Sunday, December 22, 2024

ਮਿਸ਼ਨ ਸ਼ਤ ਪ੍ਰਤੀਸ਼ਤ ਲਈ ਬੋਰਡ ਦੀਆਂ ਕਲਾਸਾਂ ਦੀ ਵਿਸ਼ੇਸ਼ ਸਮੇਂ ‘ਚ ਪੜ੍ਹਾਈ ਆਰੰਭ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਡਬਰ ਜਿਲ੍ਹਾ ਬਰਨਾਲਾ ਵਿਖੇ ਜਿਲ੍ਹਾ ਸਿੱਖਿਆ ਅਫਸਰ ਸ਼ਮਸ਼਼ੇਰ ਸਿੰਘ, ਉਪ-ਜਿਲ੍ਹਾ ਸਿੱਖਿਆ ਅਫਸਰ ਨੈਸ਼ਨਲ ਅਵਾਰਡੀ ਡਾ. ਬਰਜਿੰਦਰਪਾਲ ਸਿੰਘ, ਪ੍ਰਿੰਸੀਪਲ ਨਿਧਾ ਅਲਤਾਫ, ਬਲਾਕ ਨੋਡਲ ਅਫਸਰ ਹਰਪ੍ਰੀਤ ਕੌਰ, ਸਕੂਲ ਪ੍ਰਿੰਸੀਪਲ ਜਸਬੀਰ ਸਿੰਘ ਦੀ ਰਹਿਨੁਮਾਈ ਹੇਠ ਮਿਸ਼ਨ 100 ਪ੍ਰਤੀਸ਼ਤ ਤਹਿਤ ਲਈ ਬੋਰਡ ਦੀਆਂ ਕਲਾਸਾਂ ਦੀ ਸਕੂਲ ਸਮੇਂ ਤੋਂ ਪਹਿਲਾਂ ਪੜ੍ਹਾਈ ਵਿਸ਼ੇਸ਼ ਤੌਰ ‘ਤੇ ਜਾਰੀ ਹੈ ਪ੍ਰਿੰਸੀਪਲ ਜਸਬੀਰ ਸਿੰਘ ਨੇ ਦੱਸਿਆ ਕਿ ਮਿਸ਼ਨ ਸ਼ਤ ਪ੍ਰਤੀਸ਼ਤ ਲਈ ਬੋਰਡ ਦੀਆਂ ਕਲਾਸਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਇਸ ਲਈ ਸਾਰਿਆਂ ਹੀ ਮੁੱਖ ਵਿਸ਼ਿਆਂ ਦੀ ਸਮਾਂ ਸਾਰਨੀ ਅਨੁਸਾਰ ਵੰਡ ਕਰਕੇ ਕਲਾਸਾਂ ਪ੍ਰਦਾਨ ਕੀਤੀਆਂ ਜਾਣਗੀਆਂ ਸਕੂਲ ਸਮੇਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਆਪਣੇ ਸੁਵਿਧਾ ਅਨੁਸਾਰ ਅਧਿਆਪਕ ਆਪਣੇ ਵਿਸ਼ੇਸ਼ ਸਬੰਧੀ ਕਲਾਸ ਲਗਾ ਸਕਣਗੇ।ਦਸਵੀਂ ਏ ਕਲਾਸ ਵਿੱਚ ਸਮਾਜਿਕ ਵਿਗਿਆਨ, ਹਿੰਦੀ, ਪੰਜਾਬੀ ਦੀਆਂ ਕਲਾਸਾਂ ਪਹਿਲਾਂ ਤੋਂ ਹੀ ਲੱਗ ਰਹੀਆਂ ਹਨ।ਮਾਸਟਰ ਅਵਨੀਸ਼ ਕੁਮਾਰ ਨੇ ਦੱਸਿਆ ਕਿ ਵਿਦਿਆਰਥੀਆਂ ਲਈ ਸਕੂਲ ਸਮੇਂ ਤੋਂ ਪਹਿਲਾਂ ਦਸਵੀਂ ਏ ਕਲਾਸ ਲਗਾਤਾਰ ਲੱਗ ਰਹੀ ਹੈ।ਇਸ ਲਈ ਵਿਦਿਆਰਥੀਆਂ ਨੂੰ ਪੇਪਰ ਪੈਟਰਨ ਦੇ ਅਨੁਸਾਰ ਐਮ.ਸੀ.ਕਿਊ, ਇੱਕ ਅੰਕ ਵਾਲੀ ਪ੍ਰਸ਼ਨਾਵਲੀ, ਅੰਕ ਪ੍ਰਣਾਲੀ ਅਨੁਸਾਰ ਪ੍ਰਸ਼ਨ-ਉਤਰ ਯਾਦ ਕਰਵਾਇਆ ਜਾ ਰਿਹਾ।ਹਰ ਵਿਦਿਆਰਥੀ ਨੂੰ ਪੇਪਰ ਪੈਟਰਨ ਦੇ ਅਧਾਰ ਤੇ ਪੜ੍ਹਨ ਸਮੱਗਰੀ ਦਿੱਤੀ ਗਈ ਹੈ।ਵਿਦਿਆਰਥੀਆਂ ਦਾ ਨਿੱਜੀ ਪੱਧਰ ‘ਤੇ ਮੁਲਅੰਕਣ ਕਰਦੇ ਹੋਏ ਮਾਪਿਆਂ ਨਾਲ ਸਮੇਂ-ਸਮੇਂ ਰਾਬਤਾ ਕਾਇਮ ਕਰਕੇ ਪੜ੍ਹਾਈ ਦਾ ਸਮਾਂ ਦੇਣ ਲਈ ਕਿਹਾ ਜਾ ਰਿਹਾ ਹੈ।ਮਿਸ਼ਨ ਸ਼ਤ ਪ੍ਰਤੀਸ਼ਤ ਲਈ ਦਸਵੀਂ ਏ ਕਲਾਸ ਦੇ ਇੰਚਾਰਜ਼ ਜਸਪਾਲ ਗੁਪਤਾ, ਰਿਸ਼ੀ ਸ਼ਰਮਾ, ਅਵਨੀਸ਼ ਕੁਮਾਰ ਵਿਸ਼ੇਸ਼ ਤੌਰ ‘ਤੇ ਕਾਰਜ਼ ਕਰ ਰਹੇ ਹਨ।ਇਸ ਤੋਂ ਇਲਾਵਾ ਅੱਠਵੀਂ ਲਈ ਮੈਡਮ ਰੁਪਿੰਦਰਜੀਤ ਕੌਰ ਲੰਬੇ ਸਮੇਂ ਤੋਂ ਸਵੇਰ ਦੇ ਸਮੇਂ ਕਲਾਸਾਂ ਲਗਾ ਰਹੇ ਹਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …