Monday, June 16, 2025
Breaking News

ਹੀਰਾ ਸਿਟੀ ਉਪ ਪ੍ਰਧਾਨ ਅਤੇ ਸਾਹਿਲ ਅਰੋੜਾ ਨੂੰ ਵਾਰਡ ਨੰ. 24 ਦਾ ਪ੍ਰਧਾਨ ਨਿਯੁੱਕਤ

PPN2812201420

ਅੰਮ੍ਰਿਤਸਰ, 28 ਦਸੰਬਰ (ਸਾਜਨ)- ਸ਼ਿਵ ਸੈਨਾ ਹਿੰਦੋਸਤਾਨ ਯੂਥ ਵਿੰਗ ਦੀ ਅਹਿਮ ਮੀਟਿੰਗ ਜਿਲਾ ਪ੍ਰਧਾਨ ਰਾਹੂਲ ਖੋਸਲਾ ਦੀ ਅਗਵਾਈ ਵਿੱਚ ਕੀਤੀ ਗਈ।ਜਿਸ ਵਿੱਚ ਯੂਥ ਵਿੰਗ ਦੇ ਸਾਰੇ ਹੀ ਅਹੂਦੇਦਾਰ ਅਤੇ ਵਰਕਰ ਸ਼ਾਮਿਲ ਹੋਏ।ਮੀਟਿੰਗ ਨੂੰ ਸਬੋਧਨ ਕਰਦਿਆਂ ਰਾਹੂਲ ਖੋਸਲਾ ਨੇ ਕਿਹਾ ਕਿ ਪੰਜਾਬ ਪ੍ਰਧਾਨ ਹਨੀ ਮਹਾਜਨ ਦੇ ਨਿਰਦੇਸ਼ਾ ਅਨੂਸਾਰ ਨਸ਼ੇ ਨੂੰ ਜੱੜ ਤੋਂ ਖਤਮ ਕਰਨ ਲਈ ਸ਼ਿਵ ਸ਼ੈਨਾ ਹਿੰਦੋਸਤਾਨ ਯੂਥ ਵਿੰਗ ਦੇ ਅਹੂਦੇਦਾਰ ਅਹਿਮ ਰੋਲ ਨਿਭਾਉਣਗੇ।ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਹਿੰਦੋਸਤਾਨ ਯੂਥ ਵਿੰਗ ਨੇ ਹਮੇਸ਼ਾ ਹੀ ਅੱਤਵਾਦ ਦੇ ਖਿਲਾਫ ਸੰਘਰਸ਼ ਕੀਤਾ ਹੈ ।ਉਨਾਂ ਕਿਹਾ ਕਿ ਅੱਤਵਾਦੀ ਹਿੰਦੂ ਮੰਦਰਾਂ ਵਿੱਚ ਜਾ ਕੇ ਹਿੰਦੂ ਸਮਾਜ ਦੇ ਲੋਕਾਂ ਦੇ ਨਾਲ ਅੱਤਿਆਚਾਰ ਕਰਦੇ ਹਨ, ਜਿਸ ਨੂੰ ਸ਼ਿਵ ਸੈਨਾ ਹਿੰਦੋਸਤਾਨ ਕਦੇ ਬਰਦਾਸ਼ਤ ਨਹੀਂ ਕਰੇਗੀ ਅਤੇ ਹਿੰਦੂ ਸਮਾਜ ਦੇ ਲੋਕਾਂ ਨੂੰ ਕਿਸੇ ਵੀ ਤਰਾਂ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਪਾਰਟੀ ਨੂੰ ਹੋਰ ਮਜਬੂਤ ਕਰਨ ਲਈ ਹੀਰਾ ਨੂੰ ਸਿਟੀ ਦਾ ਉਪ ਪ੍ਰਧਾਨ ਅਤੇ ਸਾਹਿਲ ਅਰੋੜਾ ਨੂੰ ਵਾਰਡ ਨੰ.24 ਦਾ ਪ੍ਰਧਾਨ ਨਿਯੂਕਤ ਕੀਤਾ ਗਿਆ ਹੈ ਅਤੇ ਇਸੇ ਤਰਾਂ ਹੀ ਅੰਮ੍ਰਿਤਸਰ ਦੀਆਂ ਸਾਰੀਆਂ ਵਾਰਡਾਂ ਵਿੱਚ ਪ੍ਰਧਾਨ ਨਿਯੁੱਕਤ ਕੀਤੇ ਜਾਣਗੇ।ਚੁੱਣੇ ਗਏ ਹੀਰਾ ਅਤੇ ਸਾਹਿਲ ਅਰੋੜਾ ਨੇ ਜਿਲ੍ਹਾ ਪ੍ਰਧਾਨ ਰਾਹੂਲ ਖੋਸਲਾ ਅਤੇ ਪਾਰਟੀ ਹਾਈ ਕਮਾਨ ਦਾ ਧੰਨਵਾਦ ਕੀਤਾ।ਇਸ ਮੌਕੇ ਗੋਰਵ ਮੈਨੀ, ਮਨਮੋਹਨ ਅਟਵਾਲ, ਸੋਰਵ ਦੀਵਾਨ, ਸ਼ਿਵੂ ਵਾਂਸਲ, ਸਤੀਸ਼ ਅਰੋੜਾ, ਆਸ਼ੂ ਮੈਨੀ, ਸੋਨੂ, ਗਿੰਦੀ ਪਹਿਲਵਾਨ, ਸੁਸ਼ੀਲ, ਪਪੂ, ਕ੍ਰਿਸ਼ਨ ਸਹਿਗਲ, ਕਰਨ, ਪ੍ਰਿੰਸ, ਮਨੂੰ, ਦੀਪਾਂਸ਼ੂ, ਬਊ, ਅੰਕਿਤ ਖੋਸਲਾ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply