Saturday, September 12, 2026

ਬ੍ਰਾਇਟਵੇ ਹੋਲੀ ਇੰਨੋਸੈਂਟ ਐਜੂਕੇਸ਼ਨਲ ਸੁਸਾਇਟੀ ਵੱਲੋਂ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ

PPN2812201415

ਛੇਹਰਟਾ, 28 ਦਸੰਬਰ (ਕੁਲਦੀਪ ਸਿੰਘ ਨੋਬਲ) – ਬ੍ਰਾਇਟਵੇ ਹੋਲੀ ਇੰਨੋਸੈਂਟ ਐਜੂਕੇਸ਼ਨਲ ਸੁਸਾਇਟੀ ਨਰਾਇਣਗੜ ਦੇ ਬੇਮਿਸਾਲ ਪ੍ਰਬੰਧਾਂ ਹੇਂਠ ਚੱਲ ਰਹੇ ਵਿਦਿਅਕ ਅਦਾਰਿਆਂ ਦੇ ਸਮੂਹਿਕ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਸੁਸਾਇਟੀ ਦੇ ਐਮ ਡੀ ਤੇ ਸੇਵਾ ਮੁੱਕਤ ਵਾਯੂ ਸੈਨਾ ਅਧਿਕਾਰੀ ਨਿਰਮਲ ਸਿੰਘ ਬੇਦੀ ਤੇ ਅਮਨਦੀਪ ਸਿੰਘ ਬੇਦੀ ਦੀ ਦੇਖਰੇਖ ਹੇਂਠ ਸਿੱਖ ਰਵਾਇਤਾਂ, ਪਰੰਪਰਾਵਾਂ ਤੇ ਰਹੁਰੀਤਾਂ ਅਨੁਸਾਰ ਸ਼੍ਰੀ ਗੁਰੂ ਗੋਬਿਦ ਸਿਘ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ।ਇਸ ਨਗਰ ਕੀਰਤਨ ਦਾ ਸ਼ੁੱਭ ਆਰੰਭ ਕੋਸਲਰ ਨਿਰਭੈ ਸਿੰਘ ਫੋਜੀ, ਉੱਘੇ ਭਾਜਪਾ ਜਿਲਾ ਸਕੱਤਰ ਸਤੀਸ਼ ਬੱਲੂ, ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲਿਆਂ ਦੇ ਮੁੱਖ ਸੇਵਾਦਾਰ ਬਾਬਾ ਗੁਰਦੇਵ ਸਿੰਘ, ਹਿੰਮਤ ਗਰੁੱਪ ਦੇ ਪ੍ਰਧਾਨ ਐਡਵੋਕੇਟ ਮਨਮੋਹਿਤ ਸਿੰਘ ਬਮਰਾਹ ਨੇ ਸਾਂਝੇ ਤੋਰ ਤੇ ਕੀਤਾ। ਇਹ ਨਗਰ ਕੀਰਤਨ ਛੇਹਰਟਾ ਦੇ ਵੱਖ-ਵੱਖ ਥਾਵਾਂ ਤੋਂ ਹੁਦਿਆਂ ਹੋਇਆ ਵਾਪਿਸ ਸਕੂਲ ਵਿਖੇ ਆ ਕੇ ਸੰਪੰਨ ਹੋਇਆ।ਸਮੂਹ ਸਗਤਾਂ ਤੇ ਸ਼ਰਧਾਲੂਆਂ ਦੇ ਸਹਿਯੋਗ ਨਾਲ ਪੂਰੀਆਂ ਖਾਲਸਾਈ ਰਵਾਇਤਾਂ ਤੇ ਜਾਹੋ ਜਹਾਲ ਦੇ ਨਾਲ ਸ਼੍ਰੀ ਗੁਰੂ ਗ੍ਰਥ ਸਾਹਿਬ ਜੀ ਦੀ ਛਤਰ ਛਾਇਆ ਹੇਂਠ ਸਜਾਏ ਗਏ ਨਗਰ ਕੀਰਤਨ ਦੀ ਅਗਵਾਈ ਪਜ ਪਿਆਰਿਆਂ ਨੇ ਕੀਤੀ। ਇਸ ਮੋਕੇ ਤੇ ਨਿਰਮਲ ਸਿੰਘ ਬੇਦੀ ਨੇ ਕਿਹਾ ਕਿ ਸਰਬੰਸ ਦੀ ਖਾਤਿਰ ਆਪਣਾ ਸਭ ਕੁੱਝ ਵਾਰਣ ਵਾਲੇ ਸਾਹਿਬ ਏ ਕਮਾਲ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦਾ ਇਹ ਪਾਵਨ ਪਵਿੱਤਰ ਦਿਹਾੜਾ ਸਾਨੂੰ ਉਨਾਂ ਦੇ ਦਰਸ਼ਾਏ ਹੋਏ ਮਾਰਗ ਤੇ ਚੱਲਣ ਦੀ ਪ੍ਰੇਰਣਾ ਦਿੰਦਾ ਹੈ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply