ਸਮਰਾਲਾ, 9 ਜਨਵਰੀ (ਇੰਦਰਜੀਤ ਸਿੰਘ ਕੰਗ) – ਪੰਜਾਬ ਪੈਨਸ਼ਨਰ ਕਲਿਆਣ ਸੰਗਠਨ ਇਕਾਈ ਸਮਰਾਲਾ ਦੀ ਮਹੀਨਾਵਾਰ ਮੀਟਿੰਗ ‘ਬਾਗੀ ਭਵਨ’ ਸਮਰਾਲਾ
ਵਿਖੇ ਸੰਗਠਨ ਦੇ ਪ੍ਰਧਾਨ ਰਿਟਾ: ਹੈਡਮਾਸਟਰ ਮੇਘ ਸਿੰਘ ਜਵੰਦਾ ਦੀ ਅਗਵਾਈ ਹੇਠ ਹੋਈ।ਨਵੇਂ ਸਾਲ ਦੀ ਪਲੇਠੀ ਮੀਟਿੰਗ ਵਿੱਚ ਪ੍ਰਧਾਨ ਜਵੰਦਾ ਨੇ ਸਾਰੇ ਪੈਨਸ਼ਨਰਾਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਅਤੇ ਉਮੀਦ ਕੀਤੀ ਕਿ ਨਵਾਂ ਸਾਲ ਸਭ ਲਈ ਸੁੱਖ ਵਰਤਾਵੇ।ਮੀਟਿੰਗ ਦੀ ਸ਼ੁਰੂਆਤ ਕਰਦੇ ਹੋਏ ਜਨਰਲ ਸਕੱਤਰ ਰਿਟਾ: ਲੈਕਚਰਾਰ ਵਿਜੇ ਕੁਮਾਰ ਨੇ ਪਾਵਰ ਕਾਮ ਪੈਨਸ਼ਨਰ ਐਸੋਸੀਏਸ਼ਨ ਦੇ ਮੈਂਬਰਾਂ ਦਾ ਪ੍ਰਧਾਨ ਸਿਕੰਦਰ ਸਿੰਘ ਦੀ ਅਗਵਾਈ ਹੇਠ ਉਚੇਚੇ ਤੌਰ ‘ਤੇ ਮੀਟਿੰਗ ਵਿੱਚ ਸ਼ਾਮਲ ਹੋਣ ਦਾ ਧੰਨਵਾਦ ਕੀਤਾ।ਰਾਜੇਸ਼ ਕੁਮਾਰ ਵਡੇਰਾ, ਇੰਜੀ: ਜੁਗਲ ਕਿਸ਼ੋਰ ਸਾਹਨੀ ਅਤੇ ਮੇਲਾ ਸਿੰਘ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦਕ ਏਕਤਾ ਰੱਖਣ ਦੀ ਅਪੀਲ ਕੀਤੀ ਕਿ ਏਕੇ ਵਿੱਚ ਬਲ ਅਧਾਰਿਤ ਨੀਤੀ ਨਾਲ ਹੀ ਸਰਕਾਰ ਤੋਂ ਆਪਣੀਆਂ ਮੰਗਾਂ ਮੰਨਵਾਈਆਂ ਜਾ ਸਕਦੀਆਂ ਹਨ।ਸਿਕੰਦਰ ਸਿੰਘ ਮੰਡਲ ਪ੍ਰਧਾਨ ਪੈਨਸ਼ਨਰ ਐਸੋਸੀਏਸ਼ਨ ਪੀ.ਐਸ.ਪੀ.ਸੀ.ਐਲ ਤੇ ਨੇਤਰ ਸਿੰਘ ਮੁਤਿਓਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ 1 ਜਨਵਰੀ 2016 ਤੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਪੇਅ ਕਮਿਸ਼ਨ ਦੇ ਬਣਦੇ ਬਕਾਏ ਜਲਦ ਤੋਂ ਜਲਦ ਦਿੱਤੇ ਜਾਣ।ਪੈਨਸ਼ਨਰ ਦੀ 2.59 ਦੇ ਗੁਣਾ ਨਾਲ ਪੈਨਸ਼ਨ ਰਿਵਾਈਜ਼ ਕੀਤੀ ਜਾਵੇ, ਕੈਸ਼ਲੈਸ ਸਕੀਮ ਅਤੇ ਓਲਡ ਪੈਨਸ਼ਨ ਸਕੀਮ ਜਲਦ ਤੋਂ ਜਲਦ ਲਾਗੂ ਕੀਤੀ ਜਾਵੇ।ਪ੍ਰਧਾਨ ਮੇਘ ਸਿੰਘ ਜਵੰਦਾ ਨੇ ਸਰਕਾਰ ਵਲੋਂ ਪੈਨਸ਼ਨਰਾਂ ਤੇ ਮੁਲਾਜ਼ਮਾਂ ਨੂੰ 8 ਫੀਸਦ ਡੀ.ਏ ਦੀਆਂ ਦੋ ਕਿਸ਼ਤਾਂ ਤੇ ਬਕਾਇਆ ਨਾ ਦੇਣ ਦੀ ਨਿਖੇਧੀ ਕੀਤੀ।
ਮੀਟਿੰਗ ਵਿੱਚ ਕੁਲਵੰਤ ਰਾਏ ਕੈਸ਼ੀਅਰ, ਮਾ. ਪੁਖਰਾਜ ਸਿੰਘ ਘੁਲਾਲ, ਚਰਨਜੀਤ ਸਿੰਘ, ਗੁਰਚਰਨ ਸਿੰਘ, ਹਿੰਮਤ ਸਿੰਘ, ਸਤਵਿੰਦਰ ਸਿੰਘ, ਜੈ ਰਾਮ, ਮਨਮੋਹਨ ਸਿੰਘ, ਜਗਪਾਲ ਸਿੰਘ, ਪਵਨ ਕੁਮਾਰ ਬਠਲਾ, ਰਾਜਾ ਰਾਮ, ਸੁਰਿੰਦਰ ਸਿੰਘ, ਭੁਪਿੰਦਰ ਪਾਲ ਸਿੰਘ, ਸੁਖਦਰਸ਼ਨ ਸਿੰਘ ਆਦਿ ਸ਼ਾਮਲ ਹੋਏ।
Check Also
ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …
Punjab Post Daily Online Newspaper & Print Media