ਜਲੰਧਰ 25 ਦਸੰਬਰ (ਪਵਨਦੀਪ ਸਿੰਘ/ਪਰਮਿੰਦਰ ਸਿੰਘ/ਅਮਨਦੀਪ ਸਿੰਘ)-ਪੰਜਾਬ ਸਰਕਾਰ ਵਲੋਂ ਐਨ.ਆਰ.ਆਈ. ਸੰਗਤ ਦਰਸ਼ਨ ਪਰਵਾਸੀ ਪੰਜਾਬੀਆਂ ਦੀਆਂ ਸੱਮਸਿਆਵਾਂ ਨੂੰ ਹੱਲ ਕਰਨ ਲਈ ਇੱਕ ਵਧੀਆਂ ਉਪਰਾਲਾ ਸਿੱਧ ਹੋਣ ਦੀ ਆਸ ਹੈ।ਜ਼ਮੀਨਾਂ ਜਾਇਦਾਦਾਂ ਨਾਲ ਸੰਬੰਧਿਤ ਬਹੁਤੇ ਕੇਸਾਂ ਦਾ ਮੌਕੇ ਤੇ ਨਿਪਟਾਰਾ ਪਰਵਾਸੀ ਪੰਜਾਬੀਆਂ ਦਾ ਪੰਜਾਬ ਅਤੇ ਸਰਕਾਰ ਵਿੱਚ ਵਿਸ਼ਾਵਾਸ਼ ਬਣਾਈ ਰੱਖਣ ਵਿੱਚ ਸਹਾਈ ਹੋਵੇਗਾ ਇਹ ਗੱਲ ਐਨ.ਆਰ.ਆਈ. ਸੰਗਤ ਦਰਸ਼ਨਾਂ ਤੋਂ ਆਸਵੰਦ ਐਨ.ਆਰ.ਆਈ.ਸਭਾ ਪੰਜਾਬ ਦੇ ਪ੍ਰਧਾਨ ਸ. ਜਸਵੀਰ ਸਿੰਘ ਗਿੱਲ ਨੇ ਅੱਜ ਜਾਰੀ ਇੱਕ ਪ੍ਰੈਸ ਰੀਲੀਜ਼ ਵਿੱਚ ਕਹੀ ।ਸਭਾ ਪ੍ਰਧਾਨ ਸ.ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ ਦਸੰਬਰ ਅਤੇ ਜਨਵਰੀ ਮਹੀਨੇ ਹੋਣ ਵਾਲੇ ਇਹਨਾਂ ਸੰਗਤ ਦਰਸ਼ਨਾਂ ਦੌਰਾਨ ਪਰਵਾਸੀ ਭਾਰਤੀਆਂ ਦੀਆਂ ਸਮੱਸਿਆਵਾਂ ਰੂਟੀਨ ਵਿੱਚ ਚਲਦੇ ਕੇਸਾਂ ਮੁਕਾਬਲੇ ਮੌਕੇ ਤੇ ਹੱਲ ਕਰਨ ਦਾ ਪੰਜਾਬ ਸਰਕਾਰ ਦਾ ਇੱਕ ਕਾਰਗਰ ਉਪਰਾਲਾ ਹੈ।
ਸੰਗਤ ਦਰਸ਼ਨਾਂ ਵਿੱਚ ਹੱਲ ਕੀਤੇ ਜਾਣ ਵਾਲੇ ਕੇਸਾਂ ਬਾਰੇ ਜਾਣਕਾਰੀ ਦਿੰਦਿਆਂ ਸਭਾ ਪ੍ਰਧਾਨ ਨੇ ਦੱਸਿਆ ਕਿ 15 ਦਸੰਬਰ ਤੱਕ ਸ਼ਕਾਇਤਾਂ ਦੀਆਂ ਅਰਜ਼ੀਆਂ ਪੰਜਾਬ ਸਰਕਾਰ ਵਲੋਂ ਆਨਲਾਈਨ ਮੰਗੀਆਂ ਗਈਆਂ ਸਨ।ਇਸਦੇ ਨਾਲ ਹੀ ਐਨ.ਆਰ.ਆਈ.ਸਭਾ ਵਲੋਂ ਦਰਜ ਕੀਤੀਆਂ ਗਈਆਂ ਸ਼ਿਕਾਇਤਾਂ ਦੀ ਵੀ ਪ੍ਰਸ਼ਾਸ਼ਨ ਵਲੋਂ ਮੰਗ ਕੀਤੀ ਗਈ ਸੀ ਤਾਂ ਜੋ ਵੱਧ ਤੋਂ ਵੱਧ ਕੇਸਾਂ ਦਾ ਨਿਪਟਾਰਾ ਹੋ ਸਕੇ ।ਸਭਾ ਵਲੋਂ ਹੱਲ ਕਰਨ ਲਈ 2009-2013 ਤੱਕ ਦੀਆਂ ਪੈਂਡਿੰਗ ਸ਼ਿਕਾਇਤਾਂ ਭੇਜੀਆਂ ਗਈਆਂ ਸਨ ।ਸ. ਗਿੱਲ ਨੇ ਦੱਸਿਆ ਕਿ ਕੁਲ ਭੇਜੀਆਂ 83 ਸ਼ਿਕਾਇਤਾਂ ਵਿਚੱਂ 61 ਪੁਲਿਸ ਅਤੇ 22 ਜ਼ਮੀਨਾਂ ਨਾਲ ਸੰਬੰਧਿਤ ਰੈਵੀਨਿਊ ਵਿਭਾਗ ਦੇ ਕੇਸ ਸ਼ਾਮਿਲ ਹਨ।ਕੇਸਾਂ ਦੇ ਜਲਦ ਹੱਲ ਕੀਤੇ ਜਾਣ ‘ਤੇੇ ਆਸ ਦਿਖਾਉਣ ਦੇ ਨਾਲ ਨਾਲ ਸਭਾ ਪ੍ਰਧਾਨ ਨੇ ਪੰਜਾਬ ਸਰਕਾਰ ਅੱਗੇ ਅਪੀਲ ਕੀਤੀ ਕਿ ਪਰਵਾਸੀ ਭਾਰਤੀਆਂ ਦੀਆਂ ਜ਼ਮੀਨਾਂ ਦੀ ਸੁਰੱਖਿਆ ਨੂੰ ਸੁਨਿਸ਼ਚਿਤ ਬਣਾਉਣ ਲਈ ਸ਼ਖਤ ਕਨੂੰਨ ਬਣਾਏ ਜਾਣ ਤਾਂ ਜੋ ਵਿਦੇਸ਼ਾਂ ਵਿੱਚ ਰਹਿਣ ਵਾਲੇ ਪੰਜਾਬੀ ਆਪਣੇ ਸੂਬੇ ਪੰਜਾਬ ਲਈ ਚੰਗੇ ਨਿਵੇਸ਼ਕ ਵੀ ਸਾਬਤ ਹੋ ਸਕਣ। ਉਹਨਾਂ ਅਦਾਲਤਾਂ ਵਲੋਂ ਹੱਲ ਕੀਤੇ ਜਾਣ ਵਾਲੇ ਕੇਸਾਂ ਦੇ ਫ਼ੈਸਲਿਆਂ ਦੀ ਸਮਾਂਬੱਧ ਪੈਰਵੀਂ ਦੀ ਮੰਗ ਕਰਦਿਆਂ ਦੱਸਿਆ ਕਿ ਪਰਵਾਸੀ ਭਾਰਤੀਆਂ ਦੇ ਬਹੁਤ ਸਾਰੇ ਕੇਸ ਜਿਨਖ਼ਾਂ ਦੇ ਨਤੀਜੇ ਅਦਾਲਤਾਂ ਵਲੋਂ ਉਹਨਾਂ ਦੇ ਹੱਕ ਵਿੱਚ ਵੀ ਕਰ ਦਿੱਤੇ ਜਾਂਦੇ ਹਨ।ਪ੍ਰਸ਼ਾਸ਼ਨਿਕ ਅਤੇ ਪੁਲਿਸ ਦੇ ਪੱਧਰ ਤੇ ਲਟਕਦੇ ਰਹਿੰਦੇ ਹਨ ।ਬਹੁਤ ਸਾਰੇ ਕਬਜ਼ਿਆਂ ਅਤੇ ਨਿਸ਼ਾਨਦੇਹੀ ਦੇ ਕੇਸ ਅਦਾਲਤਾਂ ਵਲੋਂ ਹੱਲ ਹੋ ਜਾਂਦੇ ਹਨ ਪਰ ਅਸਲ ਵਿੱਚ ਜਿਉਂ ਦੇ ਤਿਉ ਰਹਿੰਦੇ ਹਨ ਕਿਉਂਕਿ ਸੀਮਿਤ ਸਮੇਂ ਲਈ ਪੰਜਾਬ ਆਉਣ ਵਾਲੇ ਪਰਵਾਸੀ ਆਪਣੀਆਂ ਜ਼ਮੀਨਾਂ -ਜ਼ਾਇਦਾਦਾਂ ਦਾ ਅਸਲੋਂ ਕਬਜ਼ਾ ਨਹੀਂ ਲੈ ਪਾਉਂਦੇ । ਸ. ਜਸਵੀਰ ਸਿੰਘ ਗਿੱਲ ਨੇ ਕਿਹਾ ਕਿ ਅਦਾਲਤੀ ਫ਼ੈਸਲਿਆਂ ਤੇ ਕਾਰਵਾਈ ਦੀ ਸਮਾਂ-ਸੀਮਾ ਨਿਸ਼ਚਿਤ ਹੋਣੀ ਚਾਹੀਦੀ ਹੈ ਤੇ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਸੰਬੰਧਿਤ ਅਧਿਕਾਰੀ ਖਿਲਾਫ਼ ਕਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ।
ਸ. ਜਸਵੀਰ ਸਿੰਘ ਗਿੱਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਰਵਾਸੀ ਭਾਰਤੀਆਂ ਦੀਆਂ ਜ਼ਮੀਨਾਂ ਜਾਇਦਾਦਾਂ ਉੱਤੇ ਕਬਜ਼ਾ ਕਰਨ ਵਾਲਿਆਂ ਵਿਰੁੱਧ ਪੁਲਿਸ ਕੇਸ ਦਰਜ ਕੀਤੇ ਜਾਣ ਅਤੇ ਸਖ਼ਤ ਕਾਰਵਾਈ ਕੀਤੀ ਜਾਵੇ । ਉਹਨਾਂ ਜ਼ਮੀਨੀ ਵੰਡ ਤੋਂ ਬਾਅਦ ਪਰਵਾਸੀ ਭਾਰਤੀਆਂ ਲਈ ਟਿਊਵੈੱਲ ਕੁਨੈਕਸ਼ਨਾਂ ਦੀ ਮੰਗ ਵੀ ਕੀਤੀ।ਉਹਨਾਂ ਪੰਜਾਬ ਸਰਕਾਰ ਵਲੋਂ ਪਰਵਾਸੀ ਪੰਜਾਬੀਆਂ ਦੀਆਂ ਜ਼ਮੀਨੀ ਹਕੀਕਤਾਂ ਅਤੇ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਸੰਗਤ ਦਰਸ਼ਨਾਂ ਦੇ ਕੀਤੇ ਗਏ ਉਪਰਾਲਿਆ ਲਈ ਮਾਣਯੋਗ ਮੁੱਖ-ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਅਤੇ ਮੰਤਰੀ ਪਰਵਾਸੀ ਭਾਰਤੀ ਮਾਮਲੇ ਜਥੇਦਾਰ ਤੋਤਾ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ ।
Check Also
ਯੂਨੀਵਰਸਿਟੀ ਦਾ ਨਿਵੇਕਲਾ ਉਪਰਾਲਾ, ਹਨੇਰੀ ਨਾਲ ਪੁੱਟੇ ਗਏ ਪੁਰਾਣੇ ਤੇ ਵੱਡੇ ਰੁੱਖ ਮੁੜ ਲਗਾਏ
ਅੰਮ੍ਰਿਤਸਰ, 30 ਮਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵਾਤਾਵਰਣ ਸੰਭਾਲ ਦੇ …