ਅੰਮ੍ਰਿਤਸਰ, 4 ਮਾਰਚ (ਦੀਪ ਦਵਿੰਦਰ ਸਿੰਘ) – ਦੱਖਣੀ ਏਸ਼ੀਆ ਦੇ ਇਸ ਖਿੱਤੇ ਵਿੱਚ ਅਮਨ, ਸ਼ਾਂਤੀ ਅਤੇ ਵਿਕਾਸ ਨੂੰ ਮੁਖ ਰੱਖਦਿਆਂ ਲਹਿੰਦੇ ਪੰਜਾਬ ਦੇ ਲਾਹੌਰ ਸ਼ਹਿਰ ਵਿੱਚ ਕਰਵਾਈ ਜਾਣ ਵਾਲੀ ਵਰਲਡ ਪੰਜਾਬੀ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਚੜ੍ਹਦੇ ਪੰਜਾਬ ਤੋਂ ਇਕਵੰਜਾ ਮੈਂਬਰੀ ਵਫਦ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਰਵਾਨਾ ਹੋਇਆ।
ਕੇਂਦਰੀ ਸਭਾ ਦੇ ਸਕੱਤਰ ਦੀਪ ਦੇਵਿੰਦਰ ਸਿੰਘ ਵਲੋਂ ਮਿਲੀ ਜਾਣਕਾਰੀ ਅਨੁਸਾਰ ਸਾਹਿਤਕਾਰਾਂ ਦੇ ਵਫਦ ਵਲੋਂ ਸਥਾਨਕ ਗੋਲਡਨ ਗੇਟ `ਤੇ ਗੱਲਬਾਤ ਕਰਦਿਆਂ ਕੇਂਦਰੀ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਰਨਲ ਸਕੱਤਰ ਸੁਸ਼ੀਲ ਦੁਸਾਂਝ, ਸ਼ਰੋਮਣੀ ਸ਼ਾਇਰ ਬਲਵਿੰਦਰ ਸੰਧੂ, ਸ਼ਾਇਰ ਜੈਨਇੰਦਰ ਚੌਹਾਨ ਅਤੇ ਹੁਣ ਪਰਚੇ ਦੀ ਸੰਪਾਦਕ ਕਮਲ ਦੁਸਾਂਝ ਨੇ ਕਿਹਾ ਕਿ ਲਹਿੰਦੇ ਪੰਜਾਬ ਦੇ ਲਹੌਰ ਸ਼ਹਿਰ ਵਿੱਚ ਹੋ ਰਹੀ।ਇਸ ਤਿੰਨ ਰੋਜ਼ਾ ਕਾਨਫਰੰਸ ਵਿੱਚ ਸਾਹਿਤਕਾਰਾਂ ਦਾ ਇਕਵੰਜਾ ਮੈਂਬਰੀ ਵਫਦ ਹਿੱਸਾ ਲੈਣ ਲਈ ਜਾ ਰਿਹਾ ਹੈ।ਉਹਨਾਂ ਦੱਸਿਆ ਕਿ ਵੱਖ-ਵੱਖ ਮੁਲਕਾਂ ਤੋਂ ਹਿੱਸਾ ਲੈ ਰਹੇ ਪੰਜਾਬੀ ਵਿਦਵਾਨ ਇਸ ਖਿੱਤੇ ਦੀ ਤਰੱਕੀ ਅਤੇ ਖੁਸ਼ਹਾਲੀ ਦੇ ਨਾਲ-ਨਾਲ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਵਿਚਾਰ ਚਰਚਾ ਦੌਰਾਨ ਸਾਂਝੀ ਰਾਏ ਉਸਾਰਨਗੇ।
ਉਹਨਾਂ ਇਹ ਵੀ ਦੱਸਿਆ ਕਿ ਇਸ ਵਫਦ ਵਿੱਚ ਹੋਰਨਾਂ ਤੋਂ ਇਲਾਵਾ ਪੰਜਾਬੀ ਸ਼ਾਇਰ ਗੁਰਭਜਨ ਗਿੱਲ, ਪ੍ਰਸਿੱਧ ਗਾਇਕ ਪੰਮੀ ਬਾਈ, ਗਾਇਕ ਰਵਿੰਦਰ ਗਰੇਵਾਲ, ਸਹਿਜ ਪ੍ਰੀਤ ਮਾਂਗਟ, ਫਿਲਮੀ ਅਦਾਕਾਰ ਸੁਨੀਤਾ ਧੀਰ, ਅਨੀਤਾ ਸਬਦੀਸ਼, ਗੁਰਚਰਨ ਕੌਰ ਕੋਚਰ, ਡਾ. ਸੀਮਾ ਗਰੇਵਾਲ, ਜਗਤਾਰ ਭੁੱਲਰ ਅਤੇ ਦਲਜੀਤ ਸਿੰਘ ਸਾਹੀ ਵੀ ਇਸ ਵਫਦ ਦਾ ਹਿੱਸਾ ਹਨ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …