Sunday, December 22, 2024

ਵਿਦਿਆਰਥੀ ਸਾਹਿਬਜ਼ਾਦਿਆਂ ਤੋਂ ਪ੍ਰੇਰਨਾ ਲੈ ਕੇ ਸਮਾਜ ਤੇ ਧਰਮ ਦੀ ਰੱਖਿਆ ਲਈ ਯਤਨਸ਼ੀਲ ਰਹਿਣ – ਬੈਲਜ਼ੀਅਮ

ਸੰਗਰੂਰ, 28 ਦਸੰਬਰ (ਜਗਸੀਰ ਲੌਂਗੋਵਾਲ) – ਕੌਮੀ ਸੇਵਾ ਯੋਜਨਾ (ਐਨ.ਐਸ.ਐਸ) ਇਕਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ ਵਲੋਂ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੀ ਸਰਪ੍ਰਸਤੀ ਹੇਠ ਲਗਾਏ ਜਾ ਰਹੇ 7 ਰੋਜ਼ਾ ਕੈਂਪ ਦਾ ਛੇਵਾਂ ਦਿਨ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕਰਦਿਆਂ ਨਿਰਸਵਾਰਥ ਸੇਵਾ ਦੀ ਲੋੜ ‘ਤੇ ਜੋਰ ਦਿੱਤਾ ਗਿਆ।ਵਲੰਟੀਅਰਾਂ ਦੇ ਰੂਬਰੂ ਹੁੰਦਿਆਂ ਸਕੂਲ ਅਤੇ ਐਨ.ਐਸ.ਐਸ ਦੇ ਪੁਰਾਣੇ ਵਿਦਿਆਰਥੀ ਅੰਤਰਰਾਸ਼ਟਰੀ ਕਬੱਡੀ ਕੁਮੈਂਟੇਟਰ ਸਤਪਾਲ ਮਾਹੀ ਖਡਿਆਲ ਨੇ ਕਿਹਾ ਕਿ ਐਨ.ਐਸ.ਐਸ ਨਾਲ ਜੁੜੇ ਰਹਿਣਾ ਕੋਈ ਆਮ ਗੱਲ ਨਹੀਂ।ਉਹਨਾਂ ਕਿਹਾ ਕਿ ਸਟੇਜ਼ ‘ਤੇ ਵਿਦਿਆਰਥੀ ਜੀਵਨ ਦੌਰਾਨ ਬੋਲਣ ਨਾਲ ਹੀ ਮੈਂ ਅੱਜ ਇਸ ਮੁਕਾਮ ਤੇ ਪੁੱਜਣ ਵਿੱਚ ਸਫਲ ਹੋਇਆ ਹਾਂ।ਇੱਕ ਹੋਰ ਪੁਰਾਣੇ ਵਿਦਿਆਰਥੀ ਜਸ਼ਨ ਮਹਿਲਾਂ ਨੇ ਵੀ ਵਲੰਟੀਅਰਾਂ ਨੂੰ ਸਮਾਜ ਸੇਵਾ ਕਰਨ ਲਈ ਪ੍ਰੇਰਿਤ ਕੀਤਾ।
ਸੁਖਦੇਵ ਸਿੰਘ ਹੰਝਰਾ ਬੈਲਜੀਅਮ ਨੇ ਇਮਾਨਦਾਰੀ ਅਤੇ ਦਿਆਨਤਦਾਰੀ ਨਾਲ ਜੀਵਨ ਵਿੱਚ ਵਿਚਰਣ ਲਈ ਕਿਹਾ।ਉਹਨਾਂ ਹਰ ਵੇਲੇ ਸੇਵਾ ਲਈ ਤਿਆਰ ਬਰ ਤਿਆਰ ਰਹਿਣ ਅਤੇ ਸਾਹਿਬਜ਼ਾਦਿਆਂ ਤੋਂ ਪ੍ਰੇਰਨਾ ਲੈ ਕੇ ਸਮਾਜ ਤੇ ਧਰਮ ਦੀ ਰੱਖਿਆ ਲਈ ਯਤਨਸ਼ੀਲ ਰਹਿਣ ਲਈ ਕਿਹਾ।ਸੇਵਾ ਮੁਕਤ ਪ੍ਰੋਗਰਾਮ ਅਫਸਰ ਸਰਬਜੀਤ ਸਿੰਘ ਲੱਡੀ ਨੇ ਵਲੰਟੀਅਰਾਂ ਨੂੰ ਦ੍ਰਿੜ ਇਰਾਦੇ ਨਾਲ ਅੱਗੇ ਵਧਦੇ ਹੋਏ ਉੱਚੀਆਂ ਮੰਜ਼ਿਲਾਂ ਸਰ ਕਰਨ ਲਈ ਕਿਹਾ।ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੇ ਜਨਰਲ ਸਕੱਤਰ ਸਿਸ਼ਨ ਕੁਮਾਰ ਲੈਕਚਰਾਰ ਨੇ ਵਿਦਿਆਰਥੀਆਂ ਨੂੰ ਅਧਿਆਪਕਾਂ ਤੋਂ ਗਿਆਨ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਰੁਸ਼ਨਾਉਣ ਲਈ ਕਿਹਾ ਤਾਂ ਜੋ ਮਹਿੰਗਾਈ ਦੇ ਯੁੱਗ ਵਿੱਚ ਵਿਦੇਸ਼ੀ ਧਰਤੀ ‘ਤੇ ਗੁਲਾਮ ਨਹੀਂ ਬਣਨਾ ਪਵੇਗਾ।ਪ੍ਰਿੰਸੀਪਲ ਜਰਨੈਲ ਸਿੰਘ ਉਭਾਵਾਲ ਨੇ ਵੀ ਵਲੰਟੀਅਰਾਂ ਨੂੰ ਵਿਗਿਆਨਕ ਦ੍ਰਿਸ਼ਟੀਕੋਣ ਅਪਨਾਉਣ ਦੀ ਨਸੀਹਤ ਦਿੱਤੀ।ਸਖਸ਼ੀਅਤਾਂ ਦਾ ਸਵਾਗਤ ਰਾਜੇਸ਼ ਕੁਮਾਰ ਲੈਕਚਰਾਰ ਹਿਸਟਰੀ ਅਤੇ ਧੰਨਵਾਦ ਪ੍ਰੋਗਰਾਮ ਅਫਸਰ ਪਰਮਿੰਦਰ ਕੁਮਾਰ ਲੌਂਗੋਵਾਲ ਨੇ ਕੀਤਾ।ਸਾਰਿਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਭਰਤ ਸ਼ਰਮਾ, ਦੀਪ ਸ਼ਿਖਾ ਬਹਿਲ, ਅੰਜਨ ਅੰਜ਼ੂ, ਪ੍ਰੀਤੀ ਰਾਣੀ, ਵੰਦਨਾ ਸਿੰਗਲਾ, ਕੰਚਨ ਸਿੰਗਲਾ, ਅਮਨਦੀਪ ਸਿੰਘ ਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …