ਇਨੋਸੇਂਟ ਹਾਰਟਸ ਸਕੂਲ ਆਫ ਇੰਸਟੀਟਿਊਸ਼ਨਸ ਕਰੇਗਾ ਕਨੇਡਾ ਦੀ ਯੂਨੀਵਰਸਿਟੀ ਆਫ ਓਂਟਾਰਿਓ ਨਾਲ ਟਾਈ-ਅੱਪ ਦੀ ਪਹਿਲ
ਡਿਪਲੋਮਾ ਤੋਂ ਹੋਵੇਗੀ ਪ੍ਰੋਗਰਮ ਦੀ ਸ਼ੁਰਆਤ, ਦੋਵੇ ਦੇਸ਼ਾਂ ਦੇ ਵਿਦਿਆਰਥੀ ਕਰਨਗੇ ਵਿਜ਼ਿਟ

ਜਲੰਧਰ, 24 ਦਸੰਬਰ (ਪਵਨਦੀਪ ਸਿੰਘ/ਪਰਮਿੰਦਰ ਸਿੰਘ)-ਭਰਾਤੀ ਸਿੱਖਿਆ ਅਤੇ ਸੱਭਿਆਚਾਰ ਨੂੰ ਕਨੇਡਾ ਨਾਲ ਜੋੜਨ ਦੀ ਕੋਸ਼ਿਸ਼ ਵਿੱਚ ਇਨੋਸੇਂਟ ਗਰੁਪ ਆਫ ਇੰਸਟੀਟਿਊਸ਼ਨਸ (ਐਚਆਈ) ਦੇ ਵੀ ਪਹਿਲ ਕਰ ਦਿੱਤੀ ਹੈ।ਗਰੁੱਪ ਕਨੇਡਾ ਦੀ ਯੂਨਿਵਰਸਿਟੀ ਆਫ ਆਂਟਾਰਿਓ ਦੇ ਨਾਲ ਟਾਈਅਪ ਕਰੇਗਾ। ਲੋਹਾਰਾਂ ਸਥਿਤ ਇਨੋਸੇਂਟ ਹਾਰਟਸ ਕਾਲਜ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਗਰੁਪ ਦੇ ਸਕੱਤਰ ਅਨੂਪ ਬੌਰੀ ਨੇ ਕਿਹਾ ਕਿ ਪੰਜਾਬ ਦੇ ਬੱਚਿਆਂ ਨੂੰ ਅੱਤਰਸ਼ਾਟਰੀ ਪੱਧਰ ਦਾ ਐਕਸਪੋਜ਼ਰ ਦੇਣ ਲਈ ਯੂਨੀਵਰਸਿਟੀ ਆਫ ਆਂਟਾਰੀਓ ਨਾਲ ਟਾਈਅਪ ਕੀਤਾ ਜਾ ਰਿਹਾ ਹੈ।ਜਿਸ ਦੇ ਅਧੀਨ ਸਕੂਲ ਅਤੇ ਕਾਲਜ ਦੇ ਵਿਦਿਆਰਥੀ ਆਉਣ ਵਾਲੇ ਸਮੇਂ ਵਿੱਚ ਯੂਨੀਵਰਸਿਟੀ ਆਫ ਓਟਾਰੀਓ ਤੋਂ ਡਿਪਲੋਮਾ ਅਤੇ ਡਿਗਰੀ ਪ੍ਰੋਗਰਮ ਲੈ ਸਕਦੇ ਹਨ।ਇਸ ਪਹਿਲ ਦੇ ਅਧੀਨ ਯੂਨੀਵਰਸਿਟੀ ਆਫ ਓਂਟਾਰੀਓ ਤੋਂ ਅਧਿਆਪਿਕਾ ਮਿਸ. ਮਿਰੋਸਲਾਵਾ ਬੋਡੇਨਓਵੀਜ ਅਤੇ ਅੰਬੇਸਡਰ ਰਵਿੰਦਰ ਪਾਲ ਸਿੰਘ ਪਾਲਿਆ ਵਿਜ਼ਿਟ ਲਈ ਪੰਜਾਬ ਆਏ। ਛੇਤੀ ਹੀ ਇਕ ਕੰਮ ਪੁਰਾ ਕਰ ਲਿਆ ਜਾਵੇਗਾ ਅਤੇ ਇਸ ਦੇ ਅਧੀਨ ਭਾਰਤ ਦੇ ਵਿਦਿਆਰਥੀ ਕਨੇਡਾ ਦੇ ਵਿਦਿਆਰਥੀਆਂ ਦੇ ਨਾਲ ਅਪਣੀ ਸਿੱਖਿਆ ਅਤੇ ਸੱਭਿਆਚਾਰ ਨੂੰ ਸ਼ੇਅਰ ਕਰ ਸਕਣਗੇ ਅਤੇ ਕਨੇਡਾ ਤੋਂ ਨਵੇਂ ਡਿਪਲੋਮਾ ਕੋਰਸ ਵੀ ਕਰ ਸਕਣਗੇ।ਕਨੇਡਾ ਦੀ ਯੂਨੀਵਰਸਿਟੀ ਦਾ ਪੰਜਾਬ ਨੂੰ ਹੋਵੇਗਾ ਫਾਇਦਾ
ਕਨੇਡਾ ਦੀ ਯੂਨੀਵਰਸਿਟੀ ਆਫ ਆਂਟਾਰੀਓ ਦੇ ਅੰਬੇਸਡਰ ਰਵਿੰਦਰ ਪਾਲ ਪਾਲਿਆ ਨੇ ਕਿਹਾ ਕਿ ਪੰਜਾਬ ਤੋਂ ਹਰ ਸਾਲ ਬਹੁਤ ਸਾਰੇ ਨੌਜਵਾਨ ਸਿੱਖਿਆ ਹਾਸਿਲ ਕਰਨ ਲਈ ਕਨੇਡਾ ਜਾਂਦੇ ਹਨ ਅਤੇ ਬਹੁਤ ਸਾਰੇ ਇਸ ਤਰ੍ਹਾਂ ਦੇ ਵੀ ਹਨ ਜੋ ਕਨੇਡਾ ਜਾਣ ਲਈ ਗਲਤ ਤਰੀਕਿਆਂ ਦਾ ਇਸਤੇਮਾਲ ਕਰਦੇ ਹਨ। ਉਨ੍ਹਾਂ ਕਿਹਾ ਕਿ ਗਲਤ ਤਰੀਕਿਆਂ ਨਾਲ ਕਨੇਡਾ ਜਾਣ ‘ਤੇ ਬਾਅਦ ਵਿੱਚ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਦਕਿ ਕਨੇਡੀਅਨ ਸਰਕਾਰ ਨੂੰ ਨੌਜਵਾਨਾਂ ਦੀ ਜਰੂਰਤ ਹੈ ਅਤੇ ਸਿੱਖਿਆ ਦੇ ਜਰੀਏ ਜੇਕਰ ਕਨੇਡਾ ਜਾਇਆ ਜਾਂਦਾ ਹੈ ਤਾਂ ਉਥੇ ਰਹਿਣ ਤੋਂ ਇਲਾਵਾ ਕੰਮ ਕਰਨ ਦੀ ਵੀ ਅਸਾਨੀ ਹੋਵੇਗੀ। ਇਸ ਨਾਲ ਨੌਜਵਾਨ ਕਨੇਡਾ ਵਿੱਚ ਅਸਾਨੀ ਨਾਲ ਥਾਂ ਬਣਾ ਸਕਦੇ ਹਨ।
ਬਿਨਾ ਆਈਲੇਟਸ ਤੋਂ ਹੋਵੇਗੀ ਸਿੱਖਿਆ
ਯੂਨੀਵਰਸਿਟੀ ਆਫ ਆਂਟਾਰੀਓ ਦੇ ਅਧਿਆਪਿਤਾ ਮਿਸ ਮਿਰੋਸਲਾਵਾ ਨੇ ਕਿਹਾ ਕਿ ਜੋ ਵਿਦਿਆਰਥੀ ਡਿਪਲੋਮਾ ਲਈ ਕਨੇਡਾ ਆਉਣਗੇ ਉਨ੍ਹਾਂ ਨੂੰ ਆਈਲਟਸ, ਟਾਫਲ ਅਤੇ ਕਿਸੀ ਹੋਰ ਟੇਸਟ ਦੀ ਜਰੂਰਤ ਨਹੀਂ ਹੋਵੇਗੀ। ਇਨ੍ਹਾਂ ਕੋਰਸਾਂ ਵਿੱਚ ਕਿਸੀ ਵੀ ਬੋਰਡ ਅਤੇ ਯੂਨੀਵਰਸਿਟੀ ਦਾ ਵਿਦਿਆਰਥੀ ਹਿੱਸਾ ਲਾ ਸਕਦੇ ਹਨ।ਨਾਲ ਹੀ ਇਨ੍ਹਾਂ ਕੋਰਸਾਂ ਵਿੱਚ ਆਉਣ ਵਾਲੇ ਵਿਦਿਆਰਥੀ ਕਨੇਡਾ ਦੇ ਬੱਚਿਆਂ ਨਾਲ ਆਪਣੀ ਸਿੱਖਿਆ ਅਤੇ ਸਭਿਆਚਾਰ ਨੂੰ ਸਾਂਝਾ ਕਰ ਸਕਦੇ ਹਨ ਅਤੇ ਕਨੇਡਾ ਦੇ ਵਿਦਿਆਰਥੀ ਵੀ ਭਾਰਤ ਆਉਣਗੇ।ਇਸ ਦੇ ਇਲਾਵਾ ਅਧਿਆਪਿਕਾਂ ਨੂੰ ਇਜੂਕੇਸ਼ਨ ਐਂਡ ਕਲਚਰਲ ਐਕਸਚੇਂਜ ਪ੍ਰੋਗਰਮ ਦੇ ਤਹਿਤ ਭਾਰਤ ਅਤੇ ਕਨੇਡਾ ਭੇਜਿਆ ਜਾਵੇਗਾ।ਇਸ ਮੌਕੇ ‘ਤੇ ਡਾ. ਚੰਦਰ ਬੌਰੀ, ਸ਼ੈਲੀ ਬੌਰੀ, ਅਰਾਧਨਾ ਬੌਰੀ, ਧੀਰਜ ਬਨਾਤੀ, ਦੀਪਕ ਪਾਲ ਤੇ ਸਮੂਹ ਸਟਾਫ ਮੌਜ਼ੂਦ ਸੀ।
Punjab Post Daily Online Newspaper & Print Media