Saturday, July 27, 2024

36ਵੀਂ ਸੀਨੀਅਰ ਨੈਸ਼ਨਲ ਬੇਸਬਾਲ ਚੈਂਪੀਅਨਸ਼ਿਪ ਸ਼ਾਨੋ ਸ਼ੌਕਤ ਨਾਲ ਸਮਾਪਤ

ਪੰਜਾਬ ਦੀਆਂ ਕੁੜੀਆਂ ਅਤੇ ਮਹਾਰਾਸ਼ਟਰ ਦੇ ਮੁੰਡੇ ਚੈਂਪੀਅਨਸ਼ਿਪ ‘ਤੇ ਕਾਬਜ਼
ਸੰਗਰੂਰ, 29 ਨਵੰਬਰ (ਜਗਸੀਰ ਲੌਂਗੋਵਾਲ) – ਪੰਜਾਬ ਬੇਸਬਾਲ ਐਸੋਸੀਏਸ਼ਨ ਵਲੋਂ ਅਕਾਲ ਕਾਲਜ ਕੌਂਸਲ ਦੇ ਸਹਿਯੋਗ ਸਦਕਾ ਮਸਤੂਆਣਾ ਸਾਹਿਬ ਵਿਖੇ ਕਰਵਾਈ ਜਾ ਰਹੀ ਪੰਜ ਰੋਜ਼਼ਾ 36ਵੀਂ ਸੀਨੀਅਰ ਨੈਸ਼਼ਨਲ ਬੇਸਬਾਲ ਚੈਂਪੀਅਨਸ਼ਿਪ ਦੌਰਾਨ ਪੰਜਾਬ ਦੀਆਂ ਕੁੜੀਆਂ ਨੇ ਮਹਾਰਾਸ਼ਟਰ ਨੂੰ 1-0 ਅਤੇ ਮਹਾਰਾਸ਼ਟਰ ਦੇ ਮੁੰਡਿਆਂ ਨੇ ਐਮ.ਪੀ ਨੂੰ 10-0 ਨਾਲ ਹਰਾ ਕੇ ਓਵਰਹਾਲ ਚੈਂਪੀਅਨਸ਼ਿਪ ‘ਤੇ ਕਬਜ਼ਾ ਕਰਕੇ ਸੋਨੇ ਦੇ ਮੈਡਲ ਹਾਸਲ ਕੀਤੇ।ਜਦੋਂ ਕਿ ਮਹਾਂਰਾਸ਼ਟਰ ਦੀਆਂ ਕੁੜੀਆਂ ਦੂਸਰੇ ਸਥਾਨ, ਉਡੀਸਾ ਅਤੇ ਦਿੱਲੀ ਤੀਸਰੇ ਸਥਾਨ ‘ਤੇ ਰਹੇ।ਮੁੰਡਿਆਂ ਵਿੱਚ ਐਮ.ਪੀ ਦੀ ਟੀਮ ਦੂਸਰੇ ਅਤੇ ਚੰਡੀਗੜ੍ਹ ਤੇ ਪੰਜਾਬ ਦੀਆਂ ਟੀਮਾਂ ਤੀਸਰੇ ਸਥਾਨ ‘ਤੇ ਰਹੀਆਂ।ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕੀਤੀ।ਇਸ ਤੋਂ ਪਹਿਲਾਂ ਚੈਂਪੀਅਸ਼ਿਪ ਦਾ ਉਦਘਾਟਨ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਪਰਮਿੰਦਰ ਸਿੰਘ ਬਰਾੜ ਡੀ.ਐਸ.ਪੀ ਵਿਜੀਲੈਂਸ ਪਟਿਆਲਾ, ਕੌਂਸਲ ਸਕੱਤਰ ਜਸਵੰਤ ਸਿੰਘ ਖਹਿਰਾ, ਅਕਾਲੀ ਆਗੂ ਅਮਨਵੀਰ ਸਿੰਘ ਚੈਰੀ ਅਤੇ ਚਮਨਦੀਪ ਸਿੰਘ ਮਿਲਖੀ ਵਲੋਂ ਸਾਂਝੇ ਤੌਰ ‘ਤੇ ਕੀਤਾ ਗਿਆ।ਉਨ੍ਹਾਂ ਨਾਲ ਸਾਬਕਾ ਵਧੀਕ ਡਿਪਟੀ ਕਮਿਸ਼ਨਰ ਪ੍ਰੀਤਮ ਸਿੰਘ ਜੌਹਲ, ਮਨਜੀਤ ਸਿੰਘ ਬਾਲੀਆਂ, ਗੁਰਜੰਟ ਸਿੰਘ ਦੁੱਗਾਂ, ਖੇਡ ਪ੍ਰੇਮੀ ਮੰਨੂੰ ਬਡਰੁੱਖਾਂ, ਪ੍ਰਿੰਸੀਪਲ ਵਿਜੈ ਪਲਾਹਾ, ਪ੍ਰੋ. ਸੋਹਣਦੀਪ ਸਿੰਘ ਜੁਗਨੂੰ, ਪ੍ਰੋ. ਰਣਧੀਰ ਸ਼ਰਮਾ, ਪ੍ਰੋ. ਸੁਖਜੀਤ ਸਿੰਘ ਘੁਮਾਣ, ਡਿਪਟੀ ਡੀ.ਈ.ਓ ਸੰਦੀਪ ਬਾਂਸਲ, ਵਰਿੰਦਰ ਸਿੰਘ ਬੱਲਮਗੜ੍ਹ, ਹਰੀਸ਼ ਕੁਮਾਰ ਜਨਰਲ ਸੈਕਟਰੀ ਐਮਚੂਰ ਬੇਸਬਾਲ ਫੈਡਰੇਸ਼ਨ ਆਫ਼ ਇੰਡੀਆ, ਐਮ.ਐਨ ਕ੍ਰਿਸ਼ਨਾ ਮੂਰਤੀ ਪ੍ਰਧਾਨ ਏ.ਬੀਐਫ.ਆਈ, ਸੁਖਦੇਵ ਸਿੰਘ ਔਲਖ ਪ੍ਰਧਾਨ ਪੰਜਾਬ ਬੇਸਬਾਲ ਐਸੋਸੀਏਸ਼ਨ, ਹਰਦੀਪ ਸਿੰਘ, ਪ੍ਰਦੀਪ ਸੰਜ਼ੂਮਾ, ਪ੍ਰੋ. ਅੰਮ੍ਰਿਤਪਾਲ ਸਿੰਘ ਪਟਿਆਲਾ, ਮਾਸਟਰ ਭੁਪਿੰਦਰ ਸਿੰਘ ਗਰੇਵਾਲ, ਜੀਤ ਸਿੰਘ ਲਿੱਦੜਾਂ, ਟਿੰਮਾ ਸੋਹੀ, ਜੱਗੀ ਸਿੱਧੂ, ਰੇਸ਼ਮ ਸਿੰਘ ਗੱਗੜਪੁਰ ਵੀ ਮੌਜ਼ੂਦ ਸਨ।ਐਸੋਸੀਏਸ਼ਨ ਦੇ ਸੈਕਟਰੀ ਹਰਵੀਰ ਸਿੰਘ ਗਿੱਲ ਨੇ ਦੱਸਿਆ ਕਿ ਕੁੜੀਆਂ ਵਿੱਚ ਬੈਸਟ ਪਿੱਚਰ ਰਮਨਦੀਪ ਕੌਰ ਅਤੇ ਬੈਸਟ ਹਿਟਰ ਰਮਨਦੀਪ ਕੌਰ ਲੁਧਿਆਣਾ ਅਤੇ ਬੈਸਟ ਕੈਚਰ ਉੜੀਸਾ ਦੀ ਰੋਜਾ ਨੂੰ ਚੁਣਿਆ ਗਿਆ।
ਮੁੰਡਿਆਂ ਵਿੱਚ ਮਹਾਰਾਸ਼ਟਰ ਦੇ ਅਕਸ਼ੈ ਕੁਮਾਰ ਨੂੰ ਬੈਸਟ ਪਿੱਚਰ ਅਤੇ ਪੰਜਾਬ ਦੇ ਗੁਰਜੰਟ ਸਿੰਘ ਨੂੰ ਬੈਸਟ ਹਿਟਰ ਅਤੇ ਮਹਾਰਾਸ਼ਟਰ ਦੇ ਸਮਰੱਥ ਨੂੰ ਬੈਸਟ ਕੈਚਰ ਐਲਾਨਿਆ ਗਿਆ।ਸੈਕਟਰੀ ਹਰਵੀਰ ਸਿੰਘ ਅਤੇ ਹਰਦੀਪ ਸਿੰਘ ਹੋਰਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਔਰਤਾਂ ਦੇ ਭਾਗ ਵਿੱਚ ਪਹਿਲੇ ਲੀਗ ਮੈਚ ਵਿੱਚ ਪੰਜਾਬ ਨੇ ਯੂਪੀ ਨੂੰ 14-1 ਦੇ ਸਕੋਰ ਨਾਲ ਹਰਾਇਆ।ਦੂਜੇ ਲੀਗ ਮੈਚ ਵਿੱਚ ਪੰਜਾਬ ਨੇ ਛੱਤੀਸਗੜ੍ਹ ਨੂੰ 10-0 ਦੇ ਸਕੋਰ ਨਾਲ ਹਰਾਇਆ। ਕੁਆਰਟਰ ਫਾਈਨਲ ਮੈਚ ਵਿੱਚ ਪੰਜਾਬ ਨੇ ਕੇਰਲਾ ਨੂੰ 10-0 ਦੇ ਸਕੋਰ ਨਾਲ, ਸੈਮੀਫਾਈਨਲ ਮੈਚ ਵਿੱਚ ਪੰਜਾਬ ਨੇ ਉੜੀਸਾ ਨੂੰ 10-2 ਦੇ ਸਕੋਰ ਨਾਲ ਅਤੇ ਫਾਈਨਲ ਮੁਕਾਬਲੇ ਵਿੱਚ ਪੰਜਾਬ ਨੇ ਮਹਾਰਾਸ਼ਟਰ ਨੂੰ 1-0 ਦੇ ਸਕੋਰ ਨਾਲ ਹਰਾਇਆ।ਪੁਰਸ਼ਾਂ ਦੇ ਭਾਗ ਵਿੱਚ ਪਹਿਲੀ ਲੀਗ ਮੈਚ ਵਿੱਚ ਪੰਜਾਬ ਨੇ ਆਸਾਮ ਨੂੰ 11-0 ਨਾਲ, ਦੂਜੇ ਲੀਗ ਮੈਚ ਵਿੱਚ ਪੰਜਾਬ ਨੇ ਛੱਤੀਸਗੜ੍ਹ ਨੂੰ 7-3 ਦੇ ਸਕੋਰ ਨਾਲ, ਤੀਜੇ ਲੀਗ ਮੈਚ ਵਿੱਚ ਪੰਜਾਬ ਨੇ ਦਿੱਲੀ ਨੂੰ 3-2 ਦੇ ਸਕੋਰ ਨਾਲ ਹਰਾਇਆ।ਕੁਆਰਟਰ ਫਾਈਨਲ ਮੈਚ ਵਿੱਚ ਪੰਜਾਬ ਨੇ ਉਤਰਾਖੰਡ ਨੂੰ 4-3 ਦੇ ਸਕੋਰ ਨਾਲ ਹਰਾਇਆ।

 

 

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …