Saturday, June 14, 2025

ਨੇਪਾਲ ‘ਚ ਹੋ ਰਹੇ ਅੰਤਰਰਾਸ਼ਟਰੀ ਕਰਾਟੇ ਟੂਰਨਾਮੈਂਟ ਲਈ ਮਾਨਸਾ ਦੀ ਟੀਮ ਰਵਾਨਾ

ਭੀਖੀ, 28 ਦਸੰਬਰ (ਕਮਲ ਜ਼ਿੰਦਲ) – ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿਖੇ 31 ਦਸੰਬਰ ਨੂੰ ਕਰਵਾਏ ਜਾ ਰਹੇ ਅੰਤਰਰਾਸ਼ਟਰੀ ਕਰਾਟੇ ਟੂਰਨਾਮੈਂਟਾਂ ਵਿੱਚ ਹਿੱਸਾ ਲੈਣ ਲਈ ਭੀਖੀ ਤੋਂ ਇਕ ਟੀਮ ਵਾਈਕਿੰਗ ਮਾਰਸ਼ਲ ਆਰਟ ਅਕੈਡਮੀ ਕੋਚ ਅਕਾਸ਼ਦੀਪ ਸਿੰਘ ਦੀ ਪ੍ਰੇਰਨਾ ਸਦਕਾ ਰਵਾਨਾ ਹੋਈ।ਕੋਚ ਆਕਾਸ਼ਦੀਪ ਨੇ ਦੱਸਿਆ ਕਿ ਕਿ ਅੰਤਰਰਾਸ਼ਟਰੀ ਕਰਾਟੇ ਟੂਰਨਾਮੈਂਟਾਂ ਵਿੱਚ ਹਿੱਸਾ ਲਈ ਰਵਾਨਾ ਹੋਈ ਅਕੈਡਮੀ ਦੀ ਟੀਮ ਦੇ ਖਿਡਾਰੀਆਂ ਵਿੱਚ ਖੁਸ਼ਪ੍ਰੀਤ ਕੋਰ, ਗੁਰਪ੍ਰੀਤ ਕੌਰ, ਸ਼ਿਵਾਨੀ, ਰਮਨਦੀਪ ਕੌਰ, ਸਹਿਜਦੀਪ ਸਿੰਘ, ਪ੍ਰਭਨੂਰ ਸਿੰਘ, ਖੁਸ਼ਕਰਨ ਸਿੰਘ, ਵਰਿੰਦਰ ਸਿੰਘ ਸ਼ਾਮਲ ਹਨ। ਇਸ ਮੌਕੇ ਮੌਜ਼ੂਦ ਐਡਵੋਕੇਟ ਲਖਵਿੰਦਰ ਸਿੰਘ ਲਖਨਪਾਲ, ਧਨਜੀਤ ਸਿੰਘ, ਲਾਭ ਸਿੰਘ ਕਲੇਰ ਭਾਜਪਾ ਆਗੂ, ਹਰਪ੍ਰੀਤ ਸਿੰਘ ਸਾਬਕਾ ਪ੍ਰਧਾਨ ਨਗਰ ਪੰਚਾਇਤ ਭੀਖੀ, ਲਖਵਿੰਦਰ ਸਿੰਘ ਲੱਕੀ ਪੰਜਾਬ ਪੁਲਿਸ, ਮਲਕੀਤ ਸਿੰਘ ਸਾਬਕਾ ਐਮ.ਸੀ ਨੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ।

Check Also

ਛੇਵੇਂ ਪਾਤਸ਼ਾਹ ਵੱਲੋਂ ਪਹਿਲੀ ਜੰਗ ਫ਼ਤਹਿ ਕਰਨ ਦੀ ਯਾਦ ’ਚ ਸਜਾਇਆ ਨਗਰ ਕੀਰਤਨ

ਅੰਮ੍ਰਿਤਸਰ, 13 ਜੂਨ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਮੁਗਲ …