Friday, October 18, 2024

ਗਣਤੰਤਰ ਦਿਵਸ ਮੌਕੇ ਲੜਕੀਆਂ ਦੀ ਰਿਲੇਅ ਰੇਸ ਅਤੇ ਹੈਂਡਬਾਲ ਲੜਕੀਆਂ ਦਾ ਨੁਮਾਇਸ਼ੀ ਮੈਚ ਕਰਵਾਇਆ

ਅੰਮ੍ਰਿਤਸਰ, 28 ਜਨਵਰੀ (ਸੁਖਬੀਰ ਸਿੰਘ) – ਪੰਜਾਬ ਸਰਕਾਰ, ਪੰਜਾਬ ਖੇਡ ਵਿਭਾਗ ਅਤੇ ਜਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਦਫਤਰ ਜਿਲ੍ਹਾ ਖੇਡ ਅਫਸਰ ਅੰਮ੍ਰਤਸਰ ਵਲੋਂ ਗਣਤੰਤਰ ਦਿਵਸ ਤੇ ਹੈਂਡਬਾਲ ਗੇਮ ਦੀਆਂ ਲੜਕੀਆਂ ਦਾ ਪ੍ਰਦਰਸ਼ਨੀ ਮੈਚ ਦਾ ਆਯੋਜਨ ਸਥਾਨਕ ਖਾਲਸਾ ਕਾਲਜੀਏਟ ਸ:ਸੀ:ਸੈ:ਸਕੂਲ ਵਿਖੇ ਕੀਤਾ ਗਿਆ ਅਤੇ ਲੜਕੀਆਂ ਦੀ ਰਿਲੇਅ ਰੇਸ (4ਯ100 ਮੀ:) ਖਾਲਸਾ ਕਾਲਜ ਵਿਖੇ ਕਰਵਾਈ ਗਈ।ਸ੍ਰੀਮਤੀ ਸਵਿਤਾ ਕੁਮਾਰੀ ਐਥਲੈਟਿਕਸ ਕੋਚ ਨੇ ਦੱਸਿਆ ਕਿ ਰਿਲੇਅ ਰੇਸ ਵਿੱਚ ਅੰ-14 ਲੜਕੀਆਂ ਦੀਆਂ ਕੁੱਲ 3 ਟੀਮਾ ਨੇ ਭਾਗ ਲਿਆ।ਖਾਲਸਾ ਪਬਲਿਕ ਸਕੂਲ ਦੀ ਟੀਮ ਪਹਿਲੇ ਸਥਾਨ, ਖਾਲਸਾ ਕਾਲਜੀਏਟ ਸੀ:ਸੈ:ਸਕੂਲ ਦੀ ਟੀਮ ਦੂਜੇ ਸਥਾਨ ਅਤੇ ਸ:ਸੀ:ਸੈ:ਸਕੂਲ ਛੇਹਰਟਾ ਅੰਮ੍ਰਿਤਸਰ ਦੀ ਟੀਮ ਤੀਜੇ ਸਥਾਨ ‘ਤੇ ਰਹੀ।
ਹੈਂਡਬਾਲ ਲੜਕੀਆਂ ਦਾ ਪ੍ਰਦਰਸ਼ਨੀ ਮੈਚ ਖਾਲਸਾ ਕਾਲਜ ਸੀ:ਸੈ: ਸਕੂਲ ਅੰਮ੍ਰਿਤਸਰ ਵਿਖੇ ਖਾਲਸਾ ਸੀ:ਸੈ:ਸਕੂਲ ਗਰਲਜ਼ ਅਤੇ ਗੌ:ਸੀ:ਸੈ: ਸਕੂਲ ਕੋਟ ਖਾਲਸਾ ਦਰਮਿਆਨ ਹੋੋਇਆ।ਜਿਸ ਵਿੱਚ ਖਾਲਸਾ ਸੀ:ਸੈ: ਸਕੂਲ ਗਰਲਜ਼ ਅੰਮ੍ਰਿਤਸਰ ਦੀ ਟੀਮ ਨੇ 15-14 ਦੇ ਅੰਤਰ ਨਾਲ ਜਿੱਤ ਪ੍ਰਾਪਤ ਕੀਤੀ।ਸ੍ਰੀਮਤੀ ਸਵਿਤਾ ਕੁਮਾਰੀ ਐਥਲੈਟਿਕਸ ਕੋਚ ਨੇ ਕਿਹਾ ਕਿ ਪ੍ਰਤੀਯੋਗਿਤਾ ਵਿੱਚ ਭਾਗ ਲੈਣ ਵਾਲੀਆਂ ਟੀਮਾਂ ਨੂੰ ਦਫਤਰ ਜਿਲ੍ਹਾ ਸਪੋਰਟਸ ਅਫਸਰ ਅੰਮ੍ਰਿਤਸਰ ਵਲੋਂ ਸਪੋਰਟਸ ਕਿੱਟਾਂ ਦਿੱਤੀਆ ਗਈਆਂ।
ਇਸ ਮੌਕੇ ਸ੍ਰੀਮਤੀ ਨੇਹਾ ਚਾਵਲਾ ਸੀਨੀ: ਸਹਾਇਕ, ਸ੍ਰੀਮਤੀ ਸਵਿਤਾ ਕੁਮਾਰੀ ਐਥਲੈਟਿਕ ਕੋਚ, ਇੰਦਰਵੀਰ ਸਿੰਘ ਸਾਫਟਬਾਲ ਕੋਚ, ਅਕਾਸ਼ਦੀਪ ਜਿਮਨਾਸਟਿਕ ਕੋਚ, ਦਲਜੀਤ ਸਿੰਘ ਫੁੱਟਬਾਲ ਕੋਚ, ਵਿਨੋਦ ਸਾਂਗਵਾਨ ਜੂਨੀਅਰ ਤੈਰਾਕੀ ਕੋਚ, ਹਰਜੀਤ ਸਿੰਘ ਜੂਨੀਅਰ ਟੇਬਲ ਟੈਨਿਸ ਕੋਚ, ਸ੍ਰੀਮਤੀ ਨੀਤੂ ਜੂਨੀਅਰ ਕਬੱਡੀ ਕੋਚ, ਜਸਵੰਤ ਸਿੰਘ ਢਿੱਲੋੋਂ ਹੈਜ਼ਡਬਾਲ ਕੋੋਚ, ਕਰਮਜੀਤ ਸਿੰਘ ਜੁਡੋੋ ਕੋੋਚ, ਰਣਕੀਰਤ ਸਿੰਘ ਖੇਡ ਇੰਚਾਰਜ਼ ਖਾਲਸਾ ਸਕੂਲ ਆਦਿ ਹਾਜ਼ਰ ਸਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …