ਅੰਮ੍ਰਿਤਸਰ, 18 ਦਸੰਬਰ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਪ੍ਰੀਖਿਆ ਦੇ ਨਤੀਜਿਆਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ।ਕੋਮਲਪ੍ਰੀਤ ਕੌਰ (86.7%) ਨੇ ਐਮ.ਏ. ਫਾਈਨ ਆਰਟਸ, ਸਮੈਸਟਰ ਚੌਥਾ ਨੇ ਯੂਨੀਵਰਸਿਟੀ ਵਿੱਚ ਦੂਸਰਾ ਸਥਾਨ ਹਾਸਲ ਕੀਤਾ।ਬੀ.ਐਫ.ਏ ਦੀ ਕ੍ਰਿਤਿਕਾ (91.9%) ਅਤੇ ਸਾਨਯਾ (81.8%) ਦਾ ਬੀ.ਐਫ.ਏ ਦੀਆਂ ਪ੍ਰੀਖਿਆਵਾਂ ਵਿੱਚ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਰਿਹਾ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਵਿਦਿਆਰਥਣਾ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਇਹ ਸਿਲਸਿਲਾ ਕਾਇਮ ਰੱਖਣ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ।ਡਾ. ਸਿਮਰਦੀਪ ਡੀਨ, ਅਕਾਦਮਿਕ, ਪ੍ਰੋ. ਕਿਰਨ ਗੁਪਤਾ, ਡੀਨ ਐਡਮਿਸ਼ਨਜ਼ ਅਤੇ ਮਿਸ ਸ਼ਿਫਾਲੀ ਜੋਹਰ ਮੁਖੀ ਪੀ.ਜੀ ਡਿਪਾਰਟਮੈਂਟ ਆਫ ਫਾਈਨ ਆਰਟਸ ਨੇ ਜੇਤੂਆਂ ਨੂੰ ਵਧਾਈ ਦਿੱਤੀ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …