ਭੀਖੀ, 28 ਜਨਵਰੀ (ਜ਼ਿੰਦਲ) – ਸਥਾਨਕ ਕਾਲਜ ਮਾਡਰਨ ਕਾਲਜ ਆਫ਼ ਐਜੂਕਸ਼ਨ ਵਿਖੇ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਦੀ ਅਗਵਾਈ ‘ਚ “ਰਾਸ਼ਟਰੀ ਵੋਟਰ
ਦਿਵਸ” ਮਨਾਇਆ ਗਿਆ।ਪੋ੍ਰ. ਹਰਵਿੰਦਰ ਕੌਰ ਨੇ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਹੁੰ ਚੁਕਾਈ ਤੇ ਨਵੇ ਵੋਟਰਾਂ ਨੇ ਕਿਵੇਂ ਆਪਣੇ-ਆਪ ਨੂੰ ਰਜਿਸਟਰ ਕਰਨ ਦੀ ਪ੍ਰਕਿਰਿਆ ਬਾਰੇ ਵੀ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਰਾਸ਼ਟਰੀ ਵੋਟਰ ਦਿਵਸ 25 ਜਨਵਰੀ 2011 ਤੋਂ ਭਾਰਤ ਵਿੱਚ ਮਨਾਇਆ ਜਾ ਰਿਹਾ ਹੈ।ਜਿਸ ਦਾ ਉਦੇਸ਼ ਭਾਰਤੀ ਨਾਗਰਿਕਾਂ ਨੂੰ ਲੋਕਤੰਤਰਿਕ, ਰਾਜਨੀਤਿਕ ਪ੍ਰਕਿਰਿਆ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕਰਨਾ ਹੈ।ਵਿਦਿਆਰਥਣਾਂ ਦਰਮਿਆਨ ਚੋਣ ਭਾਸ਼ਣ ਮੁਕਾਬਲੇ ਕਰਵਾਏ ਗਏ ਤੇ ਨਾਲ ਹੀ ਪੋਸਟਰ ਮੁਕਾਬਲਾ ਵੀ ਅਯੋਜਿਤ ਕੀਤਾ ਗਿਆ।ਮੁਕਾਬਲੇ ਦੌਰਾਨ ਗਗਨਦੀਪ ਕੌਰ ਨੇ ਪਹਿਲਾ, ਰਾਜਵੀਰ ਕੌਰ ਨੇ ਦੂਸਰਾ ਅਤੇ ਕੋਮਲਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਮੌਕੇ ਸਮੂਹ ਸਟਾਫ਼ ਪ੍ਰੋ. ਅਮਨਦੀਪ ਕੌਰ, ਕਾਂਤਾ ਰਾਣੀ, ਹਰਵਿੰਦਰ ਕੌਰ, ਪ੍ਰੋ. ਅਮਨਦੀਪ ਕੌਰ, ਪੋ੍ਰ. ਅਰਸ਼ਦੀਪ ਕੌਰ ਆਦਿ ਹਾਜ਼ਰ ਸਨ।
Check Also
ਐਡਵੋਕੇਟ ਧਾਮੀ ਤੇ ਚੁਣੇ ਹੋਰ ਅਹੁੱਦੇਦਾਰਾਂ ਨੇ ਗੁਰੂ ਸਾਹਿਬ ਦਾ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 20 ਨਵੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਜਾਣ ਮਗਰੋਂ ਐਡਵੋਕੇਟ ਹਰਜਿੰਦਰ …
Punjab Post Daily Online Newspaper & Print Media