ਅੰਮ੍ਰਿਤਸਰ, 8 ਫਰਵਰੀ (ਜਗਦੀਪ ਸਿੰਘ) – ਬੀਬੀ ਕੌਲਾਂ ਜੀ ਪਬਲਿਕ ਸਕੂਲ (ਬ੍ਰਾਂਚ-1) ਤਰਨ ਤਾਰਨ ਰੋਡ ਸਕੂਲ ਵਿਖੇ ਭਾਈ ਗੁਰਇਕਬਾਲ ਦੀ ਪ੍ਰੇਰਨਾ ਸਦਕਾ ਸ੍ਰੀ ਗੁਰੂੁ ਗੋਬਿੰਦ ਸਿੰਘ ਜੀ ਦਾ ਆਗਮਨ ਦਿਵਸ ਅਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ।ਸਕੂਲ ਪ੍ਰਿੰਸੀਪਲ ਜਸਲੀਨ ਕੌਰ ਨੇ ਦੱਸਿਆ ਕਿ ਸਕੂਲ ਵਿੱਚ ਸਹਿਜ ਪਾਠ ਦੇ ਭੋਗ ਪਾਏ ਗਏ।ਬੱਚਿਆਂ ਨੇ ਬਾਬਾ ਬਾਬਾ ਦੀਪ ਸਿੰਘ ਜੀ ਦਾ ਇਤਿਹਾਸ ਅਤੇ ਕਵਿਤਾਵਾਂ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 52 ਬਚਨ ਸਰਵਣ ਕਰਵਾਏ।ਬੱਚਿਆਂ ਨੇ ਕੀਰਤਨ ਦੀ ਹਾਜ਼ਰੀ ਲਵਾਈ ਅਤੇ ਜਫਰਨਾਮਾ, ਦਸਮ ਗ੍ਰੰਥ ਤੇ ਚੰਡੀ ਦੀ ਵਾਰ ਬਾਰੇ ਵੀ ਜਾਣਕਾਰੀ ਦਿੱਤੀ।
ਇਸ ਉਪਰੰਤ ਭਾਈ ਗੁਰਇਕਬਾਲ ਸਿੰਘ ਨੇ ਕੀਰਤਨ ਦੀ ਹਾਜਰੀ ਭਰਦਿਆਂ ਕਿਹਾ ਕਿ ਬਾਬਾ ਦੀਪ ਸਿੰਘ ਜੀ ਵਰਗੀ ਮਿਸਾਲ ਹੋਰ ਕੋਈ ਦੁਨੀਆ ਵਿੱਚ ਨਹੀਂ ਹੋ ਸਕੀ।ਬਿਨਾਂ ਸੀਸ ਤੋਂ ਲੜਦੇ ਹੋਏ ਸ੍ਰੀ ਹਰਿਮੰਦਰ ਸਾਹਿਬ ਨੂੰ ਅਜਾਦ ਕਰਵਾਉਣਾ ਇਕ ਅਨੋਖੀ ਹੈ, ਕਿਉਂਕਿ ਬਾਬਾ ਦੀਪ ਸਿੰਘ ਜੀ ਤੋਂ ਬਿਨ੍ਹਾਂ ਸੀਸ ਅੱਜ ਤੱਕ ਕੋਈ ਵੀ ਨਹੀਂ ਲੜ ਸਕਿਆ।ਇਹ ਸਾਰੀ ਗੁਰਬਾਣੀ ਦੀ ਹੀ ਕਿਰਪਾ ਸੀ।ਬਾਬਾ ਜੀ ਦਾ ਹੋਰ ਨੇਮਾਂ ਤੋਂ ਇਲਾਵਾ 101 ਸ੍ਰੀ ਜਪੁਜੀ ਸਾਹਿਬ ਜੀ ਦੇ ਪਾਠ ਦਾ ਰੋਜ਼ਾਨਾ ਨੇਮ ਸੀ।ਇਸੇ ਸਦਕਾ ਹੀ ਬਾਬਾ ਦੀਪ ਸਿੰਘ ਜੀ ਨੇ ਬਿਨਾਂ ਸੀਸ ਤੋਂ ਜਾਲਮ ਹਕੂਮਤ ਤੋਂ ਸ਼੍ਰੀ ਹਰਿਮੰਦਰ ਸਾਹਿਬ ਨੂੰ ਅਜ਼ਾਦ ਕਰਵਾਇਆ ਸੀ।ਭਾਈ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਸਮਾਗਮ ਦੌਰਾਨ ਬੱਚਿਆਂ ਨੇ ਹੀ ਅਰਦਾਸ ਕੀਤੀ, ਹੁਕਮਨਾਮਾ ਲਿਆ, ਸਹਿਜ ਪਾਠ ਦੇ ਭੋਗ ਵੀ ਬੱਚਿਆਂ ਨੇ ਹੀ ਪਾਏ ਅਤੇ ਲੰਗਰ ਵਰਤਾਉਣ ਦੀ ਸੇਵਾ ਵੀ ਬੱਚਿਆਂ ਨੇ ਹੀ ਕੀਤੀ।ਭਾਈ ਸਾਹਿਬ ਨੇ ਦੱਸਿਆ ਕਿ ਬੱਚਿਆਂ ਨੂੰ ਸਕੂਲ ਵਿੱਚ ਦੁਨਿਆਵੀ ਪੜਾਈ ਦੇ ਨਾਲ ਅਧਿਆਤਿਮਕ ਪੜ੍ਹਾਈ ਵੀ ਕਰਾਈ ਜਾਦੀ ਹੈ।ਇਸ ਦੌਰਾਨ ਸਕੂਲ ਦੇ ਪਹਿਲੀ ਅਤੇ ਦੂਜੀ ਜਮਾਤ ਦੇ ਬੱਚਿਆਂ ਦਾ ਸਾਲਾਨਾ ( 2022-23) ਇਨਾਮ ਵੰਡ ਸਮਾਰੋਹ ਵੀ ਹੋਇਆ।
ਇਸ ਮੌਕੇ ਟਹਿਲਇੰਦਰ ਸਿੰਘ, ਰਜਿੰਦਰ ਸਿੰਘ ਰਾਣਾ ਵੀਰ, ਬੀਬੀ ਜਤਿੰਦਰ ਕੌਰ, ਬੀਬੀ ਹਰਜੀਤ ਕੌਰ, ਪ੍ਰਿੰਸੀਪਲ ਜਸਲੀਨ ਕੌਰ, ਬੀਬੀ ਪਰਮਜੀਤ ਕੌਰ (ਪੰਮਾ ਭੈਣ ਜੀ), ਪ੍ਰਿੰਸੀਪਲ ਕੁਲਵਿੰਦਰ ਕੌਰ (ਮਾਤਾ ਗੁਜਰੀ ਜੀ ਕਾਲਜ), ਵੀ ਹਾਜ਼ਰ ਸਨ ।ਪ੍ਰਿੰਸੀਪਲ ਜਸਲੀਨ ਕੌਰ ਨੇ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਅਦਾਰਿਆਂ ਨੇ ਦੀਵਾਲੀ ਮਨਾਈ
ਅੰਮ੍ਰਿਤਸਰ, 3 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਰਣਜੀਤ ਐਵੀਨਿਊ ਸਥਿਤ …