ਅੰਮ੍ਰਿਤਸਰ, 29 ਦਸੰਬਰ ( ਪ੍ਰੀਤਮ ਸਿੰਘ) – ਪ੍ਰਸਿੱਧ ਸੂਫੀ ਗਾਇਕ ਬਾਲੀ ਢਿੱਲੋਂ ਇਕ ਵਾਰ ਫਿਰ ਸ੍ਰੋਤਿਆਂ ਦੀ ਕਚਹਿਰੀ ‘ਚ ਹਾਜ਼ਿਰ ਹੋਇਆ ਹੈ।ਉਹਨਾਂ ਦੁਆਰਾ ਹਾਲ ਹੀ ਵਿੱਚ ਰਿਲੀਜ਼ ਕੀਤੇ ਸਿੰਗਲ ਟਰੈਕ ‘ਸੱਜਣਾਂ ਦੇ ਬੂਹੇ ਤੋਂ ਗਿਆਨ ਹੋ ਗਿਆ’ ਨੂੰ ਭਰ੍ਹਵਾਂ ਹੁੰਘਾਰਾ ਮਿਲ ਰਿਹਾ ਹੈ।ਗਾਇਕ ਬਾਲੀ ਢਿੱਲੋਂ ਅਤੇ ਗੀਤਕਾਰ ਚਰਨ ਲਿਖਾਰੀ ਨਾਲ ਮੁਲਾਕਾਤ ਦੌਰਾਨ ਉਹਨਾਂ ਦੱਸਿਆ ਕਿ ਇਹ ਗੀਤ ‘ਚਰਨ ਲਿਖਾਰੀ’ ਨੇ ਹੀ ਲਿਖਿਆ ਹੈ ਅਤੇ ਪੰਜਆਬ ਦੇ ਬੈਨਰ ਹੇਠ ਹਰਵਿੰਦਰ ਸੱਗੂ ਅਤੇ ਜੈਲਦਾਰ ਪਰਗਟ ਸਿੰਘ ਦੇ ਸਹਿਯੋਗ ਨਾਲ ਸ੍ਰੋਤਿਆਂ ਦੀ ਕਚਹਿਰੀ ‘ਚ ਪੇਸ਼ ਕੀਤਾ ਗਿਆ ਹੈ।ਇਸ ਦਾ ਮਿਊਜ਼ਿਕ ਹੇਪੀ ਸਿੰਘ ਯੂ.ਕੇ. ਵੱਲੋਂ ਤਿਆਰ ਕੀਤਾ ਗਿਆ ਹੈ।ਜਿਕਰਯੋਗ ਹੈ ਕਿ ਬਾਲੀ ਢਿੱਲੋਂ ਪਹਿਲਾਂ ਵੀ ‘ਸਾਨੂੰ ਅੱਲਾ ਵੇਲੇ ਆਗੀ ਤੇਰੀ ਯਾਦ ਵੇ’ ਗੀਤ ਜੋ ਕਿ ਚਰਨ ਲਿਖਾਰੀ ਦਾ ਹੀ ਲਿਖਿਆ ਸੀ, ਰਾਹੀਂ ਪ੍ਰਸਿੱਧੀ ਖੱਟ ਚੁੱਕਾ ਹੈ ਅਤੇ ਅੱਗੇ ਤੋਂ ਵੀ ਅਜਿਹੇ ਹੀ ਮਿਆਰੀ ਗੀਤ ਸ੍ਰੋਤਿਆਂ ਦੀ ਕਚਹਿਰੀ ‘ਚ ਪੇਸ਼ ਕਰਨ ਦਾ ਭਰੋਸਾ ਦਿਵਾਇਆ, ਉਹਨਾ ਦੱਸਿਆ ਕਿ ਜਲਦ ਹੀ ਸੱਜਣਾ ਗੀਤ ਦਾ ਵੀਡੀਓ ਟੀ.ਵੀ. ਚੈਨਲਾਂ ਦਾ ਸ਼ਿੰਗਾਰ ਬਣੇਗਾ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …