Friday, July 19, 2024

ਛੀਨਾ ਵਲੋਂ ਭਾਜਪਾ ਦੇ ਕੇਂਦਰੀ ਅੰਤਰਿਮ ਬਜ਼ਟ ਦੀ ਸ਼ਲਾਘਾ

ਅੰਮ੍ਰਿਤਸਰ, 1 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਕੇਂਦਰੀ ਅੰਤਰਿਮ ਬਜ਼ਟ ਨੂੰ ਵਿਕਾਸਮੁਖੀ ਕਰਾਰ ਦਿੰਦਿਆਂ ਕਿਹਾ ਕਿ ਵਿਸ਼ੇਸ਼ ਤੌਰ ’ਤੇ ਊਰਜਾ ਅਤੇ ਸੈਰ-ਸਪਾਟੇ ਦੇ ਖੇਤਰ ਨੂੰ ਪ੍ਰਫੁਲਿੱਤ ਕਰੇਗਾ।ਉਨ੍ਹਾਂ ਕਿਹਾ ਕਿ ਬੁਨਿਆਦੀ ਢਾਂਚੇ, ਖੇਤੀਬਾੜੀ, ਸਿਹਤ, ਸਿੱਖਿਆ ਅਤੇ ਰੱਖਿਆ ਸਮੇਤ ਸਾਰੇ ਖੇਤਰਾਂ ਦਾ ਬਜਟ ’ਚ ਖਾਸ ਧਿਆਨ ਰੱਖਿਆ ਗਿਆ ਹੈ।
ਛੀਨਾ ਨੇ ਕਿਹਾ ਕਿ ਬਜਟ ਆਰਥਿਕ ਵਿਕਾਸ ਅਤੇ ਆਮ ਲੋਕਾਂ ਦੀ ਭਲਾਈ ਨੂੰ ਹੁਲਾਰਾ ਦੇਵੇਗਾ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਆਪਣੇ ‘ਵਿਕਸਿਤ ਭਾਰਤ’ ਟੀਚੇ ਨੂੰ ਹਾਸਲ ਕਰਨ ਲਈ ਅਤੇ ਔਰਤਾਂ ‘ਨਾਰੀ ਸ਼ਕਤੀ’ ’ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਗ਼ਰੀਬ ਪੱਖੀ ਨੀਤੀਆਂ, ਆਈ.ਟੀ ਸੈਕਟਰ, ਡਿਜ਼ੀਟਲ ਸੇਵਾਵਾਂ, ਉਦਯੋਗ ਅਤੇ ਆਮ ਤੌਰ ’ਤੇ ਕਿਸਾਨ ਵੀ ਬਜ਼ਟ ਤੋਂ ਖੁਸ਼ ਹਨ।
ਭਾਜਪਾ ਆਗੂ ਛੀਨਾ ਨੇ ਰੇਲ ਨੈਟਵਰਕ ਨੂੰ ਮਜ਼ਬੂਤ ਕਰਨ, ਇਕ ਕਰੋੜ ਪਰਿਵਾਰਾਂ ਲਈ ਮੁਫ਼ਤ ਸੂਰਜੀ ਊਰਜਾ, ਗਰੀਬਾਂ ਲਈ ਮਕਾਨ ਬਣਾਉਣ ਦੇ ਐਲਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੌਜ਼ੂਦਾ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਲਈ ਅਲਾਟਮੈਂਟ ਵੀ ਜਾਰੀ ਰੱਖੀ ਗਈ ਹੈ, ਜੋ ਕਿ ਇਕ ਸਲਾਹੁਣਯੋਗ ਕਦਮ ਹੈ।ਉਨ੍ਹਾਂ ਕਿਹਾ ਕਿ ਬਜ਼ਟ ’ਚ ਕੋਈ ਨਵੇਂ ਟੈਕਸਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ।ਇਹ ਆਮ ਵਿਅਕਤੀ ਲਈ ਵੱਡੀ ਰਾਹਤ ਹੈ ਅਤੇ ਖੇਤੀ ਉਦਯੋਗ ’ਚ ਪਸ਼ੂ ਪਾਲਣ, ਮੱਛੀ ਪਾਲਣ ਅਤੇ ਹਰੀ ਤਕਨੀਕ ਦਾ ਪਾਲਣ ਕਰਨ ਵਾਲੇ ਕਿਸਾਨਾਂ ਨੂੰ ਸਬਸਿਡੀਆਂ ਸਬੰਧੀ ਬਜ਼ਟ ’ਚ ਚੁੱਕਿਆ ਗਿਆ, ਇਕ ਹੋਰ ਵੱਡਾ ਕਦਮ ਹੈ।

Check Also

ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦੇ ਅੰਤਰ ਜ਼ੋਨ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ

ਸੰਗਰੂਰ, 18 ਜੁਲਾਈ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦਾ ਅੰਤਰ-ਜ਼ੋਨ ਫੁੱਟਬਾਲ ਟੂਰਨਾਮੈਂਟ …