Thursday, June 20, 2024

ਨਿੱਘੇ ਸੁਭਾਅ ਦੇ ਮਾਲਕ ਸਨ ਸਰਬਜੀਤ ਸਿੰਘ ਪੋਪੀ

ਸੁਨਾਮ ਊਧਮ ਸਿੰਘ ਵਾਲਾ ਦੇ ਨਾਮਵਰ ਪਰਿਵਾਰ ਸਵਰਗਵਾਸੀ ਸਰਦਾਰ ਸਿੰਘ ਨੰਬਰਦਾਰ ਬਾਲਟੀਆਂ ਵਾਲਾ ਅਤੇ ਮਾਤਾ ਜੁਗਿੰਦਰ ਕੌਰ ਦੀ ਕੁੱਖੋਂ ਸਰਬਜੀਤ ਸਿੰਘ ਪੋਪੀ ਦਾ ਜਨਮ 10 ਮਾਰਚ 1959 ਨੂੰ ਹੋਇਆ। ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪਣੇ ਪਿਤਾ ਪੁਰਖੀ ਕਿੱਤੇ ਖੇਤੀਬਾੜੀ ਵਿੱਚ ਜੱਟ ਗਏ ਅਤੇ ਕਈ ਪੰਜਾਬੀ ਫਿਲਮਾਂ ਵਿੱਚ ਬਤੌਰ ਪ੍ਰੋਡਿਊਸਰ ਆਪਣਾ ਸਹਿਯੋਗ ਦਿੱਤਾ।ਆਪ ਜੀ ਦਾ ਵਿਆਹ ਬੀਬੀ ਦਵਿੰਦਰ ਕੌਰ ਵਾਸੀ ਮੁਕਤਸਰ ਸਾਹਿਬ ਨਾਲ ਹੋਇਆ।ਆਪ ਜੀ ਦੇ ਘਰ ਦੋ ਪੁੱਤਰ ਸਨਪ੍ਰੀਤ ਸਿੰਘ ਪਾਰਸ, ਰਮਨੀਤ ਸਿੰਘ ਅਤੇ ਧੀਆਂ ਸਵਨੀਤ ਕੌਰ ਅਤੇ ਖੁਸ਼ਪ੍ਰੀਤ ਕੌਰ ਨੇ ਜਨਮ ਲਿਆ ਜਿਨ੍ਹਾਂ ਨੂੰ ਉਚੇਰੀ ਸਿੱਖਿਆ ਦਿਵਾਉਣ ਵਿੱਚ ਆਪ ਜੀ ਦੀ ਦੂਰ-ਅੰਦੇਸ਼ੀ ਸੋਚ ਦਾ ਨਤੀਜਾ ਹੈ।ਆਪ ਨੇ ਸਮਾਜਿਕ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ।ਇਸ ਵੇਲੇ ਆਪ ਦੇ ਬੱਚੇ ਆਪੋ ਆਪਣੇ ਗ੍ਰਹਿਸਥੀ ਜੀਵਨ ਵਿੱਚ਼ ਖੁਸ਼ ਹਨ ਅਤੇ ਆਪਣਾ ਬਿਜ਼ਨਸ ਚਲਾ ਰਹੇ ਹਨ।3 ਫਰਵਰੀ 2024 ਨੁੰ ਸੁਨਾਮ ਤੋਂ ਇੱਕ ਵੱਡੇ ਸਮਾਜਸੇਵੀ ਦਾ ਵਿਛੋੜਾ ਪੈ ਗਿਆ, ਜੋ ਪਰਿਵਾਰ ਲਈ ਅਸਹਿਣਯੋਗ ਘਾਟਾ ਹੈ।

ਸਰਬਜੀਤ ਸਿੰਘ ਪੋਪੀ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਅੱਜ ਮਿਤੀ 9 ਫਰਵਰੀ ਨੂੰ ਮਹਾਰਾਜਾ ਮੱਲੀ ਪੈਲਸ ਪਟਿਆਲਾ ਰੋਡ ਸੁਨਾਮ ਵਿਖੇ 12.00 ਤੋਂ 1.00 ਵਜੇ ਤੱਕ ਹੋਵੇਗੀ।
(ਭੋਗ ਤੇ ਵਿਸ਼ੇਸ਼)

ਜਗਸੀਰ ਲੌਂਗੋਵਾਲ

Check Also

ਡਾ. ਜਗਦੀਪਕ ਸਿੰਘ ਵਿਜ਼ਿਟਿੰਗ ਪ੍ਰੋਫੈਸਰ ਇੰਸਟੀਚਿਊਟ ਆਫ ਮੈਡੀਸਨ ਬੋਲਟੋਨ ਯੂਨੀਵਰਸਿਟੀ (ਯੂ.ਕੇ) ਨਾਮਜ਼ਦ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਸਾਬਕਾ ਪ੍ਰੋਫੈਸਰ ਅਤੇ ਮੁਖੀ ਈ.ਐਨ.ਟੀ ਵਿਭਾਗ ਅਤੇ ਮੀਤ ਪ੍ਰਧਾਨ …