ਅੰਮ੍ਰਿਤਸਰ, 9 ਮਾਰਚ (ਸੁਖਬੀਰ ਸਿੰਘ) – ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਜੀਆਂ ਦੀਆਂ ਹਦਾਇਤਾਂ ਅਨੁਸਾਰ ਸ੍ਰੀਮਤੀ ਹਰਪ੍ਰੀਤ ਕੌਰ ਰੰਧਾਵਾ ਮਾਨਯੋਗ ਜਿਲ੍ਹਾ ਅਤੇ ਸੈਸ਼ਨ-ਕਮ-ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਦੀ ਰਹਿਨੁਮਾਈ ਹੇਠ ਅਤੇ ਸ੍ਰੀ ਰਸ਼ਪਾਲ ਸਿੰਘ ਸਿਵਲ ਜੱਜ-ਸਹਿਤ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਦੇ ਯਤਨਾਂ ਸਦਕਾ ਅੱਜ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ।ਇਹ ਨੈਸ਼ਨਲ ਲੋਕ ਅਦਾਲਤ ਜ਼ਿਲ੍ਹਾ ਕਚਹਿਰੀਆਂ ਅੰਮ੍ਰਿਤਸਰ ਅਤੇ ਇਸ ਦੇ ਨਾਲ ਤਹਿਸੀਲ ਅਜਨਾਲਾ ਅਤੇ ਬਾਬਾ ਬਕਾਲਾ ਸਾਹਿਬ ਵਿਖੇ ਵੀ ਲਗਾਈ ਗਈ।ਇਸ ਨੈਸ਼ਨਲ ਲੋਕ ਅਦਾਲਤ ਵਿੱਚ ਚੈਕ, ਬੈਂਕਾਂ, ਜ਼ਮੀਨੀ ਵਿਵਾਦਾਂ, ਘਰੇਲੂ ਝਗੜਿਆਂ ਅਤੇ ਹੋਰ ਤਕਰੀਬਨ ਸਾਰੇ ਕਿਸਮਾਂ ਦੇ ਕੇਸਾਂ ਦਾ ਨਿਪਟਾਰਾ ਕੀਤਾ ਗਿਆ।ਇਸ ਨੈਸ਼ਨਲ ਲੋਕ ਅਦਾਲਤ ਦੀ ਵੱਧ ਤੋਂ ਵੱਧ ਸਫਲਤਾ ਲਈ ਜ਼ਿਲ੍ਹਾ ਕਚਹਿਰੀਆਂ ਅੰਮ੍ਰਿਤਸਰ ਅਤੇ ਤਹਿਸੀਲਾਂ ਅਜਨਾਲਾ ਅਤੇ ਬਾਬਾ ਬਕਾਲਾ ਸਾਹਿਬ ਵਿੱਚ ਕੁੱਲ 49 ਬੈਂਚ ਬਣਾਏ ਗਏ ਸਨ।ਜਿਸ ਵਿਚੋਂ 23 ਬੈਂਚ ਅੰਮ੍ਰਿਤਸਰ ਅਦਾਲਤ, 1 ਬੈਂਚ ਸਥਾਈ ਲੋਕ ਅਦਾਲਤ, 2 ਬੈਂਚ ਅਜਨਾਲਾ ਅਤੇ 2 ਬੈਂਚ ਬਾਬਾ ਬਕਾਲਾ ਸਾਹਿਬ ਤਹਿਸੀਲਾਂ ਵਿੱਚ ਲਗਾਏ ਗਏ।
ਇਸ ਤੋਂ ਇਲਾਵਾ ਰੇਵਿਨਿਊ ਅਦਾਲਤਾਂ ਵਲੋਂ ਅਪਣੇ ਪੱਧਰ ‘ਤੇ 17 ਲੋਕ ਅਦਾਲਤ ਬੈਂਚ ਲਗਾਏ ਗਏ।ਪੁਲਿਸ ਵਿਭਾਗ ਵਲੋਂ ਵੀ ਮਹਿਲਾ ਕਾਉਂਸਲਿੰਗ ਸੈਲਾਂ ਵਿੱਚ 4 ਬੈਂਚ ਪਰਿਵਾਰਿਕ ਝਗੜਿਆਂ ਦੇ ਨਿਪਟਾਰੇ ਵਾਸਤੇ ਲਗਾਏ ਗਏ।ਇਸ ਦੇ ਨਾਲ ਹੀ ਕੋਪਰੇਟਿਵ ਸੋਸਾਇਟੀ ਵਲੋਂ 1 ਲੋਕ ਅਦਾਲਤ ਬੈਂਚ ਲਗਾਇਆ ਗਿਆ।
ਇਸ ਨੈਸ਼ਨਲ ਲੋਕ ਅਦਾਲਤ ਦੇ ਸਾਰੇ ਬੈਂਚਾਂ ਵਲੋਂ ਕੁੱਲ 31936 ਕੇਸ ਸੁਣਵਾਈ ਵਾਸਤੇ ਰੱਖੇੇ ਗਏ ਸਨ, ਜਿਹਨਾਂ ਵਿਚੋਂ 23272 ਕੇਸਾਂ ਦਾ ਆਪਸੀ ਜ਼ ਨਾਲ ਨਿਪਟਾਰਾ ਕਿਤਾ ਗਿਆ।ਇਸ ਦੋਰਾਨ ਜਿਲ੍ਹਾ ਅਤੇ ਸੈਸ਼ਨ ਜੱਜ ਸ੍ਰੀਮਤੀ ਹਰਪ੍ਰੀਤ ਕੌਰ ਰੰਧਾਵਾ ਵਲੋਂ ਲੋਕਾਂ ਨੂੰ ਲੋਕ ਅਦਾਲਤ ਦੇ ਮਹੱਤਵ ਤੋ ਜਾਣੂ ਕਰਵਾਇਆ ਗਿਆ।ਲੋਕ ਅਦਾਲਤ ਵਿੱਚ ਦੋਵਾਂ ਧਿਰਾਂ ਦਾ ਰਾਜ਼ੀਨਾਮੇ ਤਹਿਤ ਫੈਸਲਾ ਕਰਵਾਇਆ ਜਾਂਦਾ ਹੈ।ਲੋਕ ਅਦਾਲਤਾਂ ਰਾਹੀਂ ਸੱਸਤਾ ਤੇ ਛੇਤੀ ਇਨਸਾਫ ਮਿਲਦਾ ਹੈ।ਲੋਕ ਅਦਾਲਤਾਂ ਦੇ ਫੈਸਲੇ ਦੀ ਕੋਈ ਅਪੀਲ ਨਹੀ ਹੁੰਦੀ।ਦੋਹਾਂ ਧਿਰਾਂ ਵਿੱਚ ਪਿਆਰ ਵੱਧਦਾ ਹੈ।
ਸ਼੍ਰੀ ਰਸ਼ਪਾਲ ਸਿੰਘ ਸਿਵਲ ਜੱਜ ਸੀਨੀਅਰ ਡਵੀਜ਼ਨ ਵਲੋਂ ਇਹ ਸੁਨੇਹਾ ਦਿੱਤਾ ਗਿਆ ਕੀ ਲੋਕ ਅਦਾਲਤ ਜਿਸ ਨੂੰ ਦੂਜੇ ਸ਼ਬਦਾਂ ਵਿੱਚ ਲੋਕ ਨਿਆਇਕ ਪ੍ਰਣਾਲੀ ਵੀ ਆਖਿਆ ਜਾਂਦਾ ਹੈ ਦੇ ਰਾਹੀਂ ਆਮ ਜਨਤਾ ਆਪਣੇ ਵਿਚਾਰ ਖੁੱਲ ਕੇ ਆਪਣੇ ਝਗੜਿਆਂ ਸਬੰਧੀ ਸਬੰਧਤ ਅਦਾਲਤ ਜਿਥੇ ਉਹਨਾ ਦਾ ਕੇਸ ਲੰਬਿਤ ਹੈ, ਬਗੈਰ ਕਿਸੇ ਵਕੀਲ ਸਾਹਿਬਾਨ ਤੋਂ ਰੱਖ ਸਕਦੇ ਹਨ ਅਤੇ ਇਹਨਾਂ ਲੋਕ ਅਦਾਲਤਾਂ ਦੇ ਰਾਹੀਂ ਆਪਣੇ ਝਗੜੇ ਸ਼ਾਂਤਮਈ ਢੰਗ ਨਾਲ, ਸ਼ਾਂਤ-ਮਈ ਵਾਤਾਵਰਨ ਵਿੱਚ ਮੁਕਾ ਸਕਦੇ ਹਨ।ਇਸ ਤਰ੍ਹਾਂ ਜਦੋਂ ਸ਼ਾਂਤਮਈ ਢੰਗ ਨਾਲ ਕੇਸਾਂ ਦਾ ਨਿਪਟਾਰਾ ਹੁੰਦਾ ਹੇ ਤਾਂ ਸਮਾਜ ਵਿੱਚ ਇਹ ਸੰਦੇਸ਼ ਪਹੁੰਚਦਾ ਹੇ ਕਿ ਲੜਾਈ ਝਗੜੀਆਂ ਵਿੱਚ ਕੁੱਝ ਨਹੀ ਰੱਖੀਆਂ ਅਤੇ ਜੋ ਜਿੰਦਗੀ ਪ੍ਰਮਾਤਮਾ ਨੇ ਸਾਨੂੰ ਬਖਸ਼ੀ ਉਸਨੂੰ ਬਗੈਰ ਕਿਸੇ ਡਰ ਜਾਂ ਹੋਰ ਕਾਰਨਾਂ ਤੋਂ ਬਤੀਤ ਕਰ ਸਕਦੇ ਹਾਂ।
Check Also
ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ
ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …