Saturday, October 24, 2026

ਆਲੂਆਂ ਦੀ ਫਸਲ ਨੂੰ ਪਿਛੇਤੇ ਝੁਲਸ ਰੋਗ ਤੋਂ ਬਚਾਉਣ ਲਈ ਕਿਸਾਨਾਂ ਨੂੰ ਤੁਰੰਤ ਛਿੜਕਾਅ ਦੀ ਸਲਾਹ

ਅੰਮ੍ਰਿਤਸਰ, 20 ਦਸੰਬਰ (ਸੁਖਬੀਰ ਸਿੰਘ) – ਮੌਸਮ ਦੇ ਮਿਜਾਜ਼ ਨੂੰ ਵੇਖਦੇ ਹੋਏ ਪੰਜਾਬ ਵਿੱਚ ਆਲੂ ਦੀ ਫਸਲ ਨੂੰ ਭਵਿੱਖ ਵਿੱਚ ਪਿਛੇਤਾ ਝੁਲਸ ਰੋਗ ਆਉਣ ਦੀ ਸੰਭਾਵਨਾ ਹੈ।ਸਹਾਇਕ ਡਾਇਰੈਕਟਰ ਬਾਗਬਾਨੀ ਅੰਮ੍ਰਿਤਸਰ ਡਾ. ਜਸਪਾਲ ਸਿੰਘ ਢਿੱਲੋਂ ਅਤੇ ਸਟੇਟ ਨੋਡਲ ਅਫਸਰ (ਆਲੂ) ਡਾ. ਪਰਮਜੀਤ ਸਿੰਘ ਨੇ ਆਲੂਆਂ ਦੀ ਫਸਲ ਦਾ ਨਿਰੀਖਣ ਕਰਨ ਉਪਰੰਤ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਆਲੂਆਂ ਦੀ ਕਿਸਮ ਕੁਫਰੀ ਪੁਖਰਾਜ ਅਤੇ ਕੁਫਰੀ ਚੰਦਰਮੁਖੀ ਤੇ ਇਹ ਬਿਮਾਰੀ ਜਿਆਦਾ ਆਉਂਦੀ ਹੈ।ਜਿਹਨਾਂ ਕਿਸਾਨ ਵੀਰਾਂ ਨੇ ਆਲੂ ਦੀ ਫਸਲ ਵਿੱਚ ਅਜੇ ਤੱਕ ਉਲੀਨਾਸ਼ਕ ਦਵਾਈ ਦਾ ਛਿੜਕਾਅ ਨਹੀਂ ਕੀਤਾ ਅਤੇ ਜਿਹਨਾਂ ਦੀ ਫਸਲ ‘ਚ ਅਜੇ ਤੱਕ ਪਿਛੇਤਾ ਝੁਲਸ ਰੋਗ ਦੀ ਬਿਮਾਰੀ ਨਹੀਂ ਹੈ, ਉਹ ਆਲੂ ਦੀ ਫਸਲ ਨੂੰ ਐਟਰਾਕੋਲ/ਇਡੋਫਿਲ ਐਮ-45 ਕਵਚ ਆਦਿ ਦਵਾਈਆਂ ਨੂੰ 500 ਤੋਂ 700 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 250-300 ਲਿਟਰ ਪਾਣੀ ਵਿੱਚ ਘੋਲ ਕੇ ਹਫਤੇ ਦੇ ਵਕਫੇ ਤੇ ਸਪਰੇਅ ਕਰਨ।ਜਿਹਨਾਂ ਖੇਤਾਂ ਵਿੱਚ ਇਹਬਿਮਾਰੀ ਆ ਚੁੱਕੀ ਹੈ ਉਥੇ ਕਿਸਾਨਾਂ ਨੂੰ ਰਿਡੋਮਿਲ ਗੋਲਡ/ਸੈਕਟਿਨ 60 ਡਬਲਯੂ ਜੀ/ ਕਾਰਜੈਟ ਐਮ-8, 700 ਗ੍ਰਾਮ ਜਾਂ ਰੀਵਸ 250 ਐਸ.ਸੀ 250 ਮਿਲੀ ਲੀਟਰ ਜਾਂ ਇਕੂਏਸ਼ਨ ਪ੍ਰੋ 200 ਮਿਲੀ ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ 250-300 ਲਿਟਰ ਪਾਣੀ ਵਿੱਚ ਘੋਲ ਕੇ 10 ਦਿਨਾਂ ਦੇ ਵਕਫੇ ਤੇ ਸਪਰੇਅ ਕਰਨ ਦੀ ਲੋੜ ਹੈ।ਕਿਸਾਨ ਵੀਰਾਂ ਨੂੰ ਇਸ ਗੱਲ ਦਾ ਖਿਆਲ ਵੀ ਰੱਖਣਾ ਪਏਗਾ ਕਿ ਇਕ ਹੀ ਉਲੀਨਾਸ਼ਕ ਦਾ ਵਾਰ-ਵਾਰ ਛਿੜਕਾਅ ਨਾ ਕਰਨ ਸਗੋਂ ਦਵਾਈ ਬਦਲ ਕੇ ਸਪਰੇਅ ਕਰਨ।

Check Also

ਖਾਲਸਾ ਯੂਨੀਵਰਸਿਟੀ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ

ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਿਖੇ ਪੰਜਾਬ ਦੇ ਉੱਭਰਦੇ ਖਿਡਾਰੀ ਗੁਰਿੰਦਰਵੀਰ …