ਅੰਮ੍ਰਿਤਸਰ, 9 ਫਰਵਰੀ (ਦੀਪ ਦਵਿੰਦਰ ਸਿੰਘ) – ਪੰਜਾਬੀ ਜ਼਼ੁਬਾਨ ਦੇ ਨਾਮਵਰ ਗਲਪਕਾਰ ਵਜ਼ੀਰ ਸਿੰਘ ਰੰਧਾਵਾ ਦਾ ਨਵ-ਪ੍ਰਕਾਸ਼ਿਤ ਨਾਵਲ ‘ਡੁੱਲ੍ਹੇ ਬੇਰ’ ਨਾਭਾ ਕਵਿਤਾ ਉਤਸਵ ਮੌਕੇ ਲੋਕ ਅਰਪਿਤ ਕੀਤਾ ਜਾਵੇਗਾ।ਕੇਂਦਰੀ ਸਭਾ ਦੇ ਸਕੱਤਰ ਦੀਪ ਦੇਵਿੰਦਰ ਸਿੰਘ, ਮੀਤ ਪ੍ਰਧਾਨ ਸ਼ੈਲਿੰਦਰਜੀਤ ਸਿੰਘ ਰਾਜਨ, ਹਰਜੀਤ ਸਿੰਘ ਸੰਧੂ ਅਤੇ ਮਨਮੋਹਨ ਸਿੰਘ ਢਿੱਲੋਂ ਨੇ ਦੱਸਿਆ ਕਿ ਸ਼੍ਰੋਮਣੀ ਸ਼ਾਇਰ ਦਰਸ਼ਨ ਬੁੱਟਰ ਅਤੇ ਜੈਨਇੰਦਰ ਚੌਹਾਨ ਹੁਰਾਂ ਦੀ ਅਗਵਾਈ ਵਿੱਚ ਭਾਈ ਕਾਹਨ ਸਿੰਘ ਨਾਭਾ ਰਚਨਾ ਵਿਚਾਰ ਮੰਚ ਵਲੋਂ ਹਰ ਵਰ੍ਹੇ ਕਰਵਾਏ ਜਾਂਦਾ ਨਾਭਾ ਕਵਿਤਾ ਉਤਸਵ ਇਸ ਵਾਰ 11 ਫਰਵਰੀ ਐਤਵਾਰ ਨਾਭਾ ਵਿਖੇ ਕਰਵਾਇਆ ਜਾ ਰਿਹਾ ਹੈ।ਜਿਸ ਵਿੱਚ ਗੁਰੂ ਨਗਰੀ ਅੰਮ੍ਰਿਤਸਰ ਦੇ ਨਾਲ-ਨਾਲ ਦੇਸ਼ ਵਿਦੇਸ਼ ਤੋਂ ਸਾਹਿਤਕਾਰ ਵੱਡੀ ਗਿਣਤੀ ‘ਚ ਸ਼ਿਰਕਤ ਕਰਨਗੇ।ਇਹਨਾਂ ਦੀ ਹਾਜ਼ਰੀ ਵਿੱਚ ਚਰਚਾ ਅਧੀਨ ਨਾਵਲ ‘ਡੱਲ੍ਹੇ ਬੇਰ’ ਲੋਕ ਅਰਪਿਤ ਕੀਤਾ ਜਾਵੇਗਾ ਅਤੇ ਹਾਜ਼ਰ ਸਾਹਿਤਕਾਰ ਆਪਣੀ ਸ਼ਾਇਰੀ ਪੇਸ਼ ਵੀ ਕਰਨਗੇ।
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …