Friday, October 18, 2024

ਸਮਾਉਂ ਸਕੂਲ ਵਿਖੇ ਲਾਇਆ ਐਸ.ਐਸ ਅਤੇ ਅੰਗਰੇਜ਼ੀ ਮੇਲਾ

ਮੇਲੇ ਵਿਸ਼ੇ ਸਬੰਧੀ ਬੱਚਿਆਂ ਦੇ ਭਵਿੱਖ ‘ਚ ਸਹਾਇਕ – ਪ੍ਰਿੰਸੀਪਲ

ਭੀਖੀ, 7 ਜਨਵਰੀ (ਕਮਲ ਜਿੰਦਲ) – ਸਰਕਾਰੀ ਹਾਈ ਸਕੂਲ ਸਮਾਉਂ ਵਿਖੇ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅੰਗਰੇਜੀ ਅਤੇ ਸਮਾਜਿਕ ਸਿੱਖਿਆ ਮੇਲਾ ਲਗਾਇਆ ਗਿਆ।ਜਿਸ ਵਿੱਚ ਬੱਚਿਆਂ ਵਲੋਂ ਚਾਰਟ, ਮਾਡਲ ਆਦਿ ਬਣਾਏ ਗਏ ਅਤੇ ਬੜੇ ਹੀ ਵਿਸਥਾਰ ਪੂਰਵਕ ਸਮਝਾਇਆ ਗਿਆ।ਗ੍ਰਾਮ ਪੰਚਾਇਤ ਦੇ ਸਰਪੰਚ ਪਰਮਜੀਤ ਕੌਰ ਦੇ ਪਤੀ ਕਿਸਾਨ ਆਗੂ ਕਾ. ਭੋਲਾ ਸਿੰਘ ਸਮਾਉਂ ਨੇ ਮੇਲੇ ਦਾ ਉਦਘਾਟਨ ਕੀਤਾ।ਸਕੂਲ ਮੁਖੀ ਹਰਜਿੰਦਰ ਸਿੰਘ, ਐਸ.ਐਮ.ਸੀ ਚੇਅਰਮੈਨ ਕਾਲਾ ਸਿੰਘ ਰਣ ਸਿੰਘ ਤੋਤੀ ਕਾ, ਡਾ. ਪ੍ਰਗਟ ਸਿੰਘ ਚਹਿਲ ਵੀ ਉਨ੍ਹਾਂ ਨਾਲ ਸਨ।ਉਨ੍ਹਾਂ ਕਿਹਾ ਕਿ ਅਜਿਹੇ ਮੇਲੇ ਵਿਦਿਆਰਥੀਆਂ ਦੇ ਭਵਿੱਖ ਵਿੱਚ ਰੋਲ ਮਾਡਲ ਬਣਦੇ ਹਨ ਤਾਂ ਕਿ ਬੱਚੇ ਆਪਣੇ ਵਿਸ਼ੇ ਪ੍ਰਤੀ ਜਾਗਰੂਕ ਹੋ ਸਕਣ।ਵਿਸ਼ੇਸ਼ ਤੌਰ ‘ਤੇ ਪਹੁੰਚੇ ਰਾਜਿੰਦਰ ਸਿੰਘ ਇੰਚਾਰਜ਼ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੜੀਆਂ ਭੀਖੀ ਵਲੋਂ ਬੱਚਿਆਂ ਦੀਆਂ ਗਤੀਵਿਧੀਆਂ ਦਾ ਮੁਆਇਨਾ ਕੀਤਾ ਗਿਆ।ਬੱਚਿਆਂ ਵਲੋਂ ਈ.ਟੀ.ਟੀ. ਅਧਿਆਪਕਾ ਦੇ ਸਹਿਯੋਗ ਨਾਲ ਸਮਾਜਿਕ ਸਿੱਖਿਆ ਨਾਲ ਸੰਬੰਧਿਤ ਰੰਗੋਲੀ ਬਣਾਈ ਗਈ, ਜੋ ਕਿ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ।ਸਕੂਲ ਮੁਖੀ ਅਤੇ ਆਏ ਮਹਿਮਾਨਾਂ ਨੇ ਹਰ ਮਾਡਲ ਧਿਆਨ ਨਾਲ ਵੇਖਿਆ।ਸਭ ਮਹਿਮਾਨਾਂ ਅਤੇ ਬੱਚਿਆਂ ਨੇ ਅੰਗਰੇਜ਼ੀ ਵਿਸ਼ੇ ਦੇ ਖੇਡ ‘ਤੇ ਅਧਾਰਿਤ ਗਤੀਵਿਧੀਆ ਜਿਵੇਂ ਕਿ ਟੰਗ ਟਵਿਸਟਰ, ਰੋਲ ਪਲੇ, ਸਿਮਨ ਸੇਅਜ ਆਦਿ ਦਾ ਭਰਪੂਰ ਆਨੰਦ ਲਿਆ।ਵਿਦਿਆਰਥੀਆਂ ਵਲੋਂ ਆਦਿ ਮਾਨਵ ਅਤੇ ਮਹਾਸਾਗਰਾਂ ਨਾਲ ਸਬੰਧਿਤ ਐਕਟੀਵਿਟੀ ਦੀ ਪੇਸ਼ਕਾਰੀ ਕੀਤੀ ਗਈ।ਮਾਤਾ ਪਿਤਾ ਅਤੇ ਪ੍ਰਾਇਮਰੀ ਸਕੂੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵੀ ਇਸ ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਮੇਲੇ ਦਾ ਖੂਬ ਆਨੰਦ ਮਾਣਿਆ।ਸਕੂਲ ਮੁਖੀ ਹਰਜਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਕ੍ਰਿਸ਼ਨ ਲਾਲ, ਨਮਿਸਤੋ ਦੇਵੀ, ਰਮਨ ਜਿੰਦਲ, ਰਾਜੇਸ਼ ਕੁਮਾਰ, ਬਲਵਿੰਦਰ ਸਿੰਘ ਡੀ.ਪੀ.ਈ, ਪਰਮਿੰਦਰ ਰਾਣੀ, ਨੀਲਮ ਰਾਣੀ, ਨੀਰਜ਼ ਗੁਪਤਾ, ਬਲਪ੍ਰੀਤ ਕੌਰ, ਰਾਜਵੰਸ਼ ਕੌਰ, ਪ੍ਦੀਪ ਕੁਮਾਰ, ਜਗਤਾਰ ਸਿੰਘ, ਜਤਿੰਦਰ ਗੋਇਲ, ਮਨਪ੍ਰੀਤ ਕੌਰ, ਮਨਦੀਪ ਕੁਮਾਰ, ਬਲਵਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਹਾਜ਼ਰ ਸਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …