ਅੰਮ੍ਰਿਤਸਰ, 28 ਫਰਵਰੀ (ਦੀਪ ਦਵਿੰਦਰ ਸਿੰਘ) – ਵਿੱਦਿਆ ਦੇ ਖੇਤਰ ਵਿਚ ਮੋਹਰੀ ਰੋਲ ਅਦਾ ਕਰਨ ਵਾਲਾ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਅੱਜ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਦੀ ਪ੍ਰਧਾਨਗੀ ਪੰਜਾਬੀ ਅਤੇ ਹਿੰਦੀ ਫਿਲਮਾਂ ਦੇ ਨਾਮਵਰ ਚਿਹਰੇ ਸਵਿੰਦਰ ਮਾਹਲ, ਹਰਦੀਪ ਗਿੱਲ, ਅਨੀਤਾ ਦੇਵਗਨ, ਅਰਵਿੰਦਰ ਸਿੰਘ ਭੱਟੀ, ਸੁਰਿੰਦਰ ਫਰਿਸ਼ਤਾ ਅਤੇ ਦੀਪ ਦੇਵਿੰਦਰ ਸਿੰਘ ਨੇ ਸਾਂਝੇ ਤੌਰ ‘ਤੇ ਕੀਤੀ।ਹਲਕਾ ਅੰਮ੍ਰਿਤਸਰ ਉੱਤਰੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ, ਹਲਕਾ ਪੱਛਮੀ ਦੇ ਵਿਧਾਇਕ ਜਸਬੀਰ ਸਿੰਘ ਸੰਧੂ, ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਅਸ਼ੋਕ ਤਲਵਾੜ, ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ ਦੇ ਧਰਮ ਪਤਨੀ ਸਰਦਾਰਨੀ ਸੁਹਿੰਦਰ ਕੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਸਕੂਲ ਦੇ ਡਾਇਰੈਕਟਰ ਪ੍ਰਤੀਕ ਸਹਿਦੇਵ ਦੇ ਸਵਾਗਤੀ ਸਬਦਾਂ ਨਾਲ ਸ਼ੁਰੂ ਹੋਏ ਇਸ ਸਮਾਗਮ ਵਿੱਚ ਪ੍ਰਿੰਸੀਪਲ ਅੰਕਿਤ ਸਹਿਦੇਵ ਨੇ ਸਕੂਲ ਦੀ ਸਲਾਨਾ ਰੀਪੋਰਟ ਪੇਸ਼ ਕੀਤੀ।
ਫਿਲਮੀ ਅਦਾਕਾਰ ਸਵਿੰਦਰ ਮਾਹਲ ਨੇ ਅੰਮ੍ਰਿਤਸਰ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਹਨਾਂ ਆਪਣੇ ਕੈਰੀਅਰ ਦੀ ਸ਼ੁਰੂਆਤ ਗੁਰੂ ਨਗਰੀ ਤੋਂ ਉਹਨਾਂ ਦੀ ਬਹੁ-ਚਰਚਿਤ ਫਿਲਮ ਪਟਵਾਰੀ ਨਾਲ ਹੀ ਕੀਤੀ ਸੀ।ਹਰਦੀਪ ਗਿੱਲ ਅਤੇ ਅਨੀਤਾ ਦੇਵਗਨ ਨੇ ਵਧਾਈ ਦਿੰਦਿਆ ਕਿਹਾ ਕਿ ਇਹ ਸਕੂਲ ਉਹਨਾਂ ਦੇ ਥਿਏਟਰ ਗਰੁੱਪ ਦੀ ਕਰਮ ਭੂਮੀ ਰਿਹਾ ਹੈ।ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ, ਵਿਧਾਇਕ ਜਸਬੀਰ ਸਿੰਘ ਸੰਧੂ ਅਤੇ ਸੁਹਿੰਦਰ ਕੌਰ ਨੇ ਵੀ ਸਕੂਲ ਸਟਾਫ ਦੀ ਸਰਾਹਨਾ ਕਰਦਿਆਂ ਕਿਹਾ ਕਿ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਸਮੇਂ ਦੀ ਮੁੱਖ ਲੋੜ ਹੈ।ਮੋਹਿਤ ਸਹਿਦੇਵ ਅਤੇ ਕੋਮਲ ਸਹਿਦੇਵ ਨੇ ਧੰਨਵਾਦ ਕੀਤਾ।
ਇਸ ਮੌਕੇ ਸੁਮੀਤ ਸਿੰਘ, ਨਾਵਲਕਾਰ ਵਜੀਰ ਸਿੰਘ ਰੰਧਾਵਾ, ਚੰਦਰ ਪ੍ਰਕਾਸ਼, ਸੁਭਾਸ਼ ਪਰਿੰਦਾ, ਨਵਦੀਪ ਕੁਮਾਰ, ਪਰਮਜੀਤ ਕੌਰ, ਤ੍ਰਿਪਤਾ ਮੈਮ, ਪੂਨਮ ਸ਼ਰਮਾ, ਸ਼ਮੀ ਮਹਾਜਨ, ਮੀਨਾਕਸ਼ੀ ਮਿਸ਼ਰਾ, ਨੀਤੂ ਪਰਿੰਦਾ, ਕਮਲਜੋਤ, ਰਿੰਪੀ, ਸ਼ਿਖਾ ਭਲਾ, ਰਵਨੀਤ, ਹਰਜੀਤ ਕੌਰ, ਮੀਨਾਕਸ਼ੀ ਟਾਂਗਰੀ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਅਧਿਆਪਕ, ਮਾਪੇ ਅਤੇ ਵਿਦਿਆਰਥੀ ਹਾਜ਼ਰ ਸਨ।