ਸੰਗਰੂਰ, 2 ਮਾਰਚ (ਜਗਸੀਰ ਲੌਂਗੋਵਾਲ) – ਸਥਾਨਕ ਲੋਕ ਕਲਾ ਮੰਚ ਵੈਲਫੇਅਰ ਕਮੇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 2024 ਦਾ ਸੰਗੀਤਕ ਕੈਲੰਡਰ ਰਲੀਜ਼ ਕੀਤਾ।ਇਸ ਸੰਗੀਤਕ ਕੈਲੰਡਰ ਵਿੱਚ ਸੰਗੀਤ ਖੇਤਰ ਨਾਲ ਸਬੰਧਤ ਵੱਖ-ਵੱਖ ਕਲਾਕਾਰਾਂ ਅਤੇ ਫਿਲਮੀ ਅਦਾਕਾਰਾਂ ਦੀਆਂ ਫੋਟੋਆਂ ਲਗਾਈਆਂ ਗਈਆਂ ਹਨ।ਮੰਚ ਦੇ ਸਰਪ੍ਰਸਤ ਐਡਵੋਕੇਟ ਗੋਰਵ ਗੋਇਲ ਅਤੇ ਮੰਚ ਪ੍ਰਧਾਨ ਅਸ਼ੋਕ ਮਸਤੀ ਨੇ ਦੱਸਿਆ ਕਿ 2024 ਦੇ ਸੰਗੀਤਕ ਕੈਲੰਡਰ ਨੂੰ ਹਲਕਾ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਵਲੋਂ ਜਾਰੀ ਕੀਤਾ ਗਿਆ।ਇਸ ਸਮੇਂ ਮਸ਼ਹੂਰ ਗਾਇਕ ਬਾਪੂ ਗੁਰਦਿਆਲ ਨਿਰਮਾਣ ਧੂਰੀ, ਪ੍ਰਸਿੱਧ ਗਾਇਕ ਹਾਕਮ ਬਖਤੜੀਵਾਲਾ, ਲਵਲੀ ਨਿਰਮਾਣ ਧੂਰੀ, ਫਿਲਮੀ ਅਦਾਕਾਰ ਟੀਟਾ ਵੈਲੀ ਸੰਗਰੂਰ, ਗਾਇਕ ਰਣਜੀਤ ਮਣੀ ਤੋਂ ਇਲਾਵਾ ਰਾਜ ਕੁਮਾਰ ਸ਼ਰਮਾ ਪ੍ਰਧਾਨ ਮਹਾਂਕਾਲੀ ਮੰਦਿਰ ਕਮੇਟੀ ਲਹਿਰਾਗਾਗਾ, ਸੀਨੀਅਰ ਆਗੂ ਦੀਪਕ ਜੈਨ, ਗੁਰਪਿਆਰ ਕਾਲਬੰਜਾਰਾ, ਮੰਚ ਸੰਚਾਲਕ ਕੁਲਵੰਤ ਉੱਪਲੀ ਸੰਗਰੂਰ, ਫਿਲਮੀ ਅਦਾਕਾਰ ਅਤੇ ਗਾਇਕ ਕਰਮਰਾਜ ਕਰਮਾਂ, ਗਾਇਕ ਮੰਗਲ ਮੰਗੀ ਯਮਲਾ, ਬਲਬੀਰ ਚੋਟੀਆਂ ਤੇ ਗਾਇਕਾ ਜੈਸਮੀਨ ਚੋਟੀਆਂ ਆਦਿ ਹਾਜ਼ਰ ਸਨ।
Check Also
ਛੇਵੇਂ ਪਾਤਸ਼ਾਹ ਵੱਲੋਂ ਪਹਿਲੀ ਜੰਗ ਫ਼ਤਹਿ ਕਰਨ ਦੀ ਯਾਦ ’ਚ ਸਜਾਇਆ ਨਗਰ ਕੀਰਤਨ
ਅੰਮ੍ਰਿਤਸਰ, 13 ਜੂਨ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਮੁਗਲ …