ਕਾਂਗਰਸ ਤੇ ਅਖਿਲ ਭਾਰਤੀ ਪ੍ਰੀਸ਼ਦ ਨੇ ਮਜੀਠੀਆ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਦਫ਼ਤਰ ਦੇ ਬਾਹਰ ਕੀਤਾ ਪ੍ਰਦਰਸ਼ਨ
ਜਲੰਧਰ, 26 ਦਸੰਬਰ (ਪਵਨਦੀਪ ਸਿੰਧ/ਪਰਮਿੰਦਰ ਸਿੰਘ) 6000 ਕਰੋੜ ਦੇ ਨਸ਼ਾ ਤਸਕਰੀ ਰੈਕੇਟ ਮਾਮਲੇ ਵਿੱਚ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਅੱਜ ਸਵੇਰੇ 10.20 ਤੇ ਈ.ਡੀ ਦੇ ਸਾਹਮਣੇ ਪੇਸ਼ ਹੋਏ, ਉਨ੍ਹਾਂ ਦੀ ਪੁਛਗਿੱਛ ਦੌਰਾਨ ਦਫ਼ਤਰ ਦੇ ਆਸ-ਪਾਸ ਵੱਡੀ ਗਿਣਤੀ ਵਿੱਚ ਪੁਲਿਸ ਬਲਾਂ ਨੂੰ ਤਾਇਨਾਤ ਕੀਤਾ ਗਿਆ ਸੀ।ਕਾਂਗਰਸ ਅਤੇ ਅਖਿਲ ਭਾਰਤੀ ਪ੍ਰੀਸ਼ਦ (ਏ ਬੀ ਵੀ ਪੀ) ਨੇ ਮਜੀਠੀਆ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਆਰੰਭ ਕੀਤਾ।ਇਸ ਤੋਂ ਪਹਿਲਾਂ ਮਜੀਠੀਆ ਦੇ ਈ. ਡੀ. ਦਫ਼ਤਰ ਪਹੁੰਚਣ ਤੋਂ ਲਗਭਗ ਵੀਹ ਮਿੰਟ ਪਹਿਲਾਂ ਅਕਾਲੀ ਵਿਧਾਇਕ ਪ੍ਰਗਟ ਸਿੰਘ ਵੀ ਦਫ਼ਤਰ ਦੇ ਬਾਹਰ ਪਹੁੰਚੇ।ਇਥੇ ਪਹੁੰਚਣ ਤੇ ਆਪਣੀ ਸਫਾਈ ਵਿੱਚ ਉਨ੍ਹਾਂ ਨੇ ਕਿਹਾ ਕਿ ਉਹ ਤਾਂ ਬਿਲਡਿੰਗ ਮਾਲਕ ਦੇ ਕੋਲ ਚਾਹ ਪੀਣ ਆਏ ਸਨ।
ਯਾਦ ਰਹੇ ਮਜੀਠੀਆ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਹਰਸਿਮਰਤ ਕੌਰ ਕੇਂਦਰੀ ਮੰਤਰੀ ਦੇ ਭਰਾ ਹਨ।ਉਨ੍ਹਾਂ ਨੂੰ ਡਰੱਗ ਤਸਕਰੀ ਮਾਮਲੇ ਵਿੱਚ ਈ.ਡੀ.ਨੇ ਬੀਤੇ ਦਿਨੀ ਸੰਮਨ ਜਾਰੀ ਕੀਤੇ ਸਨ।ਉਸ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਵਿੱਚ ਇਕਦੱਮ ਉਬਾਲ ਜਿਹਾ ਆ ਗਿਆ ਸੀ।ਕਾਂਗਰਸ ਵਿਧਾਨ ਸਭਾ ਵਿੱਚ ਨਸ਼ੇ ਦੇ ਮਾਮਲੇ ਤੇ ਅਕਾਲੀ-ਭਾਜਪਾ ਸਰਕਾਰ ਦੇ ਖਿਲਾਫ ਭਰੋਸੇ ਦਾ ਪ੍ਰਸਤਾਵ ਲਿਆਦੀ ਹੈ।ਕਾਂਗਰਸ ਨੂੰ ਉਮੀਦ ਸੀ ਕਿ ਇਸ ਮੁੱਦੇ ‘ਤੇ ਭਾਜਪਾ ਉਸ ਦਾ ਸਾਥ ਦੇਵੇਗੀ ਲੇਕਿਨ ਭਾਜਪਾ ਨੇ ਉਸਦਾ ਸਾਥ ਨਹੀਂ ਦਿੱਤਾ ‘ਤੇ ਭਰੋਸੇ ਵਾਲਾ ਪ੍ਰਸਤਾਵ ਡਿੱਗ ਗਿਆ।ਹਾਲਾਂਕਿ ਭਾਜਪਾ ਡਰੱਗ ਤਸਕਰੀ ਮਾਮਲੇ ਵਿੱਚ ਮਜੀਠੀਆ ਦੇ ਅਸਤੀਫੇ ਦੀ ਲਗਾਤਾਰ ਮੰਗ ਕਰ ਰਹੀ ਹੈ।ਇਸ ਤੋਂ ਪਹਿਲਾਂ ਏ.ਡੀ. ਦਾ ਸੰਮਨ ਜਾਰੀ ਹੋਣ ਤੇ ਕੈਬਨਿਟ ਮੰਤਰੀ ਸਰਵਣ ਸਿੰਘ ਫਿਲੌਰ ਦਾ ਅਸਤੀਫਾ ਹੋ ਚੁੱਕਾ ਹੈ।ਇਸ ਦੇ ਇਲਾਵਾ ਸੀ. ਪੀ. ਐਸ ਅਵਿਨਾਸ਼ ਨੂੰ ਵੀ ਈ. ਡੀ ਨੇ ਸੰਮਨ ਜਾਰੀ ਕੀਤਾ ਸੀ।ਕਾਂਗਰਸ ਉਨ੍ਹਾਂ ਦੇ ਅਸਤੀਫੇ ਦੀ ਵੀ ਮੰਗ ਕਰ ਰਹੀ ਹੈ।
ਮਜੀਠੀਆ ਉਪਰ ਡਰੱਗ ਤਸਕਰੀ ਦੇ ਦੋਸ਼ ਕਿਵੇਂ ਲੱਗੇ?
11 ਨਵੰਬਰ 2013 ਨੂੰ ਸਾਬਕਾ ਡੀ. ਐਸ. ਪੀ ਜਗਦੀਸ਼ ਭੋਲਾ ਗ੍ਰਿਫ਼ਤਾਰ ਕੀਤਾ ਗਿਆ।ਜਦੋਂ ਕਿ 13 ਜਨਵਰੀ 2014 ਨੂੰ ਈ ਡੀ ਨੇ ਪਹਿਲੀ ਵਾਰ ਭੋਲਾ ਤੋਂ ਚੰਗੀਗੜ੍ਹ ਵਿੱਚ ਪੁਛਗਿੱਛ ਕੀਤੀ।ਉਸ ਨੇ ਮਜੀਠੀਆ ਦਾ ਨਾਂ ਲਿਆ।ਇਸ ਤੋਂ ਬਾਅਦ ਅਕਾਲੀ ਦਲ ਦੇ ਨੇਤਾ ਅਤੇ ਹੋਟਲ ਮਾਲਕ, ਮਨਜਿੰਦਰ ਸਿੰਘ ਉਰਫ਼ ਬਿੱਟੂ ਔਲਖ ਅਤੇ ਜਗਜੀਤ ਚਾਹਲ ਦੀ ਗ੍ਰਿਫ਼ਤਾਰੀ ਹੋਈ, ਦੋਵੇਂ ਮਜੀਠੀਆ ਦੇ ਨੇੜੇ ਸਨ।ਚਾਹਲ ਨੂੰ ਹਾਲ ਹੀ ਵਿੱਚ ਜਮਾਨਤ ਮਿਲੀ ਹੈ। ਔਲਖ, ਚਾਹਲ ਅਤੇ ਬਿੱਟੂ ਦੇ ਪਿਤਾ ਰਿਟਾਇਰਡ ਸਕੂਲ ਟੀਚਰ ਪ੍ਰਤਾਪ ਸਿੰਘ ਤੋਂ ਵੀ ਪੁਛਗਿੱਛ ਕੀਤੀ ਤਾਂ ਉਸ ਵਿੱਚ ਵੀ ਮਜੀਠੀਆ ਦਾ ਨਾਮ ਸਾਹਮਣੇ ਆਇਆ।
ਇਸ ਮਾਮਲੇ ਵਿੱਚ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ ਦੇ ਬੇਟੇ ਦਮਨਜੀਤ ਸਿੰਘ ਫਿਲੌਰ, ਸੀ. ਪੀ. ਐਸ, ਅਵਿਨਾਸ਼ ਚੰਦਰ, ਸਾਂਸਦ ਸੰਤੋਖ ਸਿੰਘ ਚੌਧਰੀ, ਹੋਟਲ ਮਾਲਕ ਕਮਲਜੀਤ ਹੇਅਰ ਦਾ ਨਾਂ ਵੀ ਸਾਹਮਣੇ ਆਇਆ ਜਿਨ੍ਹਾਂ ਤੋਂ ਪੁਛਗਿੱਛ ਹੋ ਚੁੱਕੀ ਹੈ। ਇਸ ਤੋਂ ਬਾਅਦ ਉਨ੍ਹਾਂ ਸਵਾਲ ਦਾ ਜਵਾਬ ਮਜੀਠੀਆ ਨੇ ਦਿੱਤਾ ਜਿਹੜੇ ਈ.ਡੀ ਨੇ ਕੀਤੇ।ਪਿਛਲੇ ਸੱਤ ਸਾਲਾਂ ਵਿੱਚ ਪ੍ਰਾਪਰਟੀ ਅਤੇ ਕਾਰੋਬਾਰ ਵਿੱਚ ਕਿਥੇ-ਕਿਥੇ ਨਿਵੇਸ਼ ਕੀਤਾ।ਪਰਿਵਾਰ ਅਤੇ ਖੁੱਦ ਕੋਲ ਕਿੰਨੀ ਸੰਪਤੀ ਹੈ ।ਪੰਜਾਬ ਤੇ ਪੰਜਾਬ ਤੋਂ ਬਾਹਰ ਅਤੇ ਵਿਦੇਸ਼ ਵਿੱਚ ਕੁੱਲ ਕਿੰਨੀ ਸੰਪਤੀ ਹੈ? ਡਰੱਗ ਰੈਕੇਟ ਵਿੱਚ ਨਾਮਜ਼ਦ ਬਿੱਟੂ ਔਲਖ, ਜਗਜੀਤ ਚਾਹਲ ਅਤੇ ਜਗਦੀਸ਼ ਭੋਲਾ ਦੇ ਨਾਲ ਕੀ ਸਬੰਧ ਹਨ, ਉਨ੍ਹਾਂ ਦੇ ਕੀ ਦੋਸ਼ੀਆਂ ਨਾਲ ਕਾਰੋਬਾਰੀ ਸਬੰਧ ਵੀ ਹਨ? ਡਰੱਗ ਰੈਕੇਟ ਵਿੱਚ ਨਾਮਜ਼ਦ ਐਨ. ਆਰ. ਆਈ ਸੱਤਾ, ਪਿੰਦੀ ਤੇ ਲਾਡੀ ਨਾਲ ਕੀ ਸਬੰਧ ਹਨ? ਸੱਤਾ ਮਜੀਠੀਆ ਦੀ ਸ਼ਾਦੀ ਵਿੱਚ ਸ਼ਰੀਕ ਹੋਣ ਦੇ ਲਈ ਆਇਆ ਸੀ, ਉਸ ਨੂੰ ਉਥੇ ਮਜੀਠੀਆ ਦੀ ਰਿਹਾਇਸ਼ ਵਿੱਚ ਜਗ੍ਹਾ ਕਿਵੇਂ ਦਿੱਤੀ ਗਈ? ਸੱਤਾ ਨੂੰ ਹਰ ਵਾਰ ਪੰਜਾਬ ਆਉਣ ‘ਤੇ ਗੰਨਮੈਨ, ਗੱਡੀ ਅਤੇ ਡਰਾਈਵਰ ਕਿਉਂ ਮੁਹੱਈਆ ਕਰਵਾਈਆ ਜਾਂਦਾ ਸੀ।ਕੀ ਸੱਤਾ ਦੇ ਡਰੱਗ ਕਾਰੋਬਾਰ ਵਿੱਚ ਨਾਮਜ਼ਦ ਹੋਣ ਦੇ ਸਬੰਧ ਵਿੱਚ ਪਹਿਲਾਂ ਹੀ ਜਾਣਕਾਰੀ ਸੀ? ਤਿੰਨੇ ਦੋਸ਼ੀਆਂ ਤੇ ਐਨ. ਆਰ. ਆਈ ਵਿਚਾਲੇ ਕਿੰਨੀ ਵਾਰ ਮੁਲਾਕਾਤ ਹੋਈ।ਇਸ ਵਿੱਚ ਅਜਿਹੀਆਂ ਮੁਲਾਕਾਤਾਂ ਕਿੰਨੀ ਵਾਰ ਹੋਈਆ? ਜੋ ਵਿਦੇਸ਼ ਵਿੱਚ ਕੀਤੀ ਗਈਆਂ।ਕੁੱਲ ਕਿੰਨੀ ਵਾਰ ਵਿਦੇਸ਼ੀ ਦੋਰਾ ਕੀਤਾ।ਕਿਹੜੇ-ਕਿਹੜੇ ਦੇਸ਼ ਵਿੱਚ ਗਏ ਅਤੇ ਕਿਨ੍ਹਾਂ-ਕਿਨ੍ਹਾਂ ਖਾਸ ਲੋਕਾਂ ਨਾਲ ਮੁਲਾਕਾਤ ਕੀਤੀ ਗਈ? ਸਾਲ 2007 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੱਤਾ ਮਜੀਠੀਆ ਦੇ ਲਈ ਚੋਣ ਏਜੰਟ ਕਿਵੇ ਬਣਿਆ।
ਇਸ ਸਬੰਧ ਵਿੱਚ 500 ਤੋਂ ਵਧੇਰੇ ਨਾਮ ਸਾਹਮਣੇ ਆਏ ਤੇ 250 ਲੋਕਾਂ ਤੋਂ ਪੁਛਗਿੱਛ ਕੀਤੀ ਗਈ।ਲਗਭਗ 30 ਐਨ. ਆਰ. ਆਈ ਤੋਂ ਵੀ ਪੁਛਗਿੱਛ ਕੀਤੀ ਗਈ।ਜਦੋਂ ਕਿ 21 ਮਾਰਚ ਨੂੰ ਜਗਦੀਸ਼ ਭੋਲਾ ਦੇ ਖਿਲਾਫ ਪ੍ਰੀਵੈਸੀਂਅਨ ਆਫ ਮਨੀ ਲਾਂਡਰਿੰਗ ਐਨਟ ਦੇ ਤਹਿਤ ਚਾਰਜਸ਼ੀਟ ਦਾਇਰ ਕੀਤੀ ਗਈ।ਦੂਜੇ ਪਾਸੇ ਅੱਜ ਕਾਂਗਰਸ ਪਾਰਟੀ ਨੇ ਮਾਲ ਮੰਤਰੀ ਮਜੀਠੀਆ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਸਥਾਨਕ ਬੀ ਐਮ ਸੀ ਚੋਂਕ ਵਿੱਚ ਪੁਤਲਾ ਫੂਕਿਆ।ਇਹ ਮਾਮਲਾ ਕਈ ਦਿਨ੍ਹਾਂ ਤੋਂ ਭਖਿਆ ਹੋਇਆ ਸੀ ਤੇ ਕਾਂਗਰਸ ਇਨ੍ਹਾਂ ਤੋਂ ਮੰਗ ਕਰਦੀ ਰਹੀ ਸੀ ਕਿ ਮਜੀਠੀਆ ਅਹੁਦੇ ਤੋਂ ਅਸਤੀਫਾ ਦੇਵੇ।