ਅੰਮ੍ਰਿਤਸਰ, 20 ਦਸੰਬਰ (ਸੁਖਬੀਰ ਸਿੰਘ) – ‘ਏਅਰ ਫੀਲਡ ਵਾਤਾਵਰਣ ਮੈਨਜਮੈਂਟ’ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਡਿਪਟੀ ਕਮਿਸ਼ਨਰ ਘਣਸ਼ਾਮ ਥੋਰੀ ਨੇ ਕਿਹਾ ਕਿ ਹਵਾਈ ਅੱਡੇ ‘ਤੇ ਉਡਾਨਾਂ ਦੀ ਸੁਰੱਖਿਅਤ ਆਵਾਜਾਈ ਲਈ ਜਰੂਰੀ ਹੈ ਕਿ ਇਸ ਇਲਾਕੇ ਤੋਂ ਪੰਛੀਆਂ ਨੂੰ ਦੂਰ ਰੱਖਿਆ ਜਾਵੇ।ਪੰਛੀਆਂ ਤੋਂ ਬਚਾਅ ਲਈ ਇਸਦੇ ਆਲੇ ਦੁਆਲੇ ਨੂੰ ਕੂੜੇ ਆਦਿ ਤੋਂ ਮੁੱਕਤ ਰੱਖਣ ਦੀ ਲੋੜ ਹੈ।ਇਸ ਲਈ ਇਕ ਤਾਂ ਇਸ ਦੇ ਨੇੜੇ ਕੂੜੇ ਦੇ ਡੰਪ ਨਾ ਲੱਗਣ ਦਿੱਤੇ ਜਾਣ ਤੇ ਦੂਸਰਾ ਲੋਕਾਂ ਨੂੰ ਇਸ ਬਾਬਤ ਜਾਣੂ ਕਰਵਾ ਕੇ ਉਨਾਂ ਦਾ ਸਹਿਯੋਗ ਲਿਆ ਜਾਵੇ।ਉਨਾਂ ਕਿਹਾ ਕਿ ਫਿਲਹਾਲ ਇਸ ਸਬੰਧੀ ਅਜਿਹੀ ਕੋਈ ਸ਼ਿਕਾਇਤ ਨਹੀਂ ਹੈ, ਪਰ ਇਹ ਵਾਤਾਵਰਣ ਇਸ ਤਰਾਂ ਹੀ ਬਣਿਆ ਰਹੇ, ਇਸ ਲਈ ਜਾਗਰੂਕਤਾ ਮੁਹਿੰਮ ਜਾਰੀ ਰਹਿਣੀ ਚਾਹੀਦੀ ਹੈ।ਉਨਾਂ ਹਵਾਈ ਅੱਡਾ ਅਧਿਕਾਰੀਆਂ ਦੀ ਮੰਗ ‘ਤੇ ਹਵਾਈ ਅੱਡੇ ਦੇ ਕੂੜਾ ਪ੍ਰਬੰਧਨ ਵਿੱਚ ਕਾਰਪੋਰੇਸ਼ਨ ਨੂੰ ਸਕਾਰਤਮ ਭੂਮਿਕਾ ਨਿਭਾਉਣ ਦਾ ਨਿਰਦੇਸ਼ ਦਿੱਤਾ।ਉਨਾਂ ਕਿਹਾ ਕਿ ਹਵਾਈ ਅੱਡਾ ਸਾਡੇ ਮਹਿਮਾਨਾਂ ਦੀ ਲੋੜ ਦਾ ਵੱਡਾ ਕੇਂਦਰ ਹੈ।ਉਨਾਂ ਹਵਾਈ ਅੱਡਾ ਪ੍ਰਬੰਧਕਾਂ ਨੂੰ ਇਸ ਲਈ ਹਰ ਤਰ੍ਹਾਂ ਦੇ ਸਹਿਯੋਗ ਲਈ ਜਿਲ੍ਹਾ ਪ੍ਰਸ਼ਾਸਨ ਵੱਲੋ ਹਰ ਤਰਾਂ ਦੀ ਮਦਦ ਕਰਨ ਦਾ ਵਾਅਦਾ ਕੀਤਾ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …