Saturday, September 19, 2026

ਪ੍ਰੈਸ ਕਲੱਬ ਚੋਣਾਂ – ਦੂਜੇ ਦਿਨ 9 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਕਾਗਜ਼

ਕੱਲ 12.00 ਵਜੇ ਤੱਕ ਲਏ ਜਾ ਸਕਦੇ ਹਨ ਨਾਮ ਵਾਪਿਸ

ਅੰਮ੍ਰਿਤਸਰ, 12 ਮਾਰਚ (ਸੁਖਬੀਰ ਸਿੰਘ) – ਪ੍ਰੈਸ ਕਲੱਬ ਅੰਮ੍ਰਿਤਸਰ ਦੀਆਂ 17 ਮਾਰਚ ਨੂੰ ਹੋ ਰਹੀਆਂ ਚੋਣਾਂ ਲਈ ਨਾਮਜ਼ਦਗੀ ਕਾਗਜ਼ਾਤ ਭਰਨ ਦੇ ਦੂਜੇ ਦਿਨ 9 ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖਲ ਕਰਵਾਈਆਂ।ਅੱਜ ਨਾਮਜ਼ਦਗੀਆਂ ਭਰਨ ਦਾ ਆਖਰੀ ਦਿਨ ਸੀ ਅਤੇ ਕੱਲ ਮਿਤੀ 13 ਮਾਰਚ ਨੂੰ ਬਾਅਦ ਦੁਪਹਿਰ 12.00 ਵਜੇ ਤੱਕ ਆਪਣੇ ਨਾਮ ਵਾਪਿਸ ਲਏ ਜਾ ਸਕਦੇ ਹਨ।ਇਸ ਉਪਰੰਤ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਜਾਵੇਗਾ ਅਤੇ ਉਨਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਜਾਣਗੇ।
ਅੱਜ ਜਿਲ੍ਹਾ ਲੋਕ ਸੰਪਰਕ ਦਫਤਰ ਵਲੋਂ ਜਾਰੀ ਬਿਆਨ ਅਨੁਸਾਰ ਪ੍ਰਧਾਨਗੀ ਅਹੁੱਦੇ ਲਈ ਜਸਬੀਰ ਸਿੰਘ ਪੱਟੀ, ਜਨਰਲ ਸਕੱਤਰ ਲਈ ਮਮਤਾ ਸ਼ਰਮਾ, ਜਾਇੰਟ ਸਕੱਤਰ ਲਈ ਰਾਜੀਵ ਕੁਮਾਰ ਸ਼ਰਮਾ, ਸਕੱਤਰ ਲਈ ਜੋਗਿੰਦਰ ਜੌੜਾ ਅਤੇ ਹਰੀਸ਼ ਕੁਮਾਰ, ਸੀਨੀਅਰ ਮੀਤ ਪ੍ਰਧਾਨ ਲਈ ਰਾਜੇਸ਼ ਕੁਮਾਰ, ਜੂਨੀਅਰ ਮੀਤ ਪ੍ਰਧਾਨ ਲਈ ਪ੍ਰਿਥੀਪਾਲ ਸਿੰਘ ਅਤੇ ਖਜਾਨਚੀ ਲਈ ਵਿਸ਼ਾਲ ਕੁਮਾਰ ਅਤੇ ਕਮਲ ਕੋਹਲੀ ਨੇ ਆਪਣੇ ਕਾਗਜ਼ਾਤ ਦਾਖਲ ਕੀਤੇ ਹਨ।
ਕਮੇਟੀ ਮੈਂਬਰਾਂ ਵਲੋਂ ਇਸ ਸਮੇਂ ਕੁੱਝ ਪੱਤਰਕਾਰਾਂ ਦੀ ਮੰਗ ‘ਤੇ ਇਹ ਫੈਸਲਾ ਵੀ ਕੀਤਾ ਕਿ ਜਿੰਨਾ ਪੱਤਰਕਾਰਾਂ ਨੇ ਵੋਟ ਲਈ ਅਪਲਾਈ ਕੀਤਾ ਸੀ ਅਤੇ ਉਹ ਵੋਟਰ ਬਣਨ ਦੀਆਂ ਸ਼ਰਤਾਂ ਵੀ ਪੂਰੀਆਂ ਕਰਦੇ ਹਨ, ਪਰ ਕਿਸੇ ਕਾਰਨ ਉਨਾਂ ਦੀ ਵੋਟ ਨਹੀਂ ਬਣ ਸਕੀ, ਉਹ ਆਪਣਾ ਦਾਅਵਾ 13 ਮਾਰਚ ਨੂੰ ਸਵੇਰੇ 10.00 ਤੋਂ 12.00 ਵਜੇ ਤੱਕ ਕਮੇਟੀ ਮੈਂਬਰਾਂ ਅੱਗੇ ਆਪਣਾ ਪੱਖ ਸਬੂਤਾਂ ਸਮੇਤ ਰੱਖ ਸਕਦੇ ਹਨ, ਜਿਸ ਅਧਾਰ ‘ਤੇ ਵੋਟ ਦਾ ਫੈਸਲਾ ਕਰ ਲਿਆ ਜਾਵੇਗਾ।ਇਸੇ ਦੌਰਾਨ ਸਮੂਹ ਉਮੀਦਵਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ 12.00 ਵਜੇ ਦਫ਼ਤਰ ‘ਚ ਹਾਜ਼ਰ ਹੋਣ ਤਾਂ ਜੋ ਚੋਣ ਨਿਸ਼ਾਨਾਂ ਦੀ ਵੰਡ ਕੀਤੀ ਜਾ ਸਕੇ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …