
ਛੇਹਰਟਾ, 27 ਦਸੰਬਰ (ਕੁਲਦੀਪ ਸਿੰਘ ਨੋਬਲ) – ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਇਕਾਈ ਅੰਮ੍ਰਿਤਸਰ ਇਕਾਈ ਵੱਲੋਂ ਪਿਛਲੇ ਦਿਨੀ ਡਰੱਗ ਮਾਫੀਆਂ ਦੇ ਖਿਲ਼ਾਫ ਕੀਤੇ ਗਏ ਰੋਸ਼ ਪ੍ਰਦਰਸ਼ਨ ਦੌਰਾਨ ਜਲੰਧਰ ਏਬੀਵੀਪੀ ਵਰਕਰਾਂ ਤੇ ਪੁਲਸ ਵਲੋਂ ਕੀਤੀ ਗਈ ਧੱਕੇਸ਼ਾਹੀ ਦੀ ਸਖਤ ਨਿੰਦਾ ਕੀਤੀ ਗਈ।ਇਸ ਸਬੰਧੀ ਵਿਚ ਨਗਰ ਮੰਤਰੀ ਪ੍ਰਤੀਕ ਕਪੂਰ ਦੀ ਅਗਵਾਈ ਹੇਂਠ ਰੱਖੀ ਗਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਏਬੀਵੀਪੀ ਉੱਤਰ ਭਾਰਤੀ ਯੂਨੀਵਰਸਿਟੀ ਦੇ ਇੰਚਾਰਜ ਦਿਨੇਸ਼ ਚੋਹਾਨ ਅਤੇ ਅੰਮ੍ਰਿਤਸਰ ਵਿਭਾਗ ਸੰਗਠਨ ਮੰਤਰੀ ਗੁਰਵਿੰਦਰ ਸਿੰਘ ਫੱਤਾਖੇੜਾ ਨੇ ਕਿਹਾ ਕਿ ਪਰਿਸ਼ਦ ਪੰਜਾਬ ਵਿਚ ਫੈਲੇ ਹੋਏ ਨਸ਼ੇ ਨੂੰ ਖਤਮ ਕਰਨ ਅਤੇ ਨਸ਼ੇ ਵੇਚਣ ਵਾਲੇ ਸੋਦਾਗਰਾਂ ਨੂੰ ਬੇਨਕਾਬ ਕਰਨ ਲਈ ਲੰਮੇਂ ਸਮੇਂ ਤੋਂ ਸੰਘਰਸ਼ ਕਰ ਰਹੀ ਹੈ।ਪ੍ਰੀਸ਼ਦ ਨਸ਼ੇ ਦੇ ਮਸਲੇ ਵਿਚ ਕਿਸੇ ਵਿਸ਼ੇਸ਼ ਵਿਅਕਤੀ ਦੇ ਵਿਰੁੱਧ ਨਾ ਹੋ ਕੇ ਸਮੂਹ ਨਸ਼ਾ ਤਸਕਰਾਂ ਵਿਰੁਧ ਅਵਾਜ ਉਠਾ ਰਹੀ ਹੈ, ਉਸ ਵਿਚ ਭਾਵੇਂ ਕੋਈ ਰਾਜਨਿਤਿਕ ਨੇਤਾ ਹੋਵੇ ਜਾਂ ਉਦਯੋਗਪਤੀ। ਉਨਾਂ ਕਿਹਾ ਕਿ ਅੱਜ ਪੰਜਾਬ ਸਰਕਾਰ ਦੇ ਕਈ ਉੱਘੇ ਨੇਤਾਵਾਂ ਬਿਕਰਮਜੀਤ ਸਿੰਘ ਮਜੀਠੀਆ ਦੇ ਨਾਂ ਨਸ਼ਾ ਤਸਕਰਾਂ ਨਾਲ ਸਬੰਧ ਹੋਣ ਕਾਰਨ ਸਾਹਮਣੇ ਆ ਰਹੇ ਹਨ। ਉਨਾਂ ਕਿਹਾ ਕਿ ਵਿਦਿਆਰਥੀ ਪ੍ਰੀਸ਼ਦ ਇਸ ਨਸ਼ੇ ਖਿਲ਼ਾਫ ਲੜਾਈ ਨੂੰ ਹੌਰ ਗੰਭੀਰ ਰੂਪ ਨਾਲ ਲੜਣ ਲਈ ਪੰਜਾਬ ਦੇ ਨੋਜਵਾਨਾਂ ਨੂੰ ਪ੍ਰੇਰਣਾ ਦੇਣ ਲਈ ਨੁੱਕੜ ਨਾਟਕ ਵਰਕਸ਼ਾਪ ਦੇ ਰੂਪ ਵਿਚ ਇਸ ਨੂੰ ਪੰਜਾਬ ਪੱਧਰ ਦਾ ਮੁੱਦਾ ਬਣਾਵੇਗੀ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੋਰਾਨ ਨਸ਼ਾ ਮੁੱਕਤ ਪੰਜਾਬ ਨੂੰ ਮੁੱਖ ਮੁੱਦਾ ਬਣਾ ਕੇ ਵਰਤਮਾਨ ਸਰਕਾਰ ਤੋਂ ਨੋਜਵਾਨਾਂ ਦੇ ਲਈ ਰੁਜਗਾਰ ਦਾ ਹਿੱਸਾ ਮੰਗੇਗੀ।ਉਨਾਂ ਕਿਹਾ ਕਿ 29 ਦਸੰਬਰ ਨੂੰ ਏਬੀਵੀਪੀ ਦਾ ਵਫਦ ਮਾਣਯੋਗ ਪੰਜਾਬ ਗਵਰਨਰ ਤੇ ਹਰ ਜਿਲਾ ਪੱਧਰ ਤੇ ਡੀਸੀ ਨੂੰ ਮੰਗ ਪੱਤਰ ਦੇਵੇਗਾ ਅਤੇ ਅੰਮ੍ਰਿਤਸਰ ਤੋਂ ਇਸ ਨਸ਼ਾ ਮੁੱਕਤ ਕ੍ਰਾਂਤੀ ਦਾ ਆਗਾਜ 12 ਜਨਵਰੀ ਸੁਆਮੀ ਵਿਵੇਕਾਨੰਦ ਜਯੰਤੀ ਤੇ ਕੀਤਾ ਜਾਵੇਗਾ ਤੇ ਇਸ ਦੌਰਾਨ ਰਾਸ਼ਟਰੀ ਵਿਆਪੀ ਅੰਦੋਲਨ ਚਲਾਇਆ ਜਾਵੇਗਾ। ਇਸ ਮੋਕੇ ਗਰਲਜ ਇੰਚਾਰਜ ਸੁਭਿਕਾ ਮਹਿਰਾ, ਚਿਰਾਗ ਖੰਨਾਂ, ਕੁੱਸ਼, ਸੰਜੀਵ ਸ਼ਰਮਾ, ਚੇਤਨ, ਅਰਜੁਨ, ਮੁਨੀਸ਼ ਕੁਮਾਰ ਆਦਿ ਹਾਜਰ ਸਨ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media