Sunday, December 22, 2024

ਸਕੂਲ ਆਫ ਐਮੀਨੈਸ ਜੰਡਿਆਲਾ ਗੁਰੂ ‘ਚ ਬਣੇਗ ਸ਼ਾਨਦਾਰ ਸਟੇਡੀਅਮ – ਈ.ਟੀ.ਓ

ਸਲਾਨਾ ਸਮਾਗਮ ਵਿੱਚ ਲੜਕੀਆਂ ਨੂੰ ਵੰਡੇ ਇਨਾਮ

ਅੰਮ੍ਰਿਤਸਰ, 20 ਦਸੰਬਰ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਸਿਹਤ ਅਤੇ ਸਿੱਖਿਆ ਦੇ ਖੇਤਰ ’ਚ ਦੇਸ਼ ਦਾ ਮੋਹਰੀ ਸੂਬਾ ਬਣਾਇਆ ਜਾਵੇਗਾ।ਸਕੂਲਾਂ ਤੇ ਹਸਪਤਾਲਾਂ ਦਾ ਹੋ ਰਿਹਾ ਕਾਇਆ ਕਲਪ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਇਹ ਦਿਨ ਹੁਣ ਬਹੁਤੇ ਦੂਰ ਨਹੀਂ ਹਨ।’ ਇਹ ਪ੍ਰਗਟਾਵਾ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਸਕੂਲ ਆਫ ਐਮੀਨੈਸ ਜੰਡਿਆਲਾ ਗੁਰੂ ਵਿਖੇ ਸਲਾਨਾ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕੀਤਾ।ਉਨਾਂ ਕਿਹਾ ਕਿ ਸਰਕਾਰੀ ਕੰਨਿਆ ਸੀਨੀਅਰ ਸਕੈਡੰਰੀ ਸਕੂਲ ਜੰਡਿਆਲਾ ਗੁਰੂ ਦਾ ਸਕੂਲ ਆਫ ਐਮੀਨੈਸ ਬਣਨਾ ਇਸ ਇਲਾਕੇ ਲਈ ਵਰਦਾਨ ਹੈ।ਜਿਸ ਨਾਲ ਹੁਣ ਇਥੇ ਐਨ.ਸੀ.ਸੀ ਵਿੰਗ ਸਕੂਲ ਬੈਂਡ ਤਿਆਰ ਹੋਇਆ, ਖੇਡਾਂ ਵਿੱਚ ਨਵੀਆਂ ਪਿਰਤਾਂ ਪੈ ਰਹੀਆਂ, ਪੜ੍ਹਾਈ ਦੇ ਨਵੇਂ ਸਾਧਨ ਆਏ ਹਨ ਅਤੇ ਹੁਣ ਛੇਤੀ ਹੀ ਇੱਥੇ ਸ਼ਾਨਦਾਰ ਖੇਡ ਸਟੇਡੀਅਮ ਬਣਾਇਆ ਜਾਵੇਗਾ।ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 20 ਮਹੀਨਿਆਂ ‘ਚ ਸਕੂਲਾਂ ਦੀ ਹਾਲਤ ਬਦਲ ਦਿੱਤੀ ਹੈ।
ਉਨਾਂ ਕਿਹਾ ਕਿ ਪੰਜਾਬ ਸਰਕਾਰ ਹੁਣ ਤੱਕ 40 ਹਜ਼ਾਰ ਬੇਰੁਜ਼ਗਾਰਾਂ ਨੂੰ ਸਰਕਾਰੀ ਨੌਕਰੀਆਂ ਬਿਨਾਂ ਕਿਸੇ ਪੱਖਪਾਤ ਤੇ ਸਿਫਾਰਸ਼ ਦੇ ਦੇ ਰਹੀ ਹੈ ਅਤੇ ਉਹ ਦਿਨ ਦੂਰ ਨਹੀਂ ਜਦ ਇੰਨਾ ਬੱਚੀਆਂ ਵਿਚੋਂ ਵੀ ਕਈ ਬੱਚੀਆਂ ਨਿਕਟ ਭਵਿੱਖ ਵਿਚ ਸਰਕਾਰੀ ਨੌਕਰੀਆਂ ਉਤੇ ਸੇਵਾ ਕਰਦੀਆਂ ਨਜ਼ਰ ਆਉਣਗੀਆਂ। ਉਨਾਂ ਕਿਹਾ ਕਿ ਪਹਿਲਾਂ ਸਰਕਾਰਾਂ ਕੰਮ ਕੇਵਲ ਲੋਕਾਂ ਨੂੰ ਗੁੰਮਰਾਹ ਕਰਨ ਲਈ ਸਰਕਾਰ ਦੇ ਆਖਰੀ ਵਰ੍ਹੇ ਵਿਚ ਕਰਦੀਆਂ ਸਨ, ਪਰ ਸਾਡੀ ਸਰਕਾਰ ਨੇ ਕੰਮ ਕਰਨ ਸੇਵਾ ਦੇ ਪਹਿਲੇ ਦਿਨ ਤੋਂ ਹੀ ਸ਼ੁਰੂ ਕੀਤਾ ਹੈ, ਜਿਸਦੇ ਨਤੀਜੇ ਤੁਹਾਡੇ ਸਾਹਮਣੇ ਆਏ ਹਨ। ਉਨਾਂ ਕਿਹਾ ਕਿ ਬਿਜਲੀ ਵਿਭਾਗ ਵਿਚ ਛੇਤੀ ਨਵੀ ਭਰਤੀ ਕੀਤੀ ਜਾ ਰਹੀ ਹੈ ਅਤੇ ਲੋੜਵੰਦ ਇਸ ਲਈ ਬਿਨੈ ਕਰ ਸਕਦੇ ਹਨ।ਉਨਾਂ ਕਿਹਾ ਕਿ ਬਿਜਲੀ ਵਿਭਾਗ ਪਹਿਲਾਂ 1880 ਕਰੋੜ ਦੇ ਘਾਟੇ ‘ਚ ਅਤੇ ਹੁਣ 564 ਕਰੋੜ ਰੁਪਏ ਦੇ ਮੁਨਾਫੇ ਵਿੱਚ ਹੈ।
ਇਸ ਮੌਕੇ ਸਤਿੰਦਰ ਸਿੰਘ ਚੀਫ ਬਾਰਡਰ ਜ਼ੋਨ, ਸੁਸ਼ੀਲ ਤੁਲੀ ਡੀ.ਈ.ਓ ਜਸਬੀਰ ਸਿੰਘ, ਪ੍ਰੀਤਇੰਦਰ ਸਿੰਘ ਖਹਿਰਾ, ਮਨਜਿੰਦਰ ਸਿੰਘ, ਚੇਅਰਮੈਨ ਛਨਾਖ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …