Monday, July 8, 2024

ਖ਼ਾਲਸਾ ਕਾਲਜ ਵੂਮੈਨ ਵਿਖੇ ‘ਡਾਟਾ ਸੁਰੱਖਿਆ ਅਤੇ ਸਥਾਨੀਕਰਨ’ ’ਤੇ ਸੈਮੀਨਾਰ

ਅੰਮ੍ਰਿਤਸਰ, 2 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੁਮੈਨ ਦੇ ਕੰਪਿਊਟਰ ਸਾਇੰਸ ਵਿਭਾਗ ਵਲੋਂ ‘ਡਾਟਾ ਪ੍ਰੋਟੈਕਸ਼ਨ ਅਤੇ ਲੋਕਲਾਈਜ਼ੇਸ਼ਨ’ ਵਿਸ਼ੇ ’ਤੇ ਆਈ.ਸੀ.ਐਸ.ਐਸ.ਆਰ ਦੇ ਸਹਿਯੋਗ ਨਾਲ ਸੈਮੀਨਾਰ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ: ਸੁਰਿੰਦਰ ਕੌਰ ਨੇ ਕਿਹਾ ਕਿ ਵਰਕਸ਼ਾਪ ਦਾ ਮੁੱਖ ਉਦੇਸ਼ ਆਈ.ਸੀ.ਐਸ.ਐਸ.ਆਰ ਪ੍ਰੋਜੈਕਟ ਦੀਆਂ ਖੋਜ਼ਾਂ ਅਤੇ ਨਿਰੀਖਣਾਂ ਨੂੰ ਪ੍ਰਸਾਰਿਤ ਕਰਨਾ ਸੀ।ਜਿਸ ਦਾ ਸਿਰਲੇਖ ‘ਪੰਜਾਬ ਦੀ ਬਾਰਡਰ ਬੈਲਟ ’ਚ ਵੱਸਦੇ ਅੰਡਰਪ੍ਰੀਵਿਲੇਜਡ’ ਸੋਸਾਇਟੀ ਦੇ ਡੇਟਾ ਪ੍ਰੋਟੈਕਸ਼ਨ ਅਤੇ ਪ੍ਰਾਈਵੇਸੀ ਦੀ ਉਲੰਘਣਾ ’ਤੇ ਆਧਾਰਿਤ ਇਕ ਅਨੁਭਵੀ ਅਧਿਐਨ ਸੀ।
ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਆਪਣੇ ਉਦਘਾਟਨੀ ਭਾਸ਼ਣ ’ਚ ਕਿਹਾ ਕਿ ਡੇਟਾ ਦੇ ਤੇਜ਼ੀ ਨਾਲ ਵਾਧੇ ਨੇ ਨਵੀਆਂ ਚੁਣੌਤੀਆਂ ਪੈਦਾ ਕੀਤੀਆਂ ਹਨ ਅਤੇ ਡੇਟਾ ਦੀ ਸੁਰੱਖਿਆ ਸਾਰੇ ਸਮਾਜਾਂ ’ਚ ਇੱਕ ਵੱਡਾ ਮੁੱਦਾ ਬਣ ਗਈ ਹੈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸਜ਼ ਵਿਭਾਗ ਮੁੱਖੀ ਡਾ. ਹਰਦੀਪ ਸਿੰਘ ਨੇ ਆਪਣੇ ਮੁੱਖ ਭਾਸ਼ਣ ’ਚ ਡੇਟਾ ਅਤੇ ਸਥਾਨਕੀਕਰਨ ਦੀ ਸੁਰੱਖਿਆ ਲਈ ਵੱਖ-ਵੱਖ ਢੰਗਾਂ ਅਤੇ ਤਕਨੀਕਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ।
ਇਸ ਮੌਕੇ ਡਾ. ਕੁਲਜੀਤ ਕੌਰ, ਡਾ. ਪਰਮਿੰਦਰ ਕੌਰ, ਡਾ. ਅਮਿਤ ਕੌਟਸ, ਡਾ. ਬਲਜੀਤ ਕੌਰ, ਡਾ. ਰਾਕੇਸ਼ ਕੁਮਾਰ ਅਤੇ ਨਨਜੀਤ ਸਿੰਘ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …