Thursday, December 26, 2024

ਆਪਣੇ ਹੋਟਲਾਂ ਤੇ ਵਪਾਰਕ ਅਦਾਰੇ ਨੂੰ ਅੰਤਰਰਾਸ਼ਟਰੀ ਪਹਿਚਾਣ ਲਈ ‘ਨਿਧੀ’ ਪੋਰਟਲ ‘ਤੇ ਰਜਿਸਟਰਡ ਕਰੋ- ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 20 ਦਸੰਬਰ (ਸੁਖਬੀਰ ਸਿੰਘ) – ਕੇਂਦਰ ਸਰਕਾਰ ਵਲੋਂ ਆਤਮ ਨਿਰਭਰ ਭਾਰਤ ਤਹਿਤ ਰਾਸ਼ਟਰੀ ਪੱਧਰ ‘ਤੇ ਮਹਿਮਾਨ ਨਿਵਾਜ਼ੀ ਖੇਤਰ ਵਿੱਚ ਕੰਮ ਕਰ ਰਹੀਆਂ ਇਕਾਈਆਂ, ਜਿੰਨਾ ਵਿੱਚ ਹੋਟਲ, ਹੋਮ ਸਟੇਅ, ਬਰੈਡ ਐਂਡ ਬਰੈਕਫਾਸਟ ਸਹੂਲਤਾਂ ਦੇਣ ਵਾਲੇ ਘਰ, ਫਾਰਮ ਹਾਊਸ, ਰੈਸਟੋਰੈਂਟ, ਕੇਟਰਰ, ਟਰੈਵਲ ਏਜੰਟ, ਟੂਰ ਅਪਰੇਟਰਾਂ, ਟਰੈਵਲ ਐਗਰੀਗੇਟਰ, ਟੂਰਿਸਟ ਗਾਈਡ ਤੇ ਕਨਵੈਨਸ਼ਨ ਸੈਟਰ ਆਦਿ ਸ਼ਾਮਿਲ ਹਨ, ਦਾ ਡੈਟਾ ਇਕ ਪਲੇਟਫਾਰਮ ‘ਤੇ ਉਪਲੱਬਧ ਕਰਵਾਉਣ ਲਈ ‘ਨਿਧੀ’ ਪੋਰਟਲ ‘ਤੇ ਰਜਿਸਟਰਡ ਕੀਤਾ ਜਾ ਰਿਹਾ ਹੈ।ਉਨਾਂ ਕਿਹਾ ਕਿ ਇਸ ਡਾਟੇ ਤੋਂ ਦੇਸੀ ਤੇ ਵਿਦੇਸ਼ੀ ਯਾਤਰੀ ਅਤੇ ਹੋਰ ਲੋਕ ਜਿੰਨਾ ਨੇ ਆਪਣੀ ਜਾਂ ਆਪਣੇ ਗਾਹਕਾਂ ਦੀ ਲੋੜ ਅਨੁਸਾਰ ਟੂਰ ਸੇਵਾਵਾਂ ਦੇਣੀਆਂ ਹੁੰਦੀਆਂ ਹਨ, ਉਹ ਤੁਹਾਡੇ ਨਾਲ ਸਿੱਧੇ ਸੰਪਰਕ ਵਿੱਚ ਆ ਜਾਣਗੇ।ਉਨਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਜਾਰੀ ਕੀਤਾ ਗਿਆ ਨਿਧੀ ਪੋਰਟਲ ਸਭ ਤੋਂ ਵੱਧ ਸਹੀ ਜਾਣਕਾਰੀ ਦੇਣ ਵਾਲਾ ਸੋਮਾ ਹੋਵੇਗਾ।ਉਨਾਂ ਉਕਤ ਅਦਾਰਿਆਂ ਦੇ ਮਾਲਕਾਂ ਜਾਂ ਇੰਨਾ ਨੂੰ ਚਲਾਉਣ ਵਾਲੇ ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕਾਰੋਬਾਰ ਦੇ ਵਿਸਥਾਰ ਅਤੇ ਸ਼ਹਿਰ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਚਾਰਨ-ਪਸਾਰਨ ਵਾਸਤੇ ਆਪਣੇ ਅਦਾਰੇ ਨਿਧੀ ਪੋਰਟਲ ‘ਤੇ ਜਰੂਰ ਦਰਜ਼ ਕਰਵਾਉਣ।ਉਨਾਂ ਦੱਸਿਆ ਕਿ ਇਸ ਲਈ ਵਿਭਾਗ ਦੀ ਵੈਬਸਾਈਟ www.nidhi.tourism.gov.in ‘ਤੇ ਜਾ ਕੇ ਆਪ ਹੀ ਆਪਣੇ ਅਦਾਰੇ ਨੂੰ ਦਰਜ਼ ਕੀਤਾ ਜਾ ਸਕਦਾ ਹੈ।

Check Also

ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ

ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …