ਕਿਹਾ ਕਾਂਗਰਸ ਦੀਆਂ ਨੀਤੀਆਂ ਪਹੁੰਚਾੳਣ ਤੇ ਸਵੱਛ ਛਵੀ ਵਾਲੇ ਲੋਕਾਂ ਨੂੰ ਕਾਂਗਰਸ ਨਾਲ ਜੋੜੋ

ਫਾਜ਼ਿਲਕਾ 26 ਦਸੰਬਰ (ਵਿਨੀਤ ਅਰੋੜਾ) – ਪ੍ਰਦੇਸ਼ ਕਾਂਗਰਸ ਦੁਆਰਾ ਸ਼ੁਰੂ ਕੀਤੇ ਗਏ ਮੈਂਬਰਸ਼ਿਪ ਅਭਿਆਨ ਦੇ ਤਹਿਤ ਅੱਜ ਪ੍ਰਦੇਸ਼ ਕਾਂਗਰਸ ਕਾਰਜਕਾਰਿਣੀ ਮੈਂਬਰ ਅਤੁਲ ਨਾਗਪਾਲ ਦੁਆਰਾ ਆਪਣੇ ਨਿਵਾਸ ਸਥਾਨ ਰਾਜ ਮਹਲ ਉੱਤੇ ਪੇਂਡੂ ਖੇਤਰ ਦੇ ਕਾਂਗਰਸ ਵਰਕਰਾਂ ਨਾਲ ਬੈਠਕ ਕੀਤੀ ਗਈ ਅਤੇ ਉਨ੍ਹਾਂ ਨੂੰ ਅਭਿਆਨ ਵਿੱਚ ਸਰਗਰਮ ਅਤੇ ਉਤਸ਼ਾਹ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ।ਬੈਠਕ ਵਿੱਚ ਭਾਰੀ ਸਰਦੀ ਦੇ ਬਾਵਜੂਦ ਭਾਰੀ ਗਿਣਤੀ ਵਿੱਚ ਪੁੱਜੇ ਕਾਂਗਰਸ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਨਾਗਪਾਲ ਨੇ ਕਿਹਾ ਕਿ ਕਾਂਗਰਸ ਦੇ ਮੈਂਬਰਸ਼ਿਪ ਅਭਿਆਨ ਦੇ ਪ੍ਰਤੀ ਹਰ ਇੱਕ ਵਰਗ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਇਸ ਕਾਰਨ ਕਾਂਗਰਸ ਦੁਆਰਾ ਮੈਂਬਰਸ਼ਿਪ ਅਭਿਆਨ ਦੀ ਮਿਆਦ 24 ਫਰਵਰੀ ਤੱਕ ਵਧਾ ਦਿੱਤੀ ਗਈ ਹੈ।ਸ਼੍ਰੀ ਨਾਗਪਾਲ ਨੇ ਕਾਂਗਰਸ ਵਰਕਰਾਂ ਤੋਂ ਅਪੀਲ ਕੀਤੀ ਕਿ ਉਹ ਕਾਂਗਰਸ ਦੀਆਂ ਨੀਤੀਆਂ ਨੂੰ ਘਰ ਘਰ ਤੱਕ ਪਹੁੰਚਾਉਣ ਅਤੇ ਚੰਗੀ ਅਤੇ ਦੇਸ਼ ਹਿੱਤ ਵਿੱਚ ਸੋਚ ਰੱਖਣ ਵਾਲੇ ਲੋਕਾਂ ਨੂੰ ਕਾਂਗਰਸ ਦੇ ਨਾਲ ਜੋੜੋ।ਉਨ੍ਹਾਂ ਨੇ ਕਿਹਾ ਕਿ ਕਾਂਗਰਸ ਹੀ ਇੱਕਮਾਤਰ ਅਜਿਹੀ ਪਾਰਟੀ ਹੈ ਜੋ ਦੇਸ਼ ਅਤੇ ਦੇਸ਼ਵਾਸੀਆਂ ਦੇ ਹਿੱਤ ਵਿੱਚ ਸੋਚ ਸਕਦੀ ਹੈ।ਇਸ ਮੌਕੇ ਉੱਤੇ ਸ਼੍ਰੀ ਨਾਗਪਾਲ ਦੁਆਰਾ ਵਰਕਰਾਂ ਵਿੱਚ ਮੈਂਬਰਸ਼ਿਪ ਅਭਿਆਨ ਦੇ ਫ਼ਾਰਮ ਵੀ ਵੰਡੇ ਗਏ।ਸ਼੍ਰੀ ਨਾਗਪਾਲ ਨੇ ਦੱਸਿਆ ਕਿ ਕਾਂਗਰਸ ਮੈਂਬਰਸ਼ਿਪ ਅਭਿਆਨ ਸਬੰਧੀ ਜਲਦੀ ਹੀ ਸ਼ਹਿਰੀ ਕਾਂਗਰਸ ਵਰਕਰਾਂ ਦੀ ਬੈਠਕ ਬੁਲਾਈ ਜਾਵੇਗੀ।ਬੈਠਕ ਵਿੱਚ ਮੌਜੂਦ ਵੱਡੇ ਮੁੰਬੇਕੀ ਤੋਂ ਦਲੀਪ ਸਿੰਘ, ਲਾਲ ਸਿੰਘ, ਬਗੀਚ ਸਿੰਘ, ਰਾਕੇਸ਼ ਸਿੰਘ, ਹਰਭਜਨ ਸਿੰਘ, ਦਰਸ਼ਨ ਸਿੰਘ, ਮੱਖਣ ਸਿੰਘ, ਜਸਵੰਤ ਸਿੰਘ, ਜੰਡਵਾਲਾ ਖਰਤਾ ਤੋਂ ਭਾਗ ਸਿੰਘ, ਗੁਰਪਾਲ ਸਿੰਘ, ਜੋਗਿੰਦਰ ਸਿੰਘ, ਬਲਵਿੰਦਰ ਸਿੰਘ, ਸ਼ਿਵਰਾਜ ਸਿੰਘ, ਮੌਜਮ ਤੋਂ ਰਾਮ ਸਿੰਘ, ਮੁਖਤਿਆਰ ਸਿੰਘ, ਹਸਤਾਂ ਕਲਾ ਤੋਂ ਕੁਲਵੰਤ ਸਿੰਘ, ਛਿੰਦਰ ਸਿੰਘ ਤੇਜਾ ਰੋਹੇਲਾ, ਗੁਰਮੀਤ ਸਿੰਘ, ਸੰਦਾ ਸਿੰਘ ਸ਼ਮਸ਼ਾਬਾਦ, ਬੂਟਾ ਸਿੰਘ ਮੌਜਮ, ਮਹੇਂਦਰ ਸਿੰਘ ਪੱਕਾ ਚਿਸ਼ਤੀ, ਬਲਵਿੰਦਰ ਸਿੰਘ ਮਨਸਾ, ਗੁਰਦੀਪ ਸਿੰਘ ਮੌਜਮ, ਸੁੱਚਾ ਸਿੰਘ ਪੱਕਾ ਚਿਸ਼ਤੀ, ਰਣਜੀਤ ਸਿੰਘ ਅਤੇ ਚੜ੍ਹਤ ਸਿੰਘ ਢਾਣੀ ਕਾਵਾਂ ਵਾਲੀ ਸਮੇਤ ਹੋਰ ਵਰਕਰਾਂ ਨੇ ਵੱਧ ਤੋਂ ਵੱਧ ਲੋਕਾਂ ਨੂੰ ਕਾਂਗਰਸ ਨਾਲ ਜੋੜਣ ਦਾ ਭਰੋਸਾ ਦਿੱਤਾ ।
Punjab Post Daily Online Newspaper & Print Media