Saturday, September 12, 2026

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮਨਾਇਆ

PPN2812201416
ਛੇਹਰਟਾ, 28 ਦਸੰਬਰ (ਕੁਲਦੀਪ ਸਿੰਘ ਨੋਬਲ) – ਖਾਲਸਾ ਪੰਥ ਦੇ ਸਿੱਰਜਣਹਾਰੇ ਤੇ ਸਿੱਖ ਪੰਥ ਦੀ ਤਰਜਮਾਨੀ ਕਰਨ ਵਾਲੇ ਸਿੱਖਾਂ ਦੇ ਦੱਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉੱਤਸਵ ਦੇ ਸਬੰਧ ਵਿੱਚ ਪ੍ਰਧਾਨ ਗੁਰਦੇਵ ਸਿੰਘ ਦੀ ਦੇਖ-ਰੇਖ ਹੇਂਠ ਗੁਰਦੁਆਰਾ ਗੁਰੁ ਨਾਨਕ ਨਾਮ ਲੇਵਾ ਭੇਟਾ ਰਹਿਤ ਅਖੰਡ ਪਾਠ ਸਭਾ ਰਜਿ: ਨਿਉ ਰਣਜੀਤਪੁਰਾ ਛੇਹਰਟਾ ਵਿਖੇ ਇਕ ਧਾਰਮਿਕ ਸਮਾਰੋਹ ਦਾ ਆਯੋਜਨ ਕੀਤਾ ਗਿਆ ਤੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਰਾਗੀ ਭਾਂਈ ਹਰਦੇਵ ਸਿੰਘ ਹਜੂਰੀ ਜਥਾਂ ਨੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤ ਤੇ ਕਥਾ ਵਾਚਕ ਭਾਈ ਸੁਖਵੰਤ ਸਿੰਘ ਨੇ ਕਥਾ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਤੇ ਚਾਨਣਾ ਪਾਇਆ। ਇਸ ਮੋਕੇ ਪ੍ਰਧਾਂਨ ਗੁਰਦੇਵ ਸਿੰਘ ਮਾਨ ਨੇ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨਸ਼ੈਲੀ ਸਾਨੂੰ ਬਹੁਤ ਪ੍ਰੇਰਨਾਂ ਦਿੰਦੀ ਹੈ।ਉਨਾਂ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਇਕ ਬਹਾਦੁਰ ਕੋਮ ਬਣਾਉਣ ਦੇ ਮੰਤਵ ਨਾਲ ਹੀ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਇਸ ਮੋਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭਾਂਈ ਹਰਦੇਵ ਸਿੰਘ ਤੇ ਭਾਈ ਸੁਖਵੰਤ ਸਿੰਘ ਨੂੰ ਸਿਰਪਾਓ ਦੇ ਕੇ ਸਨਮਾਨਤ ਕੀਤਾ। ਇਸ ਮੋਕੇ ਗੁਰੁ ਦੇ ਅਤੁੱਟ ਲੰਗਰ ਵੀ ਵਰਤਾਏ ਗਏ। ਇਸ ਮੋਕੇ ਹੈੱਡ ਗ੍ਰੰਥੀ ਬਾਬਾ ਹੀਰਾ ਸਿੰਘ, ਸਰਪ੍ਰਸਤ ਅਵਤਾਰ ਸਿੰਘ ਢਿੱਲੋਂ, ਅਮਰਜੀਤ ਸਿੰਘ ਨੌਬਲ, ਦਲਬੀਰ ਸਿੰਘ ਸਾਬੀ, ਸੁੱਚਾ ਸਿੰਘ ਬੈਂਕ ਵਾਲੇ, ਹਰਿੰਦਰਪਾਲ ਸਿੰਘ ਨਾਰੰਗ, ਗਿਆਨ ਸਿੰਘ, ਜਰਮਨਜੀਤ ਸਿੰਘ, ਜਸਬੀਰ ਸਿੰਘ ਯੂਨੀਵਰਸਿਟੀ, ਬਲਬੀਰ ਸਿੰਘ ਕਮਾਂਡਰ, ਗੁਰਜਿੰਦਰ ਸਿੰਘ ਰਾਜਾ, ਆਦਿ ਹਾਜਰ ਸਨ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply