ਅੰਮ੍ਰਿਤਸਰ, 9 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੈਸ਼ਨ ਮਈ 2024 ਅੰਡਰ ਗਰੈਜੂਏਟ ਕਲਾਸਾਂ ਸਮੈਸਟਰ ਦੂਜਾ, ਚੌਥਾ, ਛੇਵਾਂ, ਅੱਠਵਾਂ, ਦਸਵਾਂ ਅਤੇ ਪੋਸਟ ਗਰੈਜੂਏਟ ਸਮੈਸਟਰ ਦੂਜਾ, ਚੌਥਾ ਦੇ ਪੂਰੇ ਵਿਸ਼ੇ/ਰੀ-ਅਪੀਅਰ/ ਸਪੈੈਸ਼ਲ ਚਾਂਸ/ ਇੰਪਰੂਮੈਂਟ/ ਵਾਧੂ ਵਿਸ਼ਾ ਦੇ ਪ੍ਰੀਖਿਆ ਫਾਰਮ ਆਨਲਾਈਨ ਪੋਰਟਲ www.collegeadmissions.gndu.ac.in/loginNew.aspx `ਤੇ ਭਰਨ ਅਤੇ ਫੀਸਾਂ ਆਨਲਾਈਨ/ ਕੈਸ਼/ ਡਰਾਫਟ ਰਾਹੀਂ ਭਰਨ ਦਾ ਸ਼ਡਿਊਲ ਯੂਨੀਵਰਸਿਟੀ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ।ਪ੍ਰੋਫੈੈਸਰ ਇੰਚਾਰਜ਼ ਪ੍ਰੀਖਿਆਵਾਂ ਪ੍ਰੋ. ਪਲਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਸਲਾਨਾ ਪ੍ਰੀਖਿਆਵਾਂ ਦੇ ਫਾਰਮ ਮੈਨੂਅਲ ਤੌਰ `ਤੇ ਯੂਨਵਿਰਸਿਟੀ ਕੈਸ਼ ਕਾਊਂਟਰ `ਤੇ ਜਾਰੀ ਮਿਤੀ ਸਾਰਣੀ ਅਨੁਸਾਰ ਲਏ ਜਾਣਗੇ।
ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਪ੍ਰੀਖਿਆਰਥੀਆਂ ਲਈ ਫੀਸ ਸਲਿਪ ਪ੍ਰਿੰਟ ਕਰਨ/ਆਨਲਾਈਨ ਫੀਸ ਭਰਨ; ਰੈਗੂਲਰ ਵਿਦਿਆਰਥੀਆਂ ਦੇ ਕਾਲਜਾਂ ਵੱਲੋਂ ਪੋਰਟਲ ਉਤੇ ਵਿਸ਼ਾ ਚੋਣ ਕਰਨ ਅਤੇ ਚਲਾਣ ਪ੍ਰਿੰਟ ਕਰਨ ਅਤੇ ਸਲਾਨਾ ਪ੍ਰੀਖਿਆਵਾਂ ਲਈ ਫਾਰਮ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 04 ਮਾਰਚ ਬਿਨਾ ਲੇਟ ਫੀਸ ਤੋਂ ਹੈ।ਉਨ੍ਹਾਂ ਦੱਸਿਆ ਕਿ 250/- ਲੇਟ ਫੀਸ ਨਾਲ 11 ਮਾਰਚ; 500/- ਲੇਟ ਫੀਸ ਨਾਲ 14 ਮਾਰਚ; 1000/- ਲੇਟ ਫੀਸ ਨਾਲ 21 ਮਾਰਚ ਅਤੇ 2000/- ਲੇਟ ਫੀਸ ਨਾਲ 26 ਮਾਰਚ ਹੈ।ਉਨ੍ਹਾਂ ਦੱਸਿਆ ਕਿ 1000/- ਪ੍ਰਤੀ ਦਿਨ (ਵੱਧ ਤੋਂ ਵੱਧ ਤੀਹ ਹਜ਼ਾਰ) ਨਾਲ ਪ੍ਰੀਖਿਆ ਸ਼ੁਰੂ ਹੋਣ ਤੋਂ 10 ਦਿਨ ਪਹਿਲਾਂ ਕਰਵਾਏ ਜਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਪ੍ਰੀਖਿਆਰਥੀਆਂ ਵੱਲੋਂ ਬੈਂਕ ਵਿਚ ਫੀਸ ਜਮ੍ਹਾਂ ਕਰਵਾਉਣ ਅਤੇ ਰੈਗੂਲਰ ਵਿਦਿਆਰਥੀਆਂ ਦੀ ਕਾਲਜਾਂ ਵੱਲੋਂ ਡਰਾਫਟ ਰਾਹੀਂ ਯੂਨੀਵਰਸਿਟੀ ਕੈਸ਼ ਕਾਊਂਟਰ ਜਾਂ ਬੈਂਕ ਵਿਚ ਫੀਸ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 11 ਮਾਰਚ ਬਿਨਾ ਲੇਟ ਫੀਸ ਤੋਂ ਹੈ।ਉਨ੍ਹਾਂ ਦੱਸਿਆ ਕਿ 250/- ਲੇਟ ਫੀਸ ਨਾਲ 14 ਮਾਰਚ; 500/- ਲੇਟ ਫੀਸ ਨਾਲ 21 ਮਾਰਚ; 1000/- ਲੇਟ ਫੀਸ ਨਾਲ 26 ਮਾਰਚ ਅਤੇ 2000/- ਲੇਟ ਫੀਸ ਨਾਲ 29 ਮਾਰਚ ਹੈ।ਉਨ੍ਹਾਂ ਦੱਸਿਆ ਕਿ 1000/- ਰੁਪਏ ਪ੍ਰਤੀ ਦਿਨ (ਵੱਧ ਤੋਂ ਵੱਧ ਤੀਹ ਹਜ਼ਾਰ) ਨਾਲ ਪ੍ਰੀਖਿਆ ਸ਼ੁਰੂ ਹੋਣ ਤੋਂ ਦਸ ਦਿਨ ਪਹਿਲਾਂ ਕਰਵਾਏ ਜਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਮਿਤੀਆਂ ਵਿੱਚ ਤਿੰਨ ਕੰਮ ਵਾਲੇ ਦਿਨ, ਗਰੇਸ ਵਜੋਂ ਸ਼ਾਮਲ ਕਰ ਦਿੱਤੇ ਗਏ ਹਨ ਅਤੇ ਇਸ ਲਈ ਗਰੇਸ ਦਿਨਾਂ ਵਜੋਂ ਹੋਰ ਕੋਈ ਵਾਧੂ ਸਮਾਂ ਨਹੀਂ ਦਿੱਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਲਾਅ (ਟੀ.ਵਾ.ਈ.ਸੀ) ਸਮੈਸਟਰ ਦੂਜਾ (ਰੈਗੂਲਰ) ਅਤੇ ਲਾਅ ਐਫ.ਵਾਈ.ਆਈ.ਸੀ ਸਮੈਸਟਰ ਦੂਜਾ (ਰੈਗੂਲਰ) ਅਤੇ ਬੀ.ਐਡ ਸਮੈਸਟਰ ਦੂਜਾ (ਰੈਗੂਲਰ) ਦੀ ਮਿਤੀ ਸਮਾਂ ਸਾਰਣੀ ਬਾਅਦ ਵਿੱਚ ਜਾਰੀ ਕੀਤੀ ਜਾਵੇਗੀ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media