Thursday, December 26, 2024

ਆਂਗਣਵਾੜੀ ਸੈਂਟਰ ਦੇ ਬੱਚਿਆਂ ਨੂੰ ਬੈਠਣ ਲਈ ਗੱਦੇ ਅਤੇ ਬੂਟ, ਜ਼ਰਾਬਾਂ ਤੇ ਕੱਪੜੇ ਦਿੱਤੇ

ਸੰਗਰੂਰ, 20 ਦਸੰਬਰ (ਜਗਸੀਰ ਲੌਂਗੋਵਾਲ) – ਕੇਅਰਿੰਗ ਪੀਪਲਜ਼ (ਰਜਿਸਟਰਡ) ਸੰਸਥਾ ਸੰਗਰੂਰ ਵਲੋਂ ਨਾਭਾ ਗੇਟ ਬਾਹਰ ਸਥਿਤ ਕਿਸ਼ਨਪੁਰਾ ਬਸਤੀ ਦੇ ਆਂਗਨਵਾੜੀ ਸੈਂਟਰ ਨੰਬਰ 196 ਦੇ ਬੱਚਿਆਂ ਨੂੰ ਬੈਠਣ ਲਈ ਗੱਦੇ, ਬੂਟ ਜ਼ੁਰਾਬਾਂ, ਗਰਮ ਕਪੜੇ ਤਕਸੀਮ ਕੀਤੇ ਗਏ।ਪ੍ਰਧਾਨ ਪਰੀਤ ਅਮਨ ਸਰਮਾ ਸੋਨਾ ਨੇ ਦੱਸਿਆ ਕਿ ਸੰਸਥਾ ਵਲੋਂ ਪਿਛਲੇ ਸਮੇਂ ਦੌਰਾਨ ਵੀ ਜਰੂਰਤਮੰਦ ਲੋਕਾਂ ਦੀ ਮਦਦ ਕੀਤੀ ਜਾਂਦੀ ਰਹੀ ਹੈ।ਇਸ ਕਾਰਜ਼ ਲਈ ਸੰਸਥਾ ਦੇ ਸਾਰੇ ਮੈਂਬਰਾਨ ਰਲ ਮਿਲ ਕੇ ਜਰੂਰਤਮੰਦਾਂ ਦੀ ਸੇਵਾ ਕਰਨ ਲਈ ਹਰ ਸਮੇਂ ਤਤਪਰ ਰਹਿੰਦੇ ਹਨ।ਇਸ ਮੋਕੇ ਗੁਰਵਿੰਦਰ ਸਿੰਘ ਮਸੌਣ, ਕਮਲ ਕਾਲੜਾ, ਰਜਨੀਸ਼ ਸ਼ਰਮਾ, ਗੋਬਿੰਦਰ ਸ਼ਰਮਾ, ਸੁਸ਼ੀਲ ਕਾਲੜਾ, ਕੇਸ਼ਵ ਬਾਂਸਲ ਤੇ ਲੱਕੀ ਕਾਲੜਾ ਹਾਜ਼ਰ ਸਨ।

Check Also

ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ

ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …