
ਛੇਹਰਟਾ, 27 ਦਸੰਬਰ (ਕੁਲਦੀਪ ਸਿੰਘ ਨੋਬਲ) – ਖਾਲਸਾ ਪੰਥ ਦੇ ਸਿਰਜਨਹਾਰੇ ਸਰਬੰਦ ਦਾਨੀ ਦਸਮ ਪਿਤਾ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਆਲੋਕਿਕ ਨਗਰ ਕੀਰਤਨ ਅੱਜ ਗੁਰਦੁਆਰਾ ਸਰਕਾਰ ਪੱਤੀ ਕੋਟ ਖਾਲਸਾ ਤੋ ਗੁਰੂਦੁਆਰਾ ਕਮੇਟੀ ਦੇ ਪ੍ਰਧਾਨ ਮੇਜਰ ਸਿੰਘ ਸਰਕਾਰੀਆ ਦੀ ਦੇਖ ਰੇਖ ਹੇਠ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਤੇ ਪੰਜ ਪਿਆਰਿਆ ਜੀ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਏ ਗਏ।ਜਿਸ ਦਾ ਇਲਾਕਾ ਨਿਵਾਸੀਆ ਵਲੋਂ ਜਗ੍ਹਾ ਜਗ੍ਹਾ ਤੇ ਸਿੱਖ ਰਵਾਇਤਾਂ, ਪਰੰਪਰਾਵਾਂ ਤੇ ਰਹੁਰੀਤਾਂ ਅਨੁਸਾਰ ਸਵਾਗਤ ਕੀਤਾ ਗਿਆ।ਇਸ ਮੋਕੇ ਗੁਰੂਦੁਆਰਾ ਬੋਹੜੀ ਸਾਹਿਬ ਦੇ ਪ੍ਰਧਾਨ ਸਵਿੰਦਰ ਸਿੰਘ ਕੋਟਖਾਲਸਾ ਨੇ ਕਿਹਾ ਕਿ ਸਾਡੇ ਲਈ ਆਪਣਾ ਸਭ ਕੁੱਝ ਵਾਰਣ ਵਾਲੇ ਸਰਬੰਸ ਦਾਨੀ ਸਾਹਿਬ ਏ ਕਮਾਲ ਦਸ਼ਮ ਪਿਤਾ ਧੰਨ ਧੰਨ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦਾ ਇਹ ਪਾਵਨ ਪਵਿੱਤਰ ਦਿਹਾੜਾ ਸਾਨੂੰ ਉਨਾਂ ਦੇ ਦਰਸ਼ਾਏ ਹੋਏ ਮਾਰਗ ਤੇ ਚੱਲਣ ਦੀ ਪ੍ਰੇਰਣਾ ਦਿੰਦਾ ਹੈ।ਇਹ ਨਗਰ ਕੀਰਤਨ ਵੱਖ ਵੱਖ ਇਲਾਕਿਆ ਵਿਚੋ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸਰਕਾਰ ਪੱਤੀ ਵਿਖੇ ਸੰਪਨ ਹੋਇਆ। ਇਸ ਮੋਕੇ ਪ੍ਰਧਾਨ ਸਵਿੰਦਰ ਸਿੰਘ ਕੋਟਖਾਲਸਾ, ਮੇਜਰ ਸਿੰਘ ਸਰਕਾਰੀਆ,ਕੁਲਵੰਤ ਸਿੰਘ ਸਰਕਾਰੀਆ,ਮੰਗਲਸਿੰਘ,ਨਿਰਮਲ ਸਿੰਘ,ਦਿਲਬਾਗ ਸਿੰਘ,ਅਵਤਾਰ ਸ਼ਿੰਘ,ਪ੍ਰਧਾਨ ਜਸਪਾਲ ਸਿੰਘ, ਸੇਵਾ ਸਿੰਘ, ਗੁਲਜਾਰ ਸਿੰਘ, ਅਮਰਜੀਤ ਸਿੰਘ ਆਦਿ ਵੱਡੀ ਗਿਣਤੀ ਵਿੱਚ ਸੰਗਤਾਂ ਨਗਰ ਵਿੱਚ ਸ਼ਾਮਲ ਸਨ।
Check Also
ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …
Punjab Post Daily Online Newspaper & Print Media