ਸੰਗਰੂਰ, 9 ਫਰਵਰੀ (ਜਗਸੀਰ ਲੌਂਗੋਵਾਲ) – ਸਿਵਲ ਸਰਜਨ ਸੰਗਰੂਰ ਡਾ. ਕਿਰਪਾਲ ਸਿੰਘ, ਸੀਨੀਅਰ ਮੈਡੀਕਲ ਅਫਸਰ ਹਰਪ੍ਰੀਤ ਸਿੰਘ ਲੌਗੋਵਾਲ ਦੇ ਦਿਸ਼ਾ
ਨਿਰਦੇਸ਼ਾਂ ਅਨੁਸਾਰ ਅਤੇ ਸਿਹਤ ਸੁਪਰਵਾਈਜ਼ਰ ਸੁਖਪਾਲ ਸਿੰਘ ਦੀ ਅਗਵਾਈ ਹੇਠ ਸਿਹਤ ਕਰਮਚਾਰੀ ਮਨਜੀਤ ਸਿੰਘ, ਜਸਵੀਰ ਸਿੰਘ ਅਤੇ ਹਰਜੀਤ ਸਿੰਘ ਨੇ ਸੈਕਟਰ ਬਡਰੁੱਖਾ ਅਧੀਨ ਪੈਂਦੇ ਪਿੰਡ ਬਡਰੁੱਖਾ ਅਤੇ ਬਹਾਦਰਪੁਰ ਵਿਖੇ ਸਰਕਾਰੀ ਸਕੂਲਾਂ ਤੋਂ ਪਾਣੀ ਦੇ ਸੈਂਪਲ ਲੈ ਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਸੰਗਰੂਰ ਨੂੰ ਜਮਾਂ ਕਰਵਾਏ ਗਏ ਤਾ ਜੋ ਪਾਣੀ ਦੇ ਸ਼ੁੱਧ ਤੇ ਪੀਣ ਯੋਗ ਹੋਣ ਬਾਰੇ ਪਤਾ ਲੱਗ ਸਕੇ, ਕਿਉਂਕਿ ਪਾਣੀ ਸਹੀ ਨਾ ਹੋਣ ਕਾਰਨ ਦਸਤ ਰੋਗ, ਹੈਜ਼ਾ, ਟਾਈਫਾਈਡ, ਪੀਲੀਆ ਅਤੇ ਪੇਟ ਦੀਆ ਬਿਮਾਰੀਆ ਹੋ ਸਕਦੀਆ ਹਨ।ਇਸ ਨਾਲ ਬੱਚੇ ਦੇ ਸੰਪੂਰਨ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਰੁਕਾਵਟ ਆ ਸਕਦੀ ਹੈ।ਇਸ ਲਈ ਉਪਰੋਕਤ ਬਿਮਾਰੀਆ ਤੋ ਬਚਾਅ ਲਈ ਸਕੂਲਾਂ ਵਿਚੋਂ ਪਾਣੀ ਦੇ ਸੈਂਪਲ ਭਰੇ ਗਏ।
ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਪਿ੍ਰੰਸੀਪਲ ਹਰਦੇਵ ਸਿੰਘ, ਮੁੱਖ ਅਧਿਆਪਕ ਵਿਸ਼ਾਲ, ਪ੍ਰਿੰਸੀਪਲ ਰਾਜਿੰਦਰ ਸਿੰਘ, ਸੀ.ਐਚ.ਟੀ ਇਕਬਾਲ ਸਿੰਘ ਅਤੇ ਸਮੂਹ ਅਧਿਆਪਕਾਂ ਦਾ ਪੂਰਨ ਸਹਿਯੋਗ ਮਿਲਿਆ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
Punjab Post Daily Online Newspaper & Print Media