ਅੰਮ੍ਰਿਤਸਰ, 28 ਫਰਵਰੀ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿੱਚ ਬਸ-ਡਰਾਇਵਰਾਂ ਲਈ ਸੜਕ ਸੁਰੱਖਿਆ ਹਫ਼ਤਾ ਦੇ ਅਧੀਨ ਪ੍ਰਿੰਸੀਪਲ ਡਾ: ਅੰਜ਼ਨਾ ਗੁਪਤਾ ਜੀ ਦੀ ਅਗਵਾਈ ਹੇਠ ਇਕ ਸੈਮੀਨਾਰ ਲਗਾਇਆ ਗਿਆ।ਇਸ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਇੰਚਾਰਜ਼ ਐਜੂਕੇਸ਼ਨਲ ਸੈਲ ਸਬ-ਇੰਸਪੈਕਟਰ ਦਲਜੀਤ ਸਿੰਘ ਅਤੇ ਹੈਡ ਕਾਂਸਟੇਬਲ ਸਰਦਾਰ ਸਲਵੰਤ ਸਿੰਘ ਅਤੇ ਮਹਿਲਾ ਅਧਿਕਾਰੀ ਲਵਪ੍ਰੀਤ ਕੌਰ ਨੇ ਸ਼ਿਰਕਤ ਕੀਤੀ ।
ਪ੍ਰਿੰ: ਡਾ: ਅੰਜ਼ਨਾ ਗੁਪਤਾ ਨੇ ਮਹਿਮਾਨਾਂ ਦਾ ਸੁਆਗਤ ਕਰਦਿਆਂ ਆਖਿਆ ਕਿ ਆਵਾਜਾਈ ਦੇ ਸਾਧਨ ਵਿਗਿਆਨ ਦੀ ਅਦਭੁੱਦ ਦੇਣ ਹਨ।ਇਹਨਾਂ ਦੀ ਵਰਤੋਂ ਸਾਵਧਾਨੀ ਨਾਲ ਨਾ ਕੀਤੀ ਜਾਵੇ ਤਾਂ ਇਹ ਮਨੁੱਖ ਲਈ ਜਾਨਲੇਵਾ ਸਾਬਤ ਹੁੰਦੇ ਹਨ ਅਤੇ ਪ੍ਰਤੀ ਦਿਨ ਅਨੇਕਾਂ ਲੋਕ ਸੜਕ ਦੁਰਘਟਨਾਵਾਂ ਦਾ ਸ਼ਿਕਾਰ ਹੁੰਦੇ ਹਨ।ਕੁੱਝ ਤਾਂ ਆਪਣੀ ਜਾਨ ਤੋਂ ਵੀ ਹੱਥ ਧੋ ਬੈਠਦੇ ਹਨ ਜਾਂ ਕਈ ਹਮੇਸ਼ਾਂ ਲਈ ਦਿਵਿਆਂਗ ਹੋ ਜਾਂਦੇ ਹਨ।ਇਹਨਾਂ ਦੁਰਘਟਨਾਵਾਂ ਦਾ ਮੁੱਖ ਕਾਰਨ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣ ਅਤੇ ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਰਨਾ ਹੈ।ਉਹਨਾ ਨੇ ਬੱਚਿਆਂ ਨੂੰ ਵਾਹਨ ਸਾਵਧਾਨੀ ਨਾਲ ਚਲਾਉਣ ਦੀ ਪ੍ਰੇਰਨਾ ਦਿੱਤੀ ।
ਸਕੂਲ ਦੇ ਵੈਨ-ਡਰਾਇਵਰਾਂ ਨੂੰ ਸੰਬੋਧਨ ਕਰਦੇ ਹੋਏ ਦਲਜੀਤ ਸਿੰਘ ਨੇ ਕਿਹਾ ਕਿ ਸੜਕ ਸੁਰੱਖਿਆ ਦਾ ਪਾਲਨ ਕਰਨਾ ਸਭ ਲਈ ਅਤਿ ਜਰੂਰੀ ਹੈ।ਦਿਨ ਪ੍ਰਤੀ ਦਿਨ ਸੜਕਾਂ ਤੇ ਵਾਹਨਾਂ ਦੀ ਸੰਖਿਆ ਵੱਧਦੀ ਜਾ ਰਹੀ ਹੈ ਅਤੇ ਹਰ ਵਿਅਕਤੀ ਨੂੰ ਆਪਣੇ ਨਿਸ਼ਚਿਤ ਸਥਾਨ ‘ਤੇ ਪਹੁੰਚਣ ਦੀ ਜਲਦੀ ਹੁੰਦੀ ਹੈ।ਜਿਸ ਕਾਰਨ ਅਕਸਰ ਕਈ ਲੋਕ ਤੇਜ਼ ਗਤੀ ਨਾਲ ਵਾਹਨ ਚਲਾਉਂਦੇ ਹੋਏ ਆਪਣੇ ਅਤੇ ਦੂਸਰਿਆਂ ਲਈ ਖ਼ਤਰੇ ਦਾ ਕਾਰਨ ਬਣ ਜਾਂਦੇ ਹਨ।ਸਮੇਂ ਤੋਂ ਪਹਿਲਾਂ ਘਰੋਂ ਨਿਕਲ ਕੇ ਗਤੀ ਸੀਮਾਂ ਦਾ ਧਿਆਨ ਰਹੇ ਤੇ ਦੁਰਘਟਨਾਵਾਂ ਤੋਂ ਬਚਿਆ ਜਾ ਸਕੇ।ਵਾਹਨ ਚਲਾਉਣ ਤੋਂ ਪਹਿਲਾਂ ਕਿਸੇ ਵੀ ਪ੍ਰਕਾਰ ਦਾ ਨਸ਼ਾ ਨਾ ਕੀਤਾ ਜਾਵੇ।ਚਾਰ ਪਹੀਆਂ ਵਾਹਨ ਚਲਾਉਂਦੇ ਸਮੇਂ ਸੀਟ ਬੈਲਟ ਅਤੇ ਦੋ ਪਹੀਆ ਚਲਾਉਂਦੇ ਸਮੇਂ ਹੈਲਮਟ ਦਾ ਪ੍ਰਯੋਗ ਜ਼ਰੂਰ ਕੀਤਾ ਜਾਵੇ।ਮਾਂ-ਬਾਪ ਇਸ ਗੱਲ ਦਾ ਧਿਆਨ ਰੱਖਣ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਦੋ ਪਹੀਆਂ ਅਤੇ ਚਾਰ ਪਹੀਆਂ ਕੋਈ ਵੀ ਵਾਹਨ ਚਲਾਉਣ ਨਾ ਦਿੱਤਾ ਜਾਵੇ।ਵਾਹਨ ਚਲਾਉਂਦੇ ਸਮੇਂ ਸੜਕ ਸੁਰੱਖਿਆ ਚਿੰਨ੍ਹਾ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਵੇ ਅਤੇ ਕਦੇ ਵੀ ਲਾਲ ਬੱਤੀ ਨੂੰ ਪਾਰ ਨਾ ਕਰੋ।ਸਲਵੰਤ ਸਿੰਘ ਨੇ ਵੀ ਬੱਸ-ਡਰਾਇਵਰਾਂ ਨੂੰ ਸੜਕ ਸੁਰੱਖਿਆ ਦੇ ਨਿਯਮਾਂ ਦੀ ਜਾਣਕਾਰੀ ਦਿੱਤੀ ਅਤੇ ਸਾਵਧਾਨੀ ਨਾਲ ਵਾਹਨ ਚਲਾਉਣ ਦੀ ਹਦਾਇਤ ਦਿੱਤੀ।ਡਾ: ਅੰਜਨਾ ਗੁਪਤਾ ਨੇ ਦੋਵਾਂ-ਬੁਲਾਰਿਆਂ ਦਾ ਧੰਨਵਾਦ ਕੀਤਾ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …