Saturday, December 21, 2024

ਪੰਜਾਬ ਮੈਨੇਜਮੈਂਟ ਆਫ ਸੀਨੀਅਰ ਸਿਟੀਜ਼ਨ ਹੋਮਜ਼ ਸਕੀਮ ਅਧੀਨ ਬਿਰਧ ਘਰ ਦੀ ਰਜਿਸਟਰੇਸ਼ਨ ਜਰੂਰੀ – ਡੀ.ਸੀ

ਅੰਮ੍ਰਿਤਸਰ, 8 ਫਰਵਰੀ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਦੱਸਿਆ ਹੈ ਕਿ ਕਿਸੇ ਵੀ ਸੰਸਥਾ ਵਲੋਂ ਬਿਰਧ ਘਰਾਂ ਨੂੰ ਚਲਾਉਣ ਲਈ ਪੰਜਾਬ ਮੈਨੇਜਮੈਂਟ ਆਫ ਸੀਨੀਅਰ ਸਿਟੀਜਨ ਹੋਮਜ਼ ਫੋਰ ਐਲਡਰਲੀ ਪ੍ਰਸਨਜ਼ ਸਕੀਮ 2019 ਅਧੀਨ ਰਜਿਸਟਰੇਸ਼ਨ ਕਰਾਉਣੀ ਜਰੂਰੀ ਹੈ।
ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਮੈਡਮ ਕਿਰਤਪ੍ਰੀਤ ਕੌਰ ਨੇ ਦੱਸਿਆ ਕਿ ਦੇਖਣ ਵਿੱਚ ਆਇਆ ਹੈ ਕਿ ਕਈ ਗੈਰ-ਸਰਕਾਰੀ ਸੰਸਥਾਵਾਂ ਵਲੋਂ ਸੀਨੀਅਰ ਸਿਟੀਜ਼ਨ ਐਕਟ 2007 ਅਤੇ ਪਾਲਿਸੀ 2019 ਦੇ ਰੂਲਾਂ ਦੀ ਉਲੰਘਣਾ ਕਰਦੇ ਹੋਏ ਬਿਨ੍ਹਾਂ ਰਜਿਸਟਰੇਸ਼ਨ ਤੋਂ ਹੀ ਬਿਰਧ ਘਰ ਚਲਾਏ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਜੇਕਰ ਕੋਈ ਸੰਸਥਾ ਬਿਰਧ ਘਰ ਚਲਾ ਰਹੀ ਹੈ ਤੇ ਉਸ ਨੇ ਅਜੇ ਤੱਕ ਪੰਜਾਬ ਮੈਨੇਜਮੈਂਟ ਆਫ ਸੀਨੀਅਰ ਸਿਟੀਜ਼ਨ ਹੋਮਜ਼ ਫਾਰ ਐਲਡਰਲੀ ਪ੍ਰਸਨਜ਼ ਸਕੀਮ 2019 ਅਧੀਨ ਰਜਿਸਟਰੇਸ਼ਨ ਨਹੀਂ ਕਰਵਾਈ ਹੈ ਤਾਂ ਉਹ ਆਪਣੇ ਆਪ ਨੂੰ ਰਜਿਸਟਰ ਜਰੂਰ ਕਰਵਾ ਲਵੇ।ਉਨਾਂ ਕਿਹਾ ਕਿ ਵਧੇਰੀ ਜਾਣਕਾਰੀ ਲਈ ਮਜੀਠਾ ਰੋਡ ਨਾਰੀ ਨਿਕੇਤਨ ਸਥਿਤ ਦਫਤਰ ਜ਼ਿਲਾ ਸਮਾਜਿਕ ਤੇ ਸੁਰੱਖਿਆ ਅਫਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …