Tuesday, September 15, 2026

ਅੰਮ੍ਰਿਤਸਰ ਸਮਾਰਟ ਸਿਟੀ ਲਿਮ. ਨੇ ਵੱਖ-ਵੱਖ ਪ੍ਰੋਜੈਕਟਾਂ ਬਾਰੇ ਦਿੱਤੀ ਜਾਣਕਾਰੀ

ਆਈ.ਏ.ਐਸ ਅਫਸਰ ਗਰੁੱਪ-2 ਨੇ ਅੰਮ੍ਰਿਤਸਰ ਦਾ ਕੀਤਾ ਦੌਰਾ

ਅੰਮ੍ਰਿਤਸਰ, 9 ਜਨਵਰੀ (ਜਗਦੀਪ ਸਿੰਘ) – ਅਫਸਰ ਗਰੁੱਪ-2 ਵਿੰਟਰ ਸਟੱਡੀ ਟੂਰ (ਭਾਰਤ ਦਰਸ਼ਨ) ਲਈ 8 ਤੋਂ 9 ਜਨਵਰੀ 2024 ਤੱਕ ਅੰਮ੍ਰਿਤਸਰ ਦੇ ਦੌਰੇ `ਤੇ ਸੀ।ਅੰਮ੍ਰਿਤਸਰ ਸਮਾਰਟ ਸਿਟੀ ਲਿਮ. ਨੇ ਵੱਖ-ਵੱਖ ਪ੍ਰੋਜੈਕਟਾਂ ਆਈ.ਸੀ.ਸੀ.ਸੀ ਵਾਟਰ ਟਰੀਟਮੈਂਟ ਪਲਾਂਟ, ਯੂ.ਬੀ.ਡੀ.ਸੀ ਨਹਿਰ ਦਾ ਵਿਕਾਸ, ਮਲਟੀਲੈਵਲ ਕਾਰ ਪਾਰਕਿੰਗ, ਸਪੋਰਟਸ ਕੰਪਲੈਕਸ, ਸਮਾਰਟ ਰੋਡ, ਰਾਹੀ ਪ੍ਰੋਜੈਕਟ ਅਤੇ ਅੰਮ੍ਰਿਤਸਰ ਸਮਾਰਟ ਸਿਟੀ ਮਿਸ਼ਨ ਦੇ ਹੋਰ ਪ੍ਰੋਜੈਕਟਾਂ ਬਾਰੇ ਅਧਿਕਾਰੀਆਂ ਦੇ ਗਰੁੱਪ ਨੂੰ ਜਾਣਕਾਰੀ ਦਿੱਤੀ।ਸਾਰੇ ਸਿਖਿਆਰਥੀ ਅਫਸਰਾਂ ਨੇ ਪ੍ਰੋਜੈਕਟਾਂ ਵਿੱਚ ਡੂੰਘੀ ਦਿਲਚਸਪੀ ਲਈ ਅਤੇ ਪ੍ਰੋਜੈਕਟਾਂ ਨੂੰ ਬਹੁਤ ਬਾਰੀਕੀ ਨਾਲ ਦੇਖਿਆ।ਦੱਸਣਯੋਗ ਹੈ ਕਿ ਆਈ.ਏ.ਐਸ ਅਫਸਰ ਗਰੁੱਪ 2-2023 ਬੈਚ ਨਾਲ ਸਬੰਧਤ ਹੈ।
ਅੰਮ੍ਰਿਤਸਰ ਸਮਾਰਟ ਸਿਟੀ ਲਿਮ. ਤੋਂ ਲਤਾ ਚੌਹਾਨ ਐਸ.ਈ, ਪ੍ਰੇਮ ਸ਼ਰਮਾ ਏ.ਐਸ.ਸੀ.ਐਲ ਕੋਆਰਡੀਨੇਟਰ, ਰਜ਼ਤ ਧਵਨ ਜੇ.ਈ, ਮਨਮੀਤ ਸਿੰਘ ਜੇ.ਈ, ਡਾ: ਜੋਤੀ ਮਹਾਜਨ ਈ.ਐਨ.ਐਸ.ਓ ਨੇ ਪੇਸ਼ਕਾਰੀਆਂ ਦਿੱਤੀਆਂ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …