Tuesday, March 17, 2026

ਜ਼ਿਲ੍ਹੇ ਦੇ 35471 ਗੈਰ ਹੁਨਰਮੰਦ ਕਾਮਿਆਂ ਨੂੰ ਜਾਰੀ ਕੀਤੇ ਜਾਬ ਕਾਰਡ-ਡੀ. ਸੀ

PPN2912201411

ਜਲੰਧਰ, 29 ਦਸੰਬਰ (ਪਵਨਦੀਪ ਸਿੰਘ ਭੰਡਾਲ/ਹਰਦੀਪ ਸਿੰਘ ਦਿਓਲ/ ਪਰਮਿੰਦਰ ਸਿੰਘ) – ਮਹਾਤਮਾ ਗਾਂਧੀ ਕੌਮੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ (ਮਗਨਰੇਗਾ) ਤਹਿਤ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਹੁਣ ਤੱਕ ਜ਼ਿਲ੍ਹੇ ਦੇ 35471 ਗੈਰ ਹੁਨਰਮੰਦ ਕਾਮਿਆਂ ਨੂੰ ਜਾਬ ਕਾਰਡ ਜਾਰੀ ਕੀਤੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਜ਼ਿਲ੍ਹੇ ਦੇ ਵੱਖ-ਵੱਖ 11 ਬਲਾਕਾਂ ਵਿਚੋਂ ਆਦਮਪੁਰ ਵਿਚ 4589, ਭੋਗਪੁਰ ਵਿਚ 3900, ਜਲੰਧਰ ਪੂਰਬੀ ਵਿੱਚ 4168, ਜਲੰਧਰ ਪੱਛਮੀ ਵਿੱਚ 3726, ਲੋਹੀਆਂ ਵਿੱਚ 2999, ਨਕੋਦਰ ਵਿੱਚ 2785, ਨੂਰਮਹਿਲ ਵਿੱਚ 2544, ਮਹਿਤਪੂਰ ਵਿੱਚ 1444, ਫਿਲੌਰ ਵਿੱਚ 3876, ਰੁੜਕਾ ਕਲਾਂ ਵਿੱਚ 2339 ਅਤੇ ਸ਼ਾਹਕੋਟ ਵਿੱਚ 3101 ਜਾਬ ਕਾਰਡ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਮਿਆਂ ਵਿਚੋਂ 32705 ਕਾਮੇ ਅਨੁਸੂਚਿਤ ਜਾਤੀ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਮਗਨਰੇਗਾ ਅਧੀਨ ਕਰਵਾਏ ਜਾ ਰਹੇ ਕੰਮਾਂ ਦਾ ਬਕਾਇਦਾ ਤੌਰ ‘ਤੇ ਸੋਸ਼ਲ ਆਡਿਟ ਕਰਵਾਇਆ ਜਾਂਦਾ ਹੈ ਜਿਸ ਅਧੀਨ ਖਰਚ ਕੀਤੇ ਗਏ ਪੈਸੇ ਨਾਲ ਕੰਮ ਦੀ ਪ੍ਰਗਤੀ ਵੀ ਮਾਪੀ ਜਾਂਦੀ ਹੈ ਇਸ ਕਰਕੇ ਜਾਬ ਕਾਰਡ ਹੋਲਡਰ ਇਕ ਦਿਨ ਵਿਚ ਜਿੰਨਾ ਕੰਮ ਕਰਨਗੇ ਉਨ੍ਹਾਂ ਦੇ ਕੀਤੇ ਹੋਏ ਕੰਮ ਦੇ ਆਧਾਰ ‘ਤੇ ਉਨ੍ਹਾਂ ਨੂੰ ਮਿਹਨਤਾਨੇ ਦੀ ਅਦਾਇਗੀ ਕੀਤੀ ਜਾਂਦੀ ਹੈ।
ਸ੍ਰੀ ਯਾਦਵ ਨੇ ਦੱਸਿਆ ਕਿ ਵਿੱਤੀ ਸਾਲ 2015-16 ਲਈ ਮਗਨਰੇਗਾ ਤਹਿਤ ਜ਼ਿਲ੍ਹੇ ਵਿੱਚ ਵੱਖ-ਵੱਖ 1573 ਕੰਮਾਂ ਲਈ 27 ਕਰੋੜ ਦਾ ਅਨੁਮਾਨਿਤ ਬਜਟ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮਗਨਰੇਗਾ ਅਜਿਹੀ ਸਕੀਮ ਹੈ ਜਿਸ ਨਾਲ ਪੇਂਡੂ ਖੇਤਰਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ ਅਤੇ ਲੋੜਵੰਦ ਤੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਗਨਰੇਗਾ ਤਹਿਤ ਛੱਪੜਾਂ ਦਾ ਨਵੀਨੀਕਰਨ, ਖੇਡ ਮੈਦਾਨਾਂ, ਪੰਚਾਇਤ ਘਰਾਂ, ਆਂਗਨਵਾੜੀ ਕੇਂਦਰਾਂ ਦੀ ਮੁਰੰਮਤ ਅਤੇ ਸਾਂਭ-ਸੰਭਾਲ, ਨਹਿਰਾਂ-ਨਾਲਿਆਂ ਦੀ ਸਫ਼ਾਈ ਅਤੇ ਸੜਕਾਂ ਦੀਆਂ ਬਰਮਾਂ ‘ਤੇ ਮਿੱਟੀ ਪਾਉਣ ਵਰਗੇ ਕੰਮ ਕਰਵਾਉਣ ਨੂੰ ਯਕੀਨੀ ਬਣਾਇਆ ਜਾਵੇਗਾ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply