Saturday, September 12, 2026

ਕੌਮੀ ਸੇਵਾ ਯੋਜਨਾ ਕੈਂਪ ਦਾ ਸਮਾਪਤੀ ਸਮਾਰੋਹ ਅਯੋਜਿਤ

PPN2812201404
ਬੱਚਿਆਂ ਨੂੰ ਕੌਮੀ ਸੇਵਾ ਯੋਜਨਾ ਕੈਂਪ ਦੇ ਸਮਾਪਤੀ ਸਮਾਰੋਹ ਮੌਕੇ ਸਨਮਾਨ ਕਰਦੇ ਹੋਏ। ਤਸਵੀਰ ਜਸਵਿੰਦਰ ਜੱਸੀ

ਬਠਿੰਡਾ, 28 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ ) -ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਵਿਖੇ ਪਿਛਲੇ ਸੱਤ ਦਿਨਾਂ ਤੋਂ ਚੱਲ ਰਹੇ ਕੌਮੀ ਸੇਵਾ ਯੋਜਨਾ ਕੈਂਪ ਦੇ ਸਮਾਪਤੀ ਸਮਾਰੋਹ ਤੇ ਮੁੱਖ ਮਹਿਮਾਨ ਵਜੋਂ ਸ: ਰਘੁਵੀਰ ਸਿੰਘ ਮਾਨ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਇਸ ਸਮੇਂ ਸੰਸਥਾ ਦੇ ਮੈਨੇਜਰ ਨਿਰਮਲ ਸਿੰਘ ਸੰਧੂ ,ਸਾਬਕਾ ਐਮੱ.ਸੀ: ਰਾਜਿੰਦਰ ਸਿੰਘ ਮਾਨ, ਪਿੰਸੀਪਲ ਸ: ਨਾਜਰ ਸਿੰਘ ਢਿੱਲੋਂ, ਅਤੇ ਡਾਇਰੈਕਟਰ ਸ:ਦਿਲਬਾਗ ਸਿੰਘ ਤਲਵਾੜ ਹਾਜ਼ਰ ਸਨ। ਕੈਂਪ ਇੰਚਾਰਜ ਸ: ਕੁਲਦੀਪ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਆਖਿਆ ਅਤੇ ਕੈਂਪ ਦੌਰਾਨ ਕੀਤੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਤੇ ਕਿਹਾ ਕਿ ਰਾਸ਼ਟਰੀ ਸੇਵਾ ਯੋਜਨਾ ਕੈਂਪ ਦੌਰਾਨ ਵੱਖ-ਵੱਖ ਵਿਸ਼ਿਆਂ ਦੇ ਮਾਹਰ ਡੀ.ਟੀ.ਓ. ਲਾਤੀਫ਼ ਅਹਿਮਦ, ਡਾ. ਸਤਨਾਮ ਸਿੰਘ ਜੱਸਲ, ਪ੍ਰੋ: ਜੋਤੀ ਪ੍ਰਕਾਸ਼, ਡਾ ਗੁਰਮੀਤ ਸਿੰਘ ਢਿੱਲੋਂ, ਸ: ਜਸਕਰਨਸਿੰਘ ਸਿਵੀਆਂ, ਕਰਨਲ ਸ਼ਿਵਕਰਨ ਸਿੰਘ ਮਾਨ ਅਤੇ ਸ: ਮਾਨ ਸਿੰਘ ਨੇ ਬੱਚਿਆਂ ਦੀ ਪ੍ਰੀਤਿਭਾ ਨਿਖਾਰਨ ਲਈ ਭਰਪੂਰ ਜਾਣਕਾਰੀ ਦਿੱਤੀ। ਇਸ ਸਮਾਪਤੀ ਸਮਾਰੋਹ ਤੇ ਵਲੰਟੀਅਰਜ਼ ਵੱਲੋਂ ਰੰਗਾਰਗ ਪ੍ਰੋਗਰਾਮ ਪੇਸ਼ ਕੀਤਾ ਗਿਆ।ਜਿਸ ਵਿੱਚ ਦਿਲਪ੍ਰੀਤ, ਮਨਦੀਪ ਸਿੰਘ, ਦਿਲਪ੍ਰੀਤ ਕੁਮਾਰ, ਸੰਦੀਪ ਸਿੰਘ, ਬੋਬੀ ਖ਼ਾਨ ਨੇ ਆਪਣੇ ਗੀਤਾ ਰਾਹੀ ਮਾਵਾਂ, ਕੁੱਖਾਂ, ਰੁੱਖਾਂ ਅਤੇ ਸਮਾਜਿਕ ਬੁਰਾਈਆਂ ਤੇ ਚੋਟ ਕਰਦੇ ਬੋਲਾਂ ਨੂੰ ਆਪਣੇ ਭਾਵਾਂ ਰਾਹੀਂ ਪੇਸ਼ ਕੀਤਾ।ਇਸ ਮੌਕੇ ਤੇ ਸਕੂਲ ਦੇ ਵਿਦਿਆਰਥੀ ਅਭੀਖ਼ਾਨ ਨੇ ਜੁਗਨੀ ਗਾਕੇ ਪ੍ਰੋਗਰਾਮ ਨੂੰ ਸਿਖਰ ਤੇ ਪੁੰਹਚਾ ਦਿੱਤਾ।ਪ੍ਰਿੰਸੀਪਲ ਨਾਜਰ ਸਿੰਘ ਢਿੱਲੋਂ, ਅਤੇ ਡਾਇਰੈਕਟਰ ਦਿਲਬਾਗ ਸਿੰਘ ਤਲਵਾੜ ਨੇ ਕਿਹਾ ਕਿ ਅਜਿਹੇ ਕੈਂਪ ਭਵਿੱਖ ਵਿੱਚ ਲੱਗਣੇ ਚਾਹੀਦੇ ਹਨ। ਇਸ ਕੈਂਪ ਨੂੰ ਸਫ਼ਲ ਬਣਾਉਣ ਵਿੱਚ ਮੈਡਮ ਚਰਨਜੀਤ ਕੌਰ ਹਰਪ੍ਰੀਤ ਸਿੰਘ, ਲਾਭ ਸਿੰਘ ਅਤੇ ਵਕੀਲ ਪਡਿੰਤ ਦਾ ਭਰਪੂਰ ਯੋਗਦਾਨ ਰਿਹਾ। ਇਸ ਸਮੇਂ ਜਗਤਾਰ ਸਿੰਘ, ਬਰਮਜੀਤਸਿੰਘ,ਸ: ਜਸਵੰਤਸਿੰਘ, ਮੈ: ਕੁਲਵਿੰਦਰਕੌਰ, ਮੈ: ਗੁਰਪ੍ਰੀਤਕੌਰ, ਮੈ: ਦਵਿੰਦਰਕੌਰ, ਮੈ: ਹਰਪ੍ਰੀਤਕੌਰ, ਮੈਡਮ ਸਿਮਰਜੀਤ ਕੌਰ ਹਾਜ਼ਰ ਸਨ। ਮੰਚ ਦੀ ਬੂਮਿਕਾ ਮੈਡਮ ਗੁਰਿੰਦਰ ਕੌਰ ਵੱਲੋ ਬਾਖ਼ੂਬੀ ਨਿਭਾਈ ਗਈ। ਬੈਸਟ ਵਲੰਟੀਅਰਜ਼ ਪੁਨੀਤ ਸਿੰਘ ਤੇ ਵਧੀਆ ਕੰਮ ਕਰਨ ਵਾਲਿਆਂ ਵਲੰਟੀਅਰਜ਼ ਨੂੰ ਕਿਤਾਬਾਂ ਅਤੇ ਡਾਇਰੀਆਂ ਦੇ ਨਾਲ ਸਨਮਾਨਿਤ ਕੀਤਾ ਗਿਆ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply