Thursday, December 26, 2024

ਖੇਤੀਬਾੜੀ ਮਸ਼ੀਨਰੀ ਸਬਸਿਡੀ ’ਤੇ ਮੁਹੱਈਆ ਕਰਵਾਉਣ ਲਈ ਕੱਢੇ ਡਰਾਅ

ਅੰਮ੍ਰਿਤਸਰ, 18 ਦਸੰਬਰ (ਸੁਖਬੀਰ ਸਿੰਘ) – ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਦੇ ਦਿਸ਼ਾ ਨਿਰਦੇਸ਼ ਹੇਠ ਪੰਜਾਬ ਰਾਜ ਵਿਚ ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵਲੋਂ ਕਿਸਾਨਾਂ ਨੂੰ ਵੱਖ-ਵੱਖ ਖੇਤੀਬਾੜੀ ਤੇ ਮਸ਼ੀਨਾਂ ਦੀ ਖਰੀਦ ‘ਤੇ ਅਤੇ ਕਸਟਮ ਹਾਇਰਿੰਗ ਸੈਂਟਰਾਂ ਲਈ ਸਬਸਿਡੀ ਮੁਹੱਈਆ ਕਰਵਾਉਣ ਲਈ ਵਧੀਕ ਡਿਪਟੀ ਕਮਿਸ਼ਨਰ (ਜ) ਅੰਮ੍ਰਿਤਸਰ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਜਿਲਾ ਪੱਧਰੀ ਕਾਰਜ਼ਕਾਰੀ ਕਮੇਟੀ ਦੀ ਹਾਜ਼ਰੀ ‘ਚ ਡਰਾਅ ਕੱਢਿਆ ਗਿਆ।
ਡਾ. ਜਤਿੰਦਰ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਸਰਕਾਰ ਵਲੋਂ “ਸਬ-ਮਿਸ਼ਨ ਆਨ ਐਗਰੀਕਲਚਰ ਮੈਕੇਨਾਈਜੇਸ਼ਨ (ਸਮੈਮ) ਸਕੀਮ ਤਹਿਤ ਖੇਤੀਬਾੜੀ ਵਿਭਾਗ ਦੇ ਆਨਲਾਈਨ ਪੋਰਟਲ ‘ਤੇ ਕੁੱਲ 430 ਜਰਨਲ ਕੈਟੀਗਰੀ ਦੇ ਵਿਅਕਤੀਗਤ ਕਿਸਾਨ, 28 ਐਸ.ਸੀ ਕੈਟਾਗਰੀ ਦੇ ਵਿਅਕੀਗਤ ਕਿਸਾਨ ਅਤੇ 97 ਕਸਟਮ ਹਾਇਰਿੰਗ ਸੈਂਟਰਾਂ ਵਲੋਂ ਅਰਜ਼ੀਆਂ ਪ੍ਰਾਪਤ ਹੋਈਆਂ ਸਨ।ਵਿਭਾਗ ਵਲੋਂ ਪ੍ਰਾਪਤ ਵਿੱਤੀ ਟੀਚਿਆਂ ਦੇ ਅਨੁਸਾਰ ਡਰਾਅ ਕੱਢਦੇ ਹੋਏ ਪਹਿਲੇ ਚਰਨ ਵਿੱਚ 23 ਐਸ. ਸੀ ਕੈਟੀਗਰੀ ਦੇ ਵਿਅਕਤੀਗਤ ਕਿਸਾਨਾਂ ਦੇ 5 ਲੇਜ਼ਰ ਲੈਂਡ ਲੇਵਲਰ, 1 ਨਿਊਮੈਟਿਕ ਪਲਾਂਟਰ, 1 ਪੋਟੈਟੋ ਪਲਾਂਟਰ (ਅਰਧ ਆਟੋਮੇਟਿਕ), 13 ਰੋਟਾਵੇਟਰ, 1 ਰੋਟੋਕਲਟੀਵੇਟਰ, 1 ਸਟਰਾਅ ਰੀਪਰ, 1 ਪੀ.ਟੀ.ਓ ਅੋਪਰੇਟਿਡ ਵੀਡਰ ਅਤੇ ਦੋ 25 ਲੱਖ ਅਤੇ 40 ਲੱਖ ਦੀ ਲਾਗਤ ਵਾਲੇ ਐਸ.ਸੀ ਕੈਟਾਗਰੀ ਦੇ ਕਸਟਮ ਹਾਇਰਿੰਗ ਸੈਂਟਰਾਂ ਨੂੰ ਪ੍ਰਵਾਨਗੀ ਜਾਰੀ ਕੀਤੀ ਗਈ।ਇਸ ਦੇ ਨਾਲ ਜਰਨਲ ਕੈਟਾਗਰੀ ਦੇ ਵਿਅਕਤੀਗਤ ਕਿਸਾਨਾਂ ਦੀਆਂ ਕੁੱਲ 23 ਮਸ਼ੀਨਾਂ ਜਿੰਨਾਂ ਵਿੱਚ 10 ਡੀ.ਐਸ.ਆਰ ਡਰਿੱਲ, 2 ਲੱਕੀ ਸੀਡ ਡਰਿੱਲ, 7 ਨਿਊਮੈਟਿਕ ਪਲਾਂਟਰ, 2 ਪੈਡੀ ਟਰਾਂਸਪਲਾਂਟਰ ਵਾਕ ਬਿਹਾਇੰਡ, 2 ਸੈਲਫ ਪ੍ਰੋਪੈਲਡ ਪੈਡੀ ਟਰਾਂਸਪਲਾਟਰ ਨੂੰ ਪ੍ਰਵਾਨਗੀ ਜਾਰੀ ਕੀਤੀ ਗਈ ।
ਡਾ. ਜਤਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਇੰਜ: ਮਨਦੀਪ ਸਿੰਘ, ਸਹਾਇਕ ਖੇਤੀਬਾੜੀ ਇੰਜੀਨੀਅਰ ਨੇ ਦੱਸਿਆ ਕਿ ਚੁਣੇ ਗਏ ਲਾਭਪਾਤਰੀਆਂ ਨੂੰ ਵਿਭਾਗ ਦੀਆਂ ਹਦਾਇਤਾਂ ਅਨੁਸਾਰ 14 ਦਿਨ ਦੇ ਅੰਦਰ ਅੰਦਰ ਮਸ਼ੀਨਾਂ ਖਰੀਦਣ ਦਾ ਸਮਾਂ ਦਿੱਤਾ ਗਿਆ ਹੈ।ਵਾਧੂ ਸਕੀਮਾਂ ਸਬੰਧੀ ਜਾਣਕਾਰੀ ਲਈ ਕਿਸਾਨ ਆਨਲਾਇਨ ਪੋਰਟਲ, ਦਫਤਰ ਸਹਾਇਕ ਖੇਤੀਬਾੜੀ ਇੰਜੀਨੀਅਰ (ਸੰਦ) ਅੰਮ੍ਰਿਤਸਰ ਜਾਂ ਖੇਤੀਬਾੜੀ ਬਲਾਕ ਦਫਤਰਾਂ ਨਾਲ ਰਾਬਤਾ ਕਰ ਸਕਦੇ ਹਨ।ਮੀਟਿੰਗ ਦੌਰਾਨ ਸਨਦੀਪ ਮਲਹੋਤਰਾ ਜਿਲ੍ਹਾ ਪੰਚਾਇਤ ਵਿਕਾਸ ਅਫਸਰ, ਡਾ. ਬਿਕਰਮਜੀਤ ਸਿੰਘ ਡਿਪਟੀ ਡਾਇਰੈਕਟਰ ਕੇ.ਵੀ.ਕੇ, ਜੁਗਰਾਜ ਸਿੰਘ, ਇੰਸਪੈਕਟਰ ਕੋ-ਆਪਰੇਟਿਵ ਸੋਸਾਇਟੀ, ਉਮੰਗ ਮੈਨੀ, ਬੈਂਕ ਮੈਨੇਜਰ (ਪੀ.ਐਨ.ਬੀ) ਅਗਾਂਹਵਧੂ ਕਿਸਾਨ ਸ਼ੁਬੇਗ ਸਿੰਘ ਪਿੰਡ ਮੱਲੂਨੰਗਲ ਬਲਾਕ ਹਰਸ਼ਾ ਛੀਨਾ, ਜੂਨੀਅਰ ਟੈਕਨੀਸ਼ੀਅਨ ਰਣਜੀਤ ਸਿੰਘ ਅਤੇ ਨਗੀਨਾ ਯਾਸਵ ਵੀ ਆਦਿ ਹਾਜ਼ਰ ਸਨ ।

Check Also

ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ

ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …