Monday, June 2, 2025
Breaking News

‘ਸਰਕਾਰ ਤੁਹਾਡੇ ਦੁਆਰ’ ਤਹਿਤ ਪ੍ਰੋਗਰਾਮ ‘ਚ 1000 ਤੋਂ ਵਧੇਰੇ ਲੋਕਾਂ ਨੇ ਕੀਤੀ ਸ਼ਮੂਲੀਅਤ- ਵਿਧਾਇਕ ਟੌਂਗ

ਕਿਹਾ, ਖਲਚੀਆਂ ‘ਚ ਲੱਗੇਗਾ ਅਗਲਾ ਕੈਂਪ

ਅੰਮ੍ਰਿਤਸਰ, 29 ਦਸੰਬਰ – ਮੁੁੱਖ ਮੰਤਰੀ ਪੰਜਾਬ  ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੇ ਗਏ ਪ੍ਰੋਗਰਾਮ ਸਰਕਾਰ ਤੁਹਾਡੇ ਦੁਆਰ ਤਹਿਤ ਅੱਜ ਬਾਬਾ ਬਕਾਲਾ ਹਲਕੇ ਵਿੱਚ ਪੈਂਦੇ ਪਿੰਡ ਰਈਆ ਵਿਖੇ ਇਕ ਕੈਂਪ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਵੱਖ-ਵੱਖ ਵਿਭਾਗਾਂ ਵਲੋਂ ਆਪਣੇ ਸਟਾਲ ਲਗਾ ਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕੀਤਾ ਗਿਆ।
ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ।ਉਨਾਂ ਕਿਹਾ ਕਿ ਸਾਡੀ ਸਰਕਾਰ ਵਚਨਬੱਧ ਹੈ ਕਿ ਲੋਕਾਂ ਨੂੰ ਉਨਾਂ ਦੇ ਘਰ ਦੇ ਨੇੜੇ ਹੀ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਉਨਾਂ ਨੂੰ ਸਰਕਾਰੀ ਦਫ਼ਤਰ ਦੇ ਚੱਕਰ ਨਾ ਮਾਰਨੇ ਪੈਣ ਅਤੇ ਉਨਾਂ ਦਾ ਕੀਮਤੀ ਸਮਾਂ ਵੀ ਬੱਚ ਸਕੇ।ਉਨ੍ਹਾਂ ਕਿਹਾ ਕਿ ਆਮ ਤੌਰ ਤੇ ਉਪ ਮੰਡਲ ਤੇ ਜਿਲ੍ਹਾ ਦਫਤਰ ਦੂਰ ਹੋਣ ਕਰਕੇ ਬਹੁਤ ਸਾਰੇ ਲੋਕ ਆਉਣ ਜਾਣ ਦੀ ਖੱਜ਼ਲ ਖੁਆਰੀ, ਸਮੇਂ ਦੀ ਘਾਟ ਕਾਰਨ ਆਪਣੀਆਂ ਮੁਸ਼ਕਲਾਂ ਹੱਕ ਕਰਵਾਉਣ ਤੋਂ ਵਾਂਝੇ ਰਹਿ ਜਾਂਦੇ ਸਨ।ਵਿਧਾਇਕ ਨੇ ਦੱਸਿਆ ਕਿ ਕੈਂਪ ਵਿੱਚ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਆਪਣੀਆਂ ਮੁਸ਼ਕਲਾਂ ਨੂੰ ਲੈ ਕੇ 1000 ਤੋਂ ਵੱਧ ਲੋਕ ਸ਼ਾਮਲ ਹੋਏ ਸਨ।ਜਿੰਨਾਂ ਵਿਚੋਂ ਬਹੁਤੀਆਂ ਮੌਕੇ ‘ਤੇ ਹੱਲ ਕਰ ਦਿੱਤੀਆਂ ਗਈਆਂ।
ਦੱਸਣਯੋਗ ਹੈ ਕਿ ਇਸ ਕੈਂਪ ਵਿੱਚ ਪੁਲਿਸ ਮਹਿਕਮੇ ਨਾਲ ਸਬੰਧਿਤ, ਜਾਤੀ ਸਰਟੀਫਿਕੇਟ, ਰਿਹਾਇਸੀ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਇੰਤਕਾਲਾਂ ਦਾ ਨਿਪਟਾਰਾ, ਅੰਗਹੀਣ ਸਰਟੀਫਿਕੇਟ, ਸਿਹਤ ਬੀਮਾ ਅਤੇ ਹੋਰ ਸੇਵਾਵਾਂ, ਲੇਬਰ ਕਾਰਡ, ਲੇਬਰ ਨਾਲ ਸਬੰਧਿਤ ਸੇਵਾਵਾਂ, ਬਿਜਲੀ ਨਾਲ ਸਬੰਧਿਤ ਮੁਸ਼ਕਿਲਾਂ, ਸਮਾਰਟ ਕਾਰਡ ਸਬੰਧੀ ਮੁਸਕਿਲਾਂ,ਕਿਸਾਨਾ ਨਾਲ ਸਬੰਧਿਤ ਜੇ ਫਾਰਮ ਅਤੇ ਖੇਤੀਬਾੜੀ ਨਾਲ ਹਾਦਸਾ ਗ੍ਰਸਤ ਹੋਏ ਵਿਅਕਤੀਆਂ ਨੂੰ ਮਿਲਣ ਵਾਲੀਆਂ ਗ੍ਰਾਂਟਾਂ, ਸਹਿਕਾਰੀ ਸਭਾਵਾਂ ਤੋਂ ਮਿਲਣ ਵਾਲੀਆਂ ਸਹੂਲਤਾਂ, ਜਨਮ/ਮੌਤ ਦੇ ਸਰਟੀਫਿਕੇਟਾਂ ਸਬੰਧੀ ਸੇਵਾਵਾਂ,ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ, ਰੂਰਲ ਏਰੀਆਂ ਸਰਟੀਫਿਕੇਟ ਸੇਵਾਵਾਂ, ਬੁੱਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਅੰਗਹੀਣ ਪੈਨਸ਼ਨ ਅਤੇ ਹੋਰ ਸੇਵਾਵਾਂ, ਜਲ ਸਪਲਾਈ ਅਤੇ ਸੈਨੀਟੇਸ਼ਨ ਦੀਆਂ ਸੇਵਾਵਾਂ ਸਬੰਧੀ ਟੇਬਲ ਲਗਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ।ਵਿਧਾਇਕ ਨੇ ਦੱਸਿਆ ਕਿ ਅਗਲੇ ਸ਼ੁਕਰਵਾਰ ਪਿੰਡ ਖਲਚੀਆਂ ਵਿਖੇ ਕੈਂਪ ਲਗਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਜਾਵੇਗਾ।
ਇਸ ਮੌਕੇ ਐਸ.ਡੀ.ਐਮ ਅਮਨਦੀਪ ਸਿੰਘ, ਈ.ਓ ਨਗਰ ਪੰਚਾਇਤ ਰਈਆ ਰਣਦੀਪ ਸਿੰਘ ਵੜੈਚ, ਤਹਿਸੀਲਦਾਰ ਸੁਖਦੇਵ ਸਿੰਘ ਬਾਂਗੜ, ਬੀ.ਡੀ.ਪੀ.ਓ ਅਮਨਦੀਪ ਸਿੰਘ, ਯੂਥ ਜੁਆਇੰਟ ਸਕੱਤਰ ਪੰਜਾਬ ਸੁਰਜੀਤ ਸਿੰਘ ਕੰਗ, ਬਲਦੇਵ ਸਿੰਘ ਬੋਦੇਵਾਲ, ਸੰਜੀਵ ਭੰਡਾਰੀ, ਗੁਰਦੇਵ ਖਾਲਸਾ, ਐਸ.ਡੀ.ਓ ਸਵਿੰਦਰ ਸਿੰਘ, ਸੁਰਿੰਦਰ ਆੜ੍ਹਤੀਆ, ਸੰਦੀਪ ਕੋਟਲੀ ਮੈਨੇਜਰ, ਜੱਸਾ ਨਰੰਜਨਪੁਰ, ਜਗਤਾਰ ਸਿੰਘ ਬਿੱਲਾ ਬਲਾਕ ਪ੍ਰਧਾਨ, ਸੁਖਦੇਵ ਸਿੰਘ ਪੱਡਾ, ਹਰਪ੍ਰੀਤ ਸਿੰਘ ਭਿੰਡਰ, ਸਰਵਿੰਦਰ ਪੀ.ਏ, ਬੀਬੀ ਗੁਰਮੀਤ ਕੌਰ, ਬੀਬੀ ਰਾਣੋ, ਬੀਬੀ ਕੁਲਦੀਪ ਕੌਰ, ਸੋਨੀਆ ਪ੍ਰਧਾਨ, ਅਵਤਾਰ ਸਿੰਘ ਵਿਰਕ ਆਦਿ ਆਗੂ ਹਾਜ਼ਰ ਸਨ।

 

 

Check Also

ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਕੈਬਨਿਟ ਮੰਤਰੀਆਂ ਅਤੇ ਸੰਸਦ ਮੈਂਬਰਾਂ ਵਲੋਂ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਸੰਗਰੂਰ, 31 ਮਈ (ਜਗਸੀਰ …