ਫਾਜ਼ਿਲਕਾ 26 ਦਸੰਬਰ (ਵਿਨੀਤ ਅਰੋੜਾ) – ਦਸਵੇਂ ਬਾਦਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਗਟ ਦਿਨ ਦੇ ਮੌਕੇ ਅੱਜ ਗੁਰੁਦਵਾਰਾ ਸਿੰਘ ਸਭਾ ਵਲੋਂ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ।ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਹਿੰਦਰ ਸਿੰਘ ਖਾਲਸੇ ਦੇ ਅਗਵਾਈ ਵਿੱਚ ਨਿਕਲੇ ਇਸ ਨਗਰ ਕੀਰਤਨ ਦੀ ਅਗੁਵਾਈ ਗੁਰੂ ਸਾਹਿਬ ਦੇ ਪੰਜ ਪਿਆਰਿਆਂ ਨੇ ਕੀਤੀਆਂ।ਨਗਰ ਕੀਰਤਨ ਵਿੱਚ ਭਾਈ ਕੁਲਬੀਰ ਸਿੰਘ ਰਾਗੀ ਜਥੇ ਦੁਆਰਾ ਸ਼ਬਦ ਕੀਰਤਨ ਕੀਤਾ ਗਿਆ।ਸਿੱਖ ਸੰਗਤਾਂ ਦੁਆਰਾ ਗੁਰੂ ਮਹਾਰਾਜ ਦੀ ਪਾਲਕੀ ਦੇ ਅੱਗੇ ਅੱਗੇ ਸਫਾਈ ਕੀਤੀ ਗਈ ਅਤੇ ਪਾਣੀ ਦਾ ਛਿੜਕਾਅ ਕੀਤਾ ਗਿਆ। ਨਗਰ ਕੀਰਤਨ ਦਾ ਸਵਾਗਤ ਕਰਣ ਲਈ ਸ਼ਰੱਧਾਲੁਆਂ ਦੁਆਰਾ ਵੱਖ-ਵੱਖ ਬਾਜ਼ਾਰਾਂ ਵਿੱਚ ਸਵਾਗਤੀ ਗੇਟ ਲਗਾਏ ਗਏ।ਕਈ ਸਥਾਨਾਂ ਉੱਤੇ ਪਾਵਨ ਪਾਲਕੀ ਉੱਤੇ ਸ਼ਰੱਧਾਲੂਆਂ ਦੁਆਰਾ ਫੁਲ ਵਰਖਾ ਕੀਤੀ ਗਈ।ਕਈ ਸਥਾਨਾਂ ਉੱਤੇ ਨਗਰ ਕੀਰਤਨ ਦੇ ਨਾਲ ਚੱਲ ਰਹੇ ਸ਼ਰੱਧਾਲੁਆਂ ਵਿੱਚ ਮਿਠਾਈਆਂ, ਫਲ ਅਤੇ ਹੋਰ ਖਾਧ ਪਦਾਰਥਾਂ ਦਾ ਪ੍ਰਸਾਦ ਵੰਡਿਆ ਗਿਆ।ਨਗਰ ਕੀਰਤਨ ਗੁਰੁਦਵਾਰਾ ਸਿੰਘ ਸਭਾ ਤੋਂ ਸ਼ੁਰੂ ਹੋਕੇ ਸੰਜੀਵ ਸਿਨੇਮਾ ਚੌਂਕ ਤੋਂ ਮਹਾਜਨ ਮਾਰਕੀਟ, ਕੋਰਟ ਰੋੜ ਅਤੇ ਹੋਰ ਬਾਜ਼ਾਰਾਂ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿੱਚ ਆਕੇ ਖ਼ਤਮ ਹੋਇਆ ।ਬੱਸ ਸਟੇਂਡ ਉੱਤੇ ਪੁੱਜੇ ਨਗਰ ਕੀਰਤਨ ਦਾ ਓਂਕਾਰ ਇੰਜੀਨਿਅਰਿੰਗ ਦੇ ਸੰਚਾਲਕਾਂ ਦੁਆਰਾ ਸ਼ਾਨਦਾਰ ਸਵਾਗਤ ਕੀਤਾ ਗਿਆ।ਸ਼ਰਰਾਲੁਆਂ ਵਿੱਚ ਫਲ ਅਤੇ ਮਿਠਾਈਆਂ ਵੰਡੀਆਂ ਗਈਆਂ।ਓਂਕਾਰ ਇੰਜੀਨੀਅਰ ਦੇ ਅਤੇ ਯੂਥ ਅਕਾਲੀ ਦਲ ਦੇ ਜਿਲਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਛਿੰਦੀ ਨੇ ਪੰਜ ਪਿਆਰਾਂ ਨੂੰ ਸਿਰੋਪੇ ਭੇਂਟ ਕਰ ਸਨਮਾਨਿਤ ਕੀਤਾ।ਇਸ ਤੋਂ ਇਲਾਵਾ ਸਥਾਨਕ ਵਾਨ ਬਾਜ਼ਾਰ ਸ਼ਰਾਬ ਠੇਕੇਦਾਰਾਂ ਵਲੋਂ ਜੋਗਿੰਦਰ ਸਿੰਘ ਸਚਦੇਵਾ ਦੀ ਪ੍ਰਧਾਨਗੀ ਵਿੱਚ ਭਰਪੂਰ ਸਵਾਗਤ ਕੀਤਾ ਗਿਆ ਅਤੇ ਲੱਡੂ ਵੰਡੇ ਗਏ ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …