Sunday, June 15, 2025
Breaking News

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਨਗਰ ਕੀਰਤਨ ਸਜਾਏ ਗਏ

PPN2812201403

ਬਠਿੰਡਾ, 28 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ ) – ਸਰਬੰਸਦਾਨੀ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਸ਼ਹਿਰ ਦੀਆਂ ਵੱਖ ਵੱਖ ਕਲੋਨੀਆਂ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਸੰਗਤਾਂ, ਸਮਾਜ ਸੇਵੀ, ਧਾਰਮਿਕ ਸੰਸਥਾਵਾਂ ਅਤੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ-ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਨਗਰ ਕੀਰਤਨ ਸਜਾਏ ।ਗੁਰਦੁਆਰਾ ਐਨ.ਐਫ.ਐਲ.ਕਲੋਨੀ, ਬਾਬਾ ਫਰੀਦ ਨਗਰ, ਗੁਰੂ ਗੋਬਿੰਦ ਸਿੰਘ ਨਗਰ ਗਲੀ ਨੰਬਰ 13, ਬਰਨਾਲਾ ਬਾਈਪਾਸ ਸਥਿਤ ਸ੍ਰੀ ਗੁਰੂ ਅਰਜਨ ਦੇਵ ਜੀ ਸਾਹਿਬ ਅਤੇ ਹਜ਼ੂਰ ਸਿੰਘ, ਕਪੂਰ ਸਿੰਘ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਨਗਰ ਕੀਰਤਨ ਸਜਾਏ।

ਗੁਰਦੁਆਰਾ ਸਾਹਿਬ ਐਨ.ਐਫ.ਐਲ.ਕਲੋਨੀ
ਗੁਰਦੁਆਰਾ ਐਨ.ਐਫ.ਐਲ.ਕਲੋਨੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਗਰ ਕੀਰਤਨ ਸਜਾਏ ਗਏ। ਇਸ ਨਗਰ ਕੀਰਤਨ ਵਿਚ ਰਣਜੀਤ ਅਖਾੜਾਂ ਗੱਤਕੇ ਦੇ ਜੌਹਰ ਵਿਖਾ ਕੇ ਸੰਗਤਾਂ ਪੁਰਤਾਨ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਨਗਰ ਕੀਰਤਨ ਦੀਆ ਸੰਗਤਾਂ ਲਈ ਕਲੋਨੀ ਵਾਸੀਆਂ ਨੇ ਥਾਂ ਥਾਂ ‘ਤੇ ਦੁੱਧ, ਫਲ ਫਰੂਟ ਅਤੇ ਲੰਗਰ ਵਰਤਾਏ। ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਮੈਂਬਰਾਂ ਵਲੋਂ ਦੁੱਧ ਦੀ ਸੇਵਾ ਅਤੇ ਗੁਰੂ ਸਾਹਿਬ ਲਈ ਰੁਮਾਲਾ ਸਾਹਿਬ ਅਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਂਟ ਕੀਤੇ। ਇਹ ਨਗਰ ਕੀਰਤਨ ਐਨ.ਐਫ.ਐਲ ਕਲੋਨੀ ਦੀਆਂ ਮੇਨ ਗਲੀਆਂ, ਮੰਦਰ ਕਲੋਨੀ ਅਤੇ ਆਦਰਸ਼ ਨਗਰ ਦੀਆਂ ਮੇਨ ਗਲੀਆਂ ਵਿਚੋਂ ਦੀ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਸੰਪੰਨ ਹੋਇਅ।

ਗੁਰੂ ਗੋਬਿੰਦ ਹਜ਼ੂਰ ਸਿੰਘ ਕਪੂਰ ਸਿੰਘ ਕਲੋਨੀ
ਸ਼ਹਿਰ ਦੀ ਹਜ਼ੂਰ ਸਿੰਘ ਕਪੂਰ ਸਿੰਘ ਕਲੋਨੀ ਵਿਖੇ ਨਗਰ ਕੀਰਤਨ ਦੀ ਅਰੰਭਤਾ ਗੁਰਦੁਆਰਾ ਸਾਹਿਬ ਜੀ ਦੇ ਮੁੱਖ ਗ੍ਰੰਥੀ ਭਾਈ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਅਰਦਾਸ ਕਰਕੇ ਕੀਤੀ। ਸ੍ਰੀ ਗੁਰੂ ਗੰਥ ਸਾਹਿਬ ਦੀ ਪਾਲਕੀ ਨੂੰ ਖੂਬਸੂਰਤ ਢੰਗ ਨਾਲ ਸਜਾਇਆ ਗਿਆ ਸੀ। ਨਗਰ ਕੀਰਤਨ ਦੌਰਾਨ ਰਾਗੀ ਜਥੇ, ਕੀਰਤਨੀਏ, ਮੁਹੱਲੇ ਦੀਆਂ ਬੀਬੀਆਂ ਨੇ ਹਰੀ ਜਸ ਗਾਇਨ ਕੀਤਾ। ਸਕੂਲ ਦੀ ਡਰੈਸ ਵਿੱਚ ਬੱਚਿਆਂ ਨੇ ਨਗਰ ਕੀਰਤਨ ਦੀ ਸ਼ਾਨ ਵਿੱਚ ਬਹੁਤ ਹੀ ਵਾਧਾ ਕਰਿਆ। ਵੱਖ-ਵੱਖ ਪੜਾਵਾਂ ਤੇ ਗੁਰੂ ਸਾਹਿਬਾਨਾਂ ਦੁਆਰਾ ਬਖ਼ਸੀ ਅਮੁੱਲ ਕਲਾ ਵਿਰਾਸਤੀ ਖੇਡ ਗੱਤਕਾ ਦੇ ਗੱਤਕਾ ਪਾਰਟੀ ਨੇ ਜੌਹਰ ਦਿਖਾਏ। ਸਾਰੇ ਰਸਤਿਆਂ ਨੂੰ ਬੀਬੀਆਂ ਨੇ ਸਫਾਈ ਸੇਵਾ ਕਰਕੇ ਚਮਕਾਇਆ ਹੋਇਆ ਸੀ। ਪੂਰੇ ਰਸਤੇ ਵਿੱਚ ਮੁਹੱਲਾ ਨਿਵਾਸਿਆਂ ਵੱਲੋਂ ਥਾਂ-ਥਾਂ ਤੇ ਨਗਰ ਕੀਰਤਨ ਦੇ ਸਵਾਗਤ ਲਈ ਚਾਹ, ਬਰੈਡ, ਪਕੌੜੇ, ਕੇਲਿਆਂ ਆਦਿ ਦੇ ਵੱਖ-ਵੱਖ ਪ੍ਰਕਾਰ ਦੇ ਲੰਗਰ ਲਾਕੇ ਸੰਗਤਾਂ ਦੀ ਸੇਵਾ ਕੀਤੀ ਗਈ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ। ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਜੀਵੀ ਨਗਰ, ਹਜੂਰਾ ਕਪੂਰਾ ਕਲੌਨੀ, ਗੁਰੂ ਗੋਬਿੰਦ ਸਿੰਘ ਨਗਰ ਵਿਖੇ ਹੁੰਦਾ ਹੋਇਆ ਸਮਾਪਤੀ ਗੁਰਦੁਆਰਾ ਸਾਹਿਬ ਵਿਖੇ ਹੋਈ।

ਭਾਈ ਮਤੀ ਦਾਸ ਨਗਰ
ਗੁਰਦੁਆਰਾ ਸਾਹਿਬ ਸ਼ਹੀਦ ਭਾਈ ਮਤੀ ਦਾਸ ਨਗਰ ਵਲੋਂ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਨਗਰ ਕੀਰਤਨ ਸਜਾਏ ਗਏ।ਜੋ ਭਾਈ ਮਤੀ ਦਾਸ ਨਗਰ ਦੀਆਂ ਗਲੀਆਂ, ਨਛੱਤਰ ਨਗਰ ਅਤੇ ਜੋਗੀ ਨਗਰ ਦੀਆਂ ਮੇਨ ਗਲੀਆਂ ਵਿਚੋਂ ਦੀ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਸੰਪੰਨ ਹੋਇਆ। ਸੰਗਤਾਂ ਵਲੋਂ ਨਗਰ ਕੀਰਤਨ ਦੀਆਂ ਸੰਗਤਾਂ ਲਈ ਸਟੇਜਾਂ ਲਗਾ ਕੇ ਲੰਗਰ ਆਯੋਜਿਤ ਕਰਕੇ ਚਾਹ, ਬਰੈਡ, ਪਕੌੜੇ ਫਰੂਟ ਅਤੇ ਗੁਰੂ ਕਾ ਲੰਗਰ ਸ਼ਾਮ ਸਮੇਂ ਅਤੁੱਟ ਵਰਤਾਇਆ ਗਿਆ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply