਸ.ਐਨ.ਐਲ ਪਾਰਕ ਸੰਗਰੂਰ ਵਿਖੇ …