ਅੰਮ੍ਰਿਤਸਰ, 12 ਮਾਰਚ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਯੁਵਕ ਸੇਵਾਵਾਂ ਵਿਭਾਗ ਨਾਲ ਸਬੰਧਤ ਪੇਂਡੂ ਯੂਥ ਕਲੱਬਾਂ ਨੂੰ ਹੋਰ ਕਾਰਜ਼ਸ਼ੀਲ ਕਰਨ ਲਈ ਕਈ ਕਦਮ ਚੁੱਕੇ ਜਾ ਰਹੇ ਹਨ।ਜਿਸ ਤਹਿਤ ਜਿਲ੍ਹੇ ਨਾਲ ਸਬੰਧਤ 14 ਪੇਂਡੂ ਯੂਥ ਕਲੱਬਾਂ ਨੂੰ 6.25 ਲੱਖ ਰੁਪਏ ਦੀ ਵਿੱਤੀ ਸਹਾਇਤਾ ਜਾਰੀ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਦੱਸਿਆ ਕਿ ਯੁਵਕ ਸੇਵਾਵਾਂ ਵਿਭਾਗ ਵਲੋਂ ਰੂਰਲ ਯੂਥ/ਸਪੋਰਟਸ ਕਲੱਬਾਂ ਸਕੀਮ ਤਹਿਤ 4.25 ਲੱਖ ਰੁਪਏ ਅਤੇ ਰੂਰਲ ਯੂਥ/ਸਪੋਰਟਸ ਕਲੱਬ ਐਸ.ਸੀ/ਐਸ.ਟੀ ਤਹਿਤ 2 ਲੱਖ ਰੁਪਏ ਕੁੱਲ 6.25 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ।ਉਨਾਂ ਦੱਸਿਆ ਕਿ ਇਹ ਰਾਸ਼ੀ ਉਨਾਂ ਯੂਥ ਕਲੱਬਾਂ ਨੂੰ ਜਾਰੀ ਕੀਤੀ ਗਈ ਹੈ, ਜਿਨਾਂ ਵਲੋਂ ਪਿਛਲੇ 2 ਸਾਲਾਂ ਤੋਂ ਜਮੀਨੀ ਪੱਧਰ ‘ਤੇ ਨਿਰੰਤਰ ਗਤੀਵਿਧੀਆਂ ਕੀਤੀਆਂ ਗਈਆਂ ਹਨ।ਉਨਾਂ ਦੱਸਿਆ ਕਿ ਜਿਲ੍ਹਾ ਪੱਧਰ ‘ਤੇ ਨਿਯੁੱਕਤ ਕਮੇਟੀ ਵਲੋਂ ਇਹ ਰਾਸ਼ੀ ਖਰੀਦ ਕੀਤੇ ਸਮਾਨ ਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਨ ਉਪਰੰਤ ਜਾਰੀ ਕੀਤੀ ਗਈ ਹੈ।
ਡੀ.ਸੀ ਥੋਰੀ ਨੇ ਦੱਸਿਆ ਕਿ ਇਨਾਂ ਕਲੱਬਾਂ ਵਲੋਂ ਆਪੋ ਆਪਣੇ ਖੇਤਰਾਂ ਵਿੱਚ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਅਨੇਕਾਂ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ ਤਾਂ ਜੋ ਨੌਜਵਾਨ ਨਸ਼ਿਆਂ ਨੂੰ ਛੱਡ ਕੇ ਖੇਡਾਂ ਨਾਲ ਜੋੜ ਸਕਣ।ਉਨਾਂ ਦੱਸਿਆ ਕਿ ਯੁਵਕ ਸੇਵਾਵਾਂ ਕਲੱਬ, ਘੁੱਕੇਵਾਲੀ, ਹਰਸ਼ਾਛੀਨਾ, ਅੰਮ੍ਰਿਤਸਰ ਸਪੋਰਟਸ ਐਂਡ ਕਲਚਰਲ ਕਲੱਬ ਮੱਦ ਰਈਆ ਅੰਮ੍ਰਿਤਸਰ; ਸ਼ਹੀਦ ਭਗਤ ਸਿੰਘ ਯੂਥ ਕਲੱਬ ਜੈਰਾਮ ਕੋਟ ਲੋਪੋਕੇ ਅੰਮ੍ਰਿਤਸਰ; ਸੋਸ਼ਲ ਵੈਲਫੇਅਰ ਕਲੱਬ, ਰਾਮਦਾਸ ਅਜਨਾਲਾ ਅੰਮ੍ਰਿਤਸਰ; ਯੂਥ ਡਿਵੈਲਪਮੈਂਟ ਕਲੱਬ ਅਜਨਾਲਾ ਅੰਮ੍ਰਿਤਸਰ; ਯੁਵਕ ਸੇਵਾਵਾਂ ਕਲੱਬ ਵਿੱਚਲਾ ਕਿੱਲਾ ਹਰਸ਼ਾਛੀਨਾ ਅੰਮ੍ਰਿਤਸਰ; ਯੁਵਕ ਸੇਵਾਵਾਂ ਕਲੱਬ ਜਗਦੇਵ ਕਲਾਂ ਹਰਸ਼ਾਛੀਨਾ ਅੰਮ੍ਰਿਤਸਰ; ਯੁਵਕ ਸੇਵਾਵਾਂ ਕਲੱਬ ਤਰੀਨ ਚੋਗਾਵਾਂ ਅੰਮ੍ਰਿਤਸਰ ਪ੍ਰਤੀ ਕਲੱਬ ਨੂੰ 47220/- ਰੁਪਏ ਅਤੇ ਯੁਵਕ ਸੇਵਾਵਾਂ ਕਲੱਬ, ਵੱਲਾ, ਵੇਰਕਾ, ਅੰਮ੍ਰਿਤਸਰ ਨੂੰ 47240/- ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ।ਉਨਾਂ ਦੱਸਿਆ ਕਿ ਇਸੇ ਤਰ੍ਹਾਂ ਹੀ ਸ਼ਹੀਦ ਮਨਿੰਦਰ ਸਿੰਘ ਯੁਵਕ ਸੇਵਾਵਾਂ ਕਲੱਬ ਘੋਨੇਵਾਲ ਅਜਨਾਲਾ; ਯੁਵਕ ਸੇਵਾਵਾਂ ਕਲੱਬ ਨਵਾਂ ਪਿੰਡ ਜੰਡਿਆਲਾ; ਮਾਈ ਭਾਗੋ ਵੁਮੈਨ ਯੁਵਕ ਸੇਵਾਵਾਂ ਕਲੱਬ ਮਾਂਛੀਵਾਲ; ਯੁਵਕ ਸੇਵਾਵਾਂ ਕਲੱਬ ਕੋਟ ਖਾਲਸਾ ਅੰਮ੍ਰਿਤਸਰ ਅਤੇ ਮਹਾਰਾਜਾ ਰਣਜੀਤ ਸਿੰਘ ਯੁਵਕ ਸੇਵਾਵਾਂ ਕਲੱਬ ਅੰਮ੍ਰਿਤਸਰ ਪ੍ਰਤੀ ਕਲੱਬ ਨੂੰ 40 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਜਾਰੀ ਕੀਤੀ ਗਈ ਹੈ।
ਇਸ ਮੌਕੇ ਸਹਾਇਕ ਡਾਇਰੈਕਟਰ ਯੂਥ ਸਰਵਿਸਿਜ਼ ਰਵੀ ਦਾਰਾ ਵੀ ਹਾਜ਼ਰ ਸਨ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …