Monday, May 27, 2024

ਲੇਖਕ ਮੰਚ (ਰਜਿ.) ਸਮਰਾਲਾ ਵਲੋਂ ਨਵੇਂ ਸਾਲ ਦੀ ਪਲੇਠੀ ਮੀਟਿੰਗ 14 ਨੂੰ

ਸਮਰਾਲਾ, 9 ਜਨਵਰੀ (ਇੰਦਰਜੀਤ ਸਿੰਘ ਕੰਗ) – ਲੇਖਕ ਮੰਚ (ਰਜਿ.) ਸਮਰਾਲਾ ਦੀ ਸਾਲ 2023 ਦੀ ਪਲੇਠੀ ਮਾਸਿਕ ਮੀਟਿੰਗ ਮੰਚ ਦੇ ਪ੍ਰਧਾਨ ਕਹਾਣੀਕਾਰ ਦਲਜੀਤ ਸਿੰਘ ਸ਼ਾਹੀ ਦੀ ਰੁਹਿਨੁਮਾਈ ਹੇਠ ਸਥਾਨਕ ਸੀਨੀ: ਸੈਕੰ: ਸਕੂਲ ਵਿਖੇ 14 ਜਨਵਰੀ ਦਿਨ ਐਤਵਾਰ ਨੂੰ ਸਵੇਰੇ 10 ਵਜੇ ਹੋ ਰਹੀ ਹੈ।ਮੰਚ ਦੇ ਜਨਰਲ ਸਕੱਤਰ ਹਰਬੰਸ ਮਾਲਵਾ ਨੇ ਦੱਸਿਆ ਕਿ ਲੇਖਕ ਮੰਚ ਵਲੋਂ ਇਹ ਵਰ੍ਹਾ ‘ਸਾਹਿਤਕ ਵਰ੍ਹੇ’ ਵਜੋਂ ਮਨਾਇਆ ਜਾਵੇਗਾ।ਜਿਸ ਦੌਰਾਨ ਮੰਚ ਵਲੋਂ ਵੱਖ-ਵੱਖ ਸਕੂਲਾਂ ਵਿੱਚ ਜਾ ਕੇ ਪੰਜਾਬੀ ਸਾਹਿਤ ਅਤੇ ਪੰਜਾਬੀ ਮਾਂ ਬੋਲੀ ਦੇ ਉਥਾਨ ਲਈ ਜਾਗਰੂਕਤਾ ਲੈਕਚਰ ਦਿੱਤੇ ਜਾਣਗੇ।ਬੱਚਿਆਂ ਵਿੱਚ ਪੰਜਾਬੀ ਪੜ੍ਹਨ ਦੀ ਚੇਟਕ ਅਤੇ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਕਰਨ ਦੇ ਵਿਸ਼ੇ ਸਬੰਧੀ ਸੈਮੀਨਾਰ ਆਯੋਜਨ ਕੀਤੇ ਜਾਣਗੇ।ਇਸ ਵਾਰ ਦੀ ਮੀਟਿੰਗ ਵਿੱਚ ਪੰਜਾਬੀ ਦੇ ਉਘੇ ਤੇ ਨਾਮਵਰ ਲੇਖਕ ਪੁੱਜ ਕੇ ਆਪਣੀਆਂ ਸਾਹਿਤਕ ਭਾਵਨਾਵਾਂ ਸਬੰਧੀ ਵਿਚਾਰ ਰੱਖਣਗੇ।ਉਨ੍ਹਾਂ ਸਮਰਾਲਾ ਅਤੇ ਨਾਲ ਲੱਗਦੇ ਇਲਾਕਿਆਂ ਦੀਆਂ ਸਾਹਿਤਕ ਸਭਾਵਾਂ ਦੇ ਅਹੁੱਦੇਦਾਰਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਮੀਟਿੰਗ ਵਿੱਚ ਪਹੁੰਚਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਸਾਹਿਤਕਾਰਾਂ ਲਈ ਨਵੀਆਂ ਰਚਨਾਵਾਂ ਤੇ ਜ਼ਿੰਮੇਵਾਰੀਆਂ ਸਮੇਤ ਸੰਭਾਵਨਾਵਾਂ ਭਰਪੂਰ ਸਾਲ ਹੋਣ ਦਾ ਸ਼ੁਭ ਸੰਕੇਤ ਹੈ।

Check Also

ਲਾਰੇ-ਲੱਪਿਆਂ ਦੀ ਬਰਾਤ…

ਮਾਤਾ ਜੀ! ਮਾਤਾ ਜੀ!! ਕਰਦੇ ਹੱਥ ਜੋੜੀ ਪੰਝੀ ਤੀਹ ਜਣੇ ਦਿਨ ਚੜ੍ਹਦਿਆਂ ਘਰੇ ਆ ਗਏ।ਪੰਜਾਂ-ਸੱਤਾਂ …