
ਅੰਮ੍ਰਿਤਸਰ, 28 ਦਸੰਬਰ (ਸਾਜਨ)- ਸ਼ਿਵ ਸੈਨਾ ਬਾਲ ਠਾਕਰੇ ਦੇ ਅਹੁਦੇਦਾਰਾਂ ਅਤੇ ਵਰਕਰਾਂ ਦੀ ਅਹਿਮ ਬੈਠਕ ਸਿਟੀ ਸੈਂਟਰ ਵਿਖੇ ਪੰਜਾਬ ਉਪ ਪ੍ਰਧਾਨ ਸੁਖਦੇਵ ਸੰਧੂ ਦੀ ਅਗਵਾੲ ਿਵਿੱਚ ਕੀਤੀ ਗਈ।ਜਿਸ ਵਿੱਚ ਪਾਰਟੀ ਹਾਈਕਮਾਨ ਵਲੋਂ ਦਿੱਤੇ ਗਏ ਨਿਰਦੇਸ਼ਾ ਅਨੁਸਾਰ 2014 ਵਿੱਚ ਪਾਰਟੀ ਲਈ ਕੀਤੇ ਗਏ ਕੰਮਾਂ ਸਬੰਧੀ ਵਿਚਾਰ ਕੀਤੇ ਗਏ।ਇਸ ਦੋਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸੁਖਦੇਵ ਸੰਧੂ ਨੇ ਕਿਹਾ ਕਿ ਪਾਰਟੀ ਹਾਈਕਮਾਨ ਦੇ ਨਿਰਦੇਸ਼ਾਂਾ ਅਨੁਸਾਰ 2014 ਵਿੱਚ ਸਾਰੇ ਹੀ ਅਹੂਦੇਦਾਰਾਂ ਦੇ ਸਹਿਯੋਗ ਨਾਲ ਜਿਲ੍ਹੇ ਵਿੱਚ 30 ਵਾਰਡ ਪ੍ਰਧਾਨ, ਚਾਰ ਬਲਾਕ ਪ੍ਰਧਾਨ, 10 ਮੰਡਲ ਪ੍ਰਧਾਨਾਂ ਦੀਆਂ ਨਿਯੁੱਕਤੀਆਂ ਕੀਤੀਆਂ ਗਈਆਂ ਹਨ।ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ 500 ਦੇ ਕਰੀਬ ਵਰਕਰਾਂ ਦੇ ਪਹਿਚਾਣ ਪੱਤਰ ਵੀ ਬਣਾਏ ਗਏ ਹਨ।ਮਾਰਚ 2015 ਤੱਕ ਅੰਮ੍ਰਿਤਸਰ ਦੀਆਂ 56 ਵਾਰਡਾਂ ਵਿੱਚ ਵਾਰਡ ਪ੍ਰਧਾਨ, ਮੰਡਲ ਪ੍ਰਧਾਨ ਅਤੇ ਬਲਾਕ ਪ੍ਰਧਾਨ ਨਿਯੁੱਕਤ ਕੀਤੇ ਜਾਣਗੇ, ਜੋ ਕਿ ਪਾਰਟੀ ਹਾਈਕਮਾਨ ਦਾ 5000 ਮੈਂਬਰ ਬਣਾਉਣ ਦਾ ਟੀਚਾ ਪੁਰਾ ਕਰ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ 22 ਅਤੇ 23 ਜਨਵਰੀ ਨੂੰ ਅੰਮ੍ਰਿਤਸਰ ਵਿੱਚ ਵਰਕਰਾਂ ਦਾ ਦੋ ਦਿਨ ਦਾ ਸਮਮੇਲਨ ਬੁਲਾਇਆ ਜਾਵੇਗਾ, ਜਿਸ ਵਿੱਚ ਉਨ੍ਹਾਂ ਨੂੰ ਪਾਰਟੀ ਦੀਆ ਗਤਿਵਿਧਿਆਂ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ।ਇਸ ਮੌਕੇ ਤੇ ਜਿਲ੍ਹਾਂ ਪ੍ਰਧਾਨ ਵਰੂਣ ਕਪੂਰ, ਪ੍ਰੈਸ ਸਕੱਤਰ ਜੂਗਲ ਲੂੰਬਾ, ਜਗਤਾਰ ਮੂਨੀ,ਪ੍ਰਿਤਪਾਲ ਸਿੰਘ, ਦੀਪਕ ਕੁਮਾਰ, ਕਰਤਾਰ ਸਿੰਘ, ਰਾਮ ਕੁਮਾਰ, ਰਿਪੂ ਸੰਧੂ, ਵਰਿੰਦਰ ਹੈਪੀ, ਵਿਨੇ ਕੁਮਾਰ, ਵਨਿਤ ਸੋਨੀ, ਚਰਨ ਜੀਤ ਸ਼ਰਮਾ, ਸੰਦੀਪ ਕੁਮਾਰ, ਆਸ਼ੂ ਸੰਨੀ, ਰਮਨ ਕੁਮਾਰ ਆਦਿ ਹਾਜਰ ਸਨ।
Punjab Post Daily Online Newspaper & Print Media